ਭਾਰਤ ’ਚ ਨਵੇਂ ਪਲਾਂਟ ’ਤੇ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਜੀਸ ਗਰੁੱਪ
Monday, Jul 17, 2023 - 11:21 AM (IST)
ਨਵੀਂ ਦਿੱਲੀ (ਭਾਸ਼ਾ) - ਐਨਕਾਂ ਦੇ ਲੈਂਸ ਬਣਾਉਣ ਵਾਲੀ ਕੌਮਾਂਤਰੀ ਕੰਪਨੀ ਜੀਸ ਗਰੁੱਪ ਕਰਨਾਟਕ ’ਚ ਨਵੇਂ ਪਲਾਂਟ ’ਤੇ 2500 ਕਰੋੜ ਰੁਪਏ ਜਾ ਨਿਵੇਸ਼ ਕਰੇਗੀ। ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਨਿਵੇਸ਼ ਮੁੱਖ ਰੂਪ ਨਾਲ ਲੈਂਸ ਵਿਨਿਰਮਾਣ ਸਮਰਥਾ ਵਧਾਉਣ ਲਈ ਕੀਤਾ ਜਾ ਰਿਹਾ ਹੈ। ਸਮੂਹ ਦੀ ਭਾਰਤੀ ਇਕਾਈ ਕਾਰਲ ਜੀਸ ਇੰਡੀਆ ਨਵੇਂ ਪਲਾਂਟ ਦੇ ਪੂਰੀ ਤਰ੍ਹਾਂ ਸੰਚਾਲਿਤ ਹੋਣ ’ਤੇ ਲਗਭਗ 5000 ਲੋਕਾਂ ਨੂੰ ਨਿਯੁਕਤ ਕਰੇਗੀ।
ਇਹ ਵੀ ਪੜ੍ਹੋ : 500 ਰੁਪਏ ਪ੍ਰਤੀ ਕਰੇਟ ਪੁੱਜਾ ਟਮਾਟਰ ਦਾ ਭਾਅ, ਹਿਮਾਚਲ ਪ੍ਰਦੇਸ਼ ਦੇ ਕਿਸਾਨ ਹੋਏ ਖ਼ੁਸ਼
ਦੱਸ ਦੇਈਏ ਕਿ ਭਾਰਤ ’ਚ ਸੰਚਾਲਨ ਦੇ 25 ਸਾਲ ਪੂਰੇ ਕਰ ਚੁੱਕੀ ਕੰਪਨੀ ਦਾ ਟੀਚਾ 2027 ਤਕ ਆਪਣਾ ਕਾਰੋਬਾਰ 5000 ਕਰੋੜ ਰੁਪਏ ਕਰਨ ਦਾ ਹੈ। ਕਾਰਲ ਜੀਸ ਇੰਡੀਆ ਦੇ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸ਼੍ਰੇਅਸ ਕੁਮਾਰ ਨੇ ਕਿਹਾ,‘‘ਭਾਰਤੀ ਬਾਜ਼ਾਰ ’ਚ ਸਾਡਾ ਨਵਾਂ ਪਲਾਂਟ ਸ਼ੁਰੂ ਹੋਣ ਵਾਲਾ ਹੈ, ਜਿਸ ਲਈ ਸਾਨੂੰ ਮਨਜ਼ੂਰੀ ਮਿਲ ਗਈ ਹੈ। ਇਹ ਪਲਾਂਟ ‘ਇਨਵੈਸਟ ਇਨ ਕਰਨਾਟਕ’ ਤਹਿਤ ਬਣਾਇਆ ਜਾ ਰਿਹਾ ਹੈ। ਅਸੀਂ ਬੈਂਗਲੁਰੂ ਹਵਾਈ ਅੱਡੇ ਕੋਲ 34 ਏਕੜ ਜ਼ਮੀਨ ਖਰੀਦੀ ਹੈ। ਇਸ ’ਚ ਲਗਭਗ 2500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਪਲਾਂਟ ’ਚ ਸ਼ੁਰੂਆਤ ’ਚ 800 ਲੋਕਾਂ ਅਤੇ ਪੂਰੀ ਸਮਰਥਾ ਨਾਲ ਸੰਚਾਲਿਤ ਹੋਣ ’ਤੇ 5000 ਲੋਕਾਂ ਨੂੰ ਨੌਕਰੀ ਦਿੱਤੀ ਜਾ ਸਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8