ZEE ਨੇ ਮਰਜਰ ਡੀਲ ਰੱਦ ਕਰਨ ਲਈ ਸੋਨੀ ਕੋਲੋਂ ਮੰਗੀ 750 ਕਰੋੜ ਰੁਪਏ ਦੀ ਟਰਮੀਨੇਸ਼ਨ ਫੀਸ

Saturday, May 25, 2024 - 12:35 PM (IST)

ZEE ਨੇ ਮਰਜਰ ਡੀਲ ਰੱਦ ਕਰਨ ਲਈ ਸੋਨੀ ਕੋਲੋਂ ਮੰਗੀ 750 ਕਰੋੜ ਰੁਪਏ ਦੀ ਟਰਮੀਨੇਸ਼ਨ ਫੀਸ

ਨਵੀਂ ਦਿੱਲੀ (ਭਾਸ਼ਾ) - ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਲਿਮਟਿਡ (ਜ਼ੀਲ) ਨੇ ਮਰਜਰ ਪਲਾਨ ਨੂੰ ਰੱਦ ਕਰਨ ਲਈ ਸੋਨੀ ਪਿਕਚਰਜ਼ ਨੈੱਟਵਰਕਜ਼ ਇੰਡੀਆ ਕੋਲੋਂ 9 ਕਰੋੜ ਡਾਲਰ (750 ਕਰੋੜ ਰੁਪਏ) ਦੀ ਟਰਮੀਨੇਸ਼ਨ ਫੀਸ ਦੀ ਮੰਗ ਕੀਤੀ ਹੈ। ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਨੂੰ ਹੁਣ ਕਲਵਰ ਮੈਕਸ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ (ਸੀ. ਐੱਮ. ਈ.) ਦੇ ਨਾਂ ਤੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ :     1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਜ਼ੀ ਨੇ ਸੋਨੀ ਅਤੇ ਇਸ ਦੀ ਐਂਟਿਟੀ ਬਾਂਗਲਾ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ (ਬੀ. ਈ. ਪੀ. ਐੱਲ.) ਤੋਂ ਟਰਮੀਨੇਸ਼ਨ ਫੀਸ ਦੀ ਡਿਮਾਂਡ ਕੀਤੀ ਹੈ। 22 ਜਨਵਰੀ ਨੂੰ ਸੋਨੀ ਨੇ ਜ਼ੀ ਐਂਟਰਟੇਨਮੈਂਟ ਦੇ ਨਾਲ ਆਪਣੇ ਪ੍ਰਸਤਾਵਿਤ ਰਲੇਵੇਂ ਦੀ ਸਮਾਪਤੀ ਦਾ ਐਲਾਨ ਕੀਤਾ ਸੀ। ਸੋਨੀ ਨੇ ਜ਼ੀਲ ਨੂੰ ਇਕ ਨੋਟਿਸ ਜਾਰੀ ਕੀਤਾ ਸੀ, ਜਿਸ ’ਚ ਜ਼ੀਲ ਅਤੇ ਸੀ. ਐੱਮ. ਈ. ਦੇ ਰਲੇਵੇਂ ਦੇ 22 ਦਸੰਬਰ 2021 ਦੇ ਸਮਝੌਤੇ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ :     ਹੁਣ ਰੀਲਾਂ ਬਣਾਉਣ 'ਤੇ ਕੱਟੇਗਾ ਚਲਾਨ... ਕੇਦਾਰਨਾਥ 'ਚ ਵੀਡੀਓ ਬਣਾਉਣ ਵਾਲਿਆਂ ਤੋਂ ਵਸੂਲਿਆ ਮੋਟਾ ਜੁਰਮਾਨਾ

ਜ਼ੀ ਨੇ ਕੀ ਕਿਹਾ?

ਜ਼ੀ ਨੇ ਸਟਾਕ ਐਕਸਚੇਂਜ ਫਾਈਲਿੰਗ ’ਚ ਕਿਹਾ,‘‘ਕਲਵਰ ਮੈਕਸ ਅਤੇ ਬੀ. ਈ. ਪੀ. ਐੱਲ. ਮਰਜਰ ਕੋਆਪ੍ਰੇਸ਼ਨ ਐਗਰੀਮੈਂਟ (ਐੱਮ. ਸੀ. ਏ.) ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ’ਚ ਅਸਫਲ ਰਹੇ ਹਨ, ਇਸ ਲਈ ਕੰਪਨੀ ਨੇ ਐੱਮ. ਸੀ. ਏ. ਨੂੰ ਖਤਮ ਕਰ ਦਿੱਤਾ ਹੈ ਅਤੇ ਕਲਵਰ ਮੈਕਸ ਅਤੇ ਬੀ. ਈ. ਪੀ. ਐੱਲ. ਨੂੰ ਐੱਮ. ਸੀ. ਏ. ਅਨੁਸਾਰ ਟਰਮੀਨੇਸ਼ਨ ਫੀਸ ਭਾਵ 90,000,000 ਅਮਰੀਕੀ ਡਾਲਰ ਦੇ ਬਰਾਬਰ ਦੀ ਕੁੱਲ ਰਕਮ ਦਾ ਭੁਗਤਾਨ ਕਰਨ ਲਈ ਕਿਹਾ ਹੈ।’’ ਦੱਸ ਦਈਏ ਕਿ ਜੇਕਰ ਇਹ ਮਰਜਰ ਹੁੰਦਾ ਤਾਂ ਜ਼ੀ ਅਤੇ ਸੋਨੀ ਲਗਭਗ 10 ਅਰਬ ਡਾਲਰ ਦੇ ਵੈਲਿਊਏਸ਼ਨ ਵਾਲੀ ਇਕ ਵੱਡੀ ਮੀਡੀਆ ਕੰਪਨੀ ਬਣਾਉਂਦੇ।

ਇਹ ਵੀ ਪੜ੍ਹੋ :      ਪੇਕੇ ਘਰ ਰਹਿ ਰਹੀ ਭੈਣ ਦਾ ਭਰਾ ਨੇ ਕੀਤਾ ਕਤਲ, ਮ੍ਰਿਤਕਾ ਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਅਸਫ਼ਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News