Zomato ਨੇ Grocery ਡਿਲੀਵਰੀ ਸਰਵਿਸ ਨੂੰ ਬੰਦ ਕਰਨ ਦਾ ਕੀਤਾ ਫ਼ੈਸਲਾ

Sunday, Sep 12, 2021 - 05:48 PM (IST)

ਨਵੀਂ ਦਿੱਲੀ  - ਆਨਲਾਈਨ ਫੂਡ ਡਿਲੀਵਰੀ ਸਰਵਿਸ ਦੇਣ ਵਾਲੀ ਕੰਪਨੀ ਜ਼ੋਮੈਟੋ ਨੇ 17 ਸਤੰਬਰ ਤੋਂ ਕਰਿਆਨਾ ਸਮਾਨ ਲਈ ਆਪਣੀ ਡਿਲਵਰੀ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਸਦਾ ਮੰਨਣਾ ਹੈ ਕਿ ਗ੍ਰੋਫਰਸ (ਕਰਿਆਨਾ ਸਮਾਨ ਦੀ ਡਿਲਵਰੀ ਸਰਵਿਸ ਦੇਣ ਵਾਲੀ ਕੰਪਨੀ) ਵਿਚ ਉਸਦਾ ਨਿਵੇਸ਼ ਤੋਂ ਆਪਣੇ ਪਲੇਟਫਾਰਮ 'ਤੇ ਕਰਿਆਨਾ ਸਮਾਨ ਦੀ ਡਿਲੀਵਰੀ ਸੇਵਾ ਦੀ ਤੁਲਨਾ 'ਚ ਉਸਦੇ ਸ਼ੇਅਧਾਰਕਾਂ ਲਈ ਬਿਹਤਰ ਨਤੀਜੇ ਮਿਲਣਗੇ।

ਕੰਪਨੀ ਨੇ ਆਪਣੇ ਕਰਿਆਨਾ ਹਿੱਸੇਦਾਰਾਂ ਨੂੰ ਭੇਜੇ ਈ-ਮੇਲ ਵਿਚ ਕਿਹਾ, ' ਜ਼ੋਮੈਟੋ ਆਪਣੇ ਗਾਹਕਾਂ ਨੂੰ ਉੱਤਮ ਸੇਵਾਵਾਂ ਦੇਣ ਅਤੇ ਆਪਣੇ ਕਾਰੋਬਾਰ ਹਿੱਸੇਦਾਰਾ ਨੂੰ ਵਾਧੇ ਦੇ ਸਭ ਤੋਂ ਵੱਡੇ ਮੌਕੇ ਦੇਣ 'ਚ ਵਿਸ਼ਵਾਸ ਕਰਦੀ ਹੈ। ਸਾਨੂੰ ਨਹੀਂ ਲਗਦਾ ਕਿ ਮੌਜੂਦਾ ਮਾਡਲ ਆਪਣੇ ਗਾਹਕਾਂ ਅਤੇ ਕਾਰੋਬਾਰ ਹਿੱਸੇਦਾਰਾਂ ਨੂੰ ਇਸ ਤਰ੍ਹਾਂ ਦੇ ਲਾਭ ਦਵਾਉਣ ਦਾ ਵਧੀਆ ਢੰਗ ਹੈ। ਇਸ ਲ਼ਈ ਅਸੀਂ 17 ਸਤੰਬਰ 2021 ਤੋਂ ਕਰਿਆਨਾ ਸਮਾਨ ਦੀ ਆਪਣੀ ਪਾਇਲਟ ਡਿਲਵਰੀ ਸੇਵਾ ਨੂੰ ਬੰਦ ਕਰਨਾ ਚਾਹੁੰਦੇ ਹਾਂ।'

ਇਹ ਵੀ ਪੜ੍ਹੋ : ਕਰਜ਼ੇ ਦੇ ਬੋਝ ਥੱਲ੍ਹੇ ਦੱਬੀ VodaFone-Idea 'ਤੇ ਲੱਗਾ ਲੱਖਾਂ ਰੁਪਏ ਦਾ ਜੁਰਮਾਨਾ

ਪਲੇਟਫਾਰਮ 'ਤੇ ਕਿਸੇ ਹੋਰ ਤਰ੍ਹਾਂ ਦੀ ਕਰਿਆਨਾ ਡਿਲੀਵਰੀ ਚਲਾਉਣ ਦੀ ਕੋਈ ਯੋਜਨਾ ਨਹੀਂ

ਜ਼ੋਮੈਟੋ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਕਰਿਆਨਾ ਪਾਇਲਟ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਫਿਲਹਾਲ ਸਾਡੇ ਪਲੇਟਫਾਰਮ 'ਤੇ ਕਿਸੇ ਤਰ੍ਹਾਂ ਦਾ ਕੋਈ ਕਰਿਆਨਾ ਡਿਲੀਵਰੀ ਪ੍ਰੋਗਰਾਮ ਨਹੀਂ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਹੁਣੇ ਜਿਹੇ ਆਨਲਾਈਨ ਗ੍ਰਾਸਰੀ ਪਲੇਟਫਾਰਮ ਗ੍ਰੋਫਰਸ  ਵਿਚ 10 ਕਰੋੜ ਡਾਲਰ(745 ਕਰੋੜ ਰੁਪਏ) ਦੇ ਨਿਵੇਸ਼ ਦੇ ਨਾਲ ਹਿੱਸੇਦਾਰੀ ਖ਼ਰੀਦੀ ਸੀ।

ਕੰਪਨੀ ਦੇ ਸੀ.ਐੱਫ.ਓ. ਅਕਸ਼ਤ ਗੋਇਲ ਨੇ ਕਿਹਾ ਸੀ ਕਿ ਜ਼ੋਮੈਟੋ ਨੇ ਇਸ ਨਵੇਂ ਖ਼ੇਤਰ ਦਾ ਹੋਰ ਤਜਰਬਾ ਲੈਣ ਲਈ ਕਾਰੋਬਾਰ ਨੂੰ ਲੈ ਕੇ ਰਣਨੀਤੀ ਅਤੇ ਯੋਜਨਾ ਬਣਾਉਣ ਦੇ ਮਕਸਦ ਨਾਲ ਗ੍ਰੋਫਰਸ 'ਚ ਹਿੱਸੇਦਾਰੀ ਖ਼ਰੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਜ਼ੋਮੈਟੋ ਐਪ 'ਤੇ ਆਨਲਾਈਨ ਕਰਿਆਨੇ ਦਾ ਸਮਾਨ ਵੇਚਣ ਦੀ ਸੇਵਾ ਸ਼ੁਰੂ ਕਰਾਂਗੇ ਅਤੇ ਇਸ ਦੇ ਨਾਲ ਇਸ ਖ਼ੇਤਰ ਵਿਚ ਕਦਮ ਰਖਾਂਗੇ ਅਤੇ ਦੇਖਾਂਗੇ ਕਿ ਅਸੀਂ ਕਿੰਨੇ ਤੇਜ਼ੀ ਨਾਲ ਅੱਗੇ ਵਧਦੇ ਹਾਂ।

ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ਨੇ ਸ਼ੁਰੂ ਕੀਤੇ ਸਪੈਸ਼ਲ ਬਚਤ ਖ਼ਾਤੇ, ਖ਼ਾਤਾਧਾਰਕਾਂ ਨੂੰ ਮਿਲਣਗੇ ਕਈ ਆਫ਼ਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News