ਭਾਰਤ ’ਚ ਪੇਸ਼ੇਵਰਾਂ ਲਈ ਜ਼ੈਪਟੋ ਸਭ ਤੋਂ ਪਸੰਦੀਦਾ ਸਟਾਰਟਅਪ : ਲਿੰਕਡਇਨ ਰੈਂਕਿੰਗ
Thursday, Sep 28, 2023 - 12:44 PM (IST)
ਨਵੀਂ ਦਿੱਲੀ (ਭਾਸ਼ਾ) – ਈ-ਕਾਮਰਸ ਪਲੇਟਫਾਰਮ ਜ਼ੈਪਟੋ ਪੇਸ਼ੇਵਰਾਂ ਦੇ ਪਸੰਦੀਦਾ ਵਰਕ ਪਲੇਸ ਦੇ ਮਾਮਲੇ ਵਿਚ ਭਾਰਤ ਵਿਚ ਚੋਟੀ ਦੇ ਸਟਾਰਟਅਪ ਵਜੋਂ ਉੱਭਰਿਆ ਹੈ। ਕੰਮਕਾਜੀ ਪੇਸ਼ੇਵਰਾਂ ਨਾਲ ਜੁੜੇ ਮੰਚ ਲਿੰਕਡਇਨ ਨੇ ਬੁੱਧਵਾਰ ਨੂੰ ‘ਚੋਟੀ ਦੇ 25 ਭਾਰਤੀ ਸਟਾਰਟਅਪ ਸੂਚੀ’ ਜਾਰੀ ਕੀਤੀ। ਇਸ ਵਿਚ ਉਨ੍ਹਾਂ ਉੱਭਰਦੀਆਂ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿੱਥੇ ਪੇਸ਼ੇਵਰ ਕੰਮ ਕਰਨਾ ਚਾਹੁੰਦੇ ਹਨ। ਇਸ ਸੂਚੀ ’ਚ ਜ਼ੈਪਟੋ ਤੋਂ ਬਾਅਦ ਈ-ਕਰਿਆਨਾ ਐਪ, ਈ. ਵੀ. ਕੈਬ ਐਗਰੀਗੇਟਰ ਬਲੂਸਮਾਰਟ, ਫਿਨਟੈੱਕ ਕੰਪਨੀ ਡਿੱਟੋ ਇੰਸ਼ੋਰੈਂਸ, ਆਡੀਓ ਓ. ਟੀ. ਟੀ. ਮੰਚ ਪਾਕੇਟ ਐੱਫ. ਐੱਮ. ਅਤੇ ਸਕਾਈਰੂਟ ਏਅਰੋਸਪੇਸ ਸ਼ਾਮਲ ਹਨ।
ਇਹ ਵੀ ਪੜ੍ਹੋ : 30 ਸਤੰਬਰ ਤੋਂ ਪਹਿਲਾਂ ਨਿਪਟਾ ਲਓ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ
ਇਹ ਸੂਚੀ ਲਿੰਕਡਇਨ ਦੇ ਡਾਟਾ ’ਤੇ ਆਧਾਰਿਤ ਹੈ। ਕਰਮਚਾਰੀਆਂ ਦੀ ਗਿਣਤੀ ’ਚ ਵਾਧਾ, ਨੌਕਰੀ ਚਾਹੁਣ ਵਾਲਿਆਂ ਦੀ ਰੁਚੀ, ਕੰਪਨੀ ਅਤੇ ਉਸ ਦੇ ਕਰਮਚਾਰੀਆਂ ਦੀ ਸ਼ਮੂਲੀਅਤ ਦੇ ਮਾਮਲੇ ਵਿਚ ਜ਼ੈਪਟੋ ਮੋਹਰੀ ਸਟਾਰਟਅਪ ਵਜੋਂ ਉੱਭਰਿਆ ਹੈ। ਪਿਛਲੇ ਸਾਲ ਉਹ ਚੌਥੇ ਸਥਾਨ ’ਤੇ ਸੀ। ਲਿੰਕਡਇਨ ਇੰਡੀਆ ਦੀ ਸੰਪਾਦਕੀ ਮੁਖੀ ਅਤੇ ਕਰੀਅਰ ਮਾਹਰ ਨਿਰਾਜਿਤਾ ਬੈਨਰਜੀ ਨੇ ਕਿਹਾ ਕਿ ਇਹ ਅਸਲ ਵਿਚ ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸੂਚੀ ’ਚ ਸ਼ਾਮਲ 20 ਸਟਾਰਟਅਪ ’ਚੋਂ 14 ਨੇ ਪਹਿਲੀ ਵਾਰ ਇਸ ਸੂਚੀ ’ਚ ਥਾਂ ਬਣਾਈ ਹੈ ਜੋ ਭਾਰਤ ਦੇ ਸਟਾਰਟਅਪ ਖੇਤਰ ’ਚ ਇਨੋਵੇਸ਼ਨ ਦੀਆਂ ਅਨੇਕਾਂ ਸੰਭਾਵਨਾਵਾਂ ਅਤੇ ਬਿਹਤਰੀਨ ਰਫਤਾਰ ਨੂੰ ਚਿੰਨ੍ਹਿਤ ਕਰਦਾ ਹੈ।
ਇਹ ਵੀ ਪੜ੍ਹੋ : ਮਹਿੰਗੀ ਕਣਕ ਨੇ ਵਧਾਈ ਸਰਕਾਰ ਦੀ ਚਿੰਤਾ, ਕੀਮਤਾਂ 'ਤੇ ਕਾਬੂ ਪਾਉਣ ਲਈ ਕੀਤੇ ਕਈ ਵੱਡੇ ਐਲਾਨ
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8