ਹੁਣ YouTube ਤੋਂ ਹੋਵੇਗੀ ਮੋਟੀ ਕਮਾਈ, ਕ੍ਰਿਏਟਰਾਂ ਲਈ ਲਾਂਚ ਕੀਤਾ ਨਵਾਂ ਪ੍ਰੋਗਰਾਮ
Friday, Oct 25, 2024 - 11:37 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਯੂਟਿਊਬ ਕੰਟੈਂਟ ਕ੍ਰਿਏਟਰ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਦੀਵਾਲੀ ਦੇ ਖਾਸ ਮੌਕੇ 'ਤੇ ਯੂਟਿਊਬ ਨੇ ਕ੍ਰਿਏਟਰਾਂ ਨੂੰ ਕਮਾਈ ਦਾ ਇਕ ਸ਼ਾਨਦਾਰ ਮੌਕਾ ਦਿੱਤਾ ਹੈ। ਹੁਣ ਯੂਟਿਊਬ ਕ੍ਰਿਏਟਰ ਐਫੀਲੀਏਟ ਮਾਰਕੀਟਿੰਗ ਪ੍ਰੋਗਰਾਮਾਂ ਤੋਂ ਵੀ ਕਮਾਈ ਕਰ ਸਕਦੇ ਹਨ। ਇਸ ਲਈ ਯੂਟਿਊਬ ਨੇ ਪ੍ਰੋਡਕਟ ਟੈਗ ਫੀਚਰ ਪੇਸ਼ ਕੀਤਾ ਹੈ ਅਤੇ ਈ-ਕਾਮਰਸ ਕੰਪਨੀਆਂ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਹ ਨਵੀਂ ਪੇਸ਼ਕਸ਼ ਯੂਟਿਊਬ ਦੇ ਹਾਲ ਹੀ 'ਚ ਲਾਂਚ ਕੀਤੇ ਗਏ 'ਯੂਟਿਊਬ ਸ਼ਾਪਿੰਗ' ਐਫੀਲੀਏਟ ਪ੍ਰੋਗਰਾਮ ਦਾ ਹਿੱਸਾ ਹੈ, ਜਿਸ ਨੂੰ ਭਾਰਤ 'ਚ ਚੁਣੇ ਹੋਏ ਯੂਟਿਊਬਰਾਂ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
ਯੂਟਿਊਬ ਦਾ ਕਹਿਣਾ ਹੈ ਕਿ ਭਾਰਤ ਦੇ ਮੈਟਰੋ ਸ਼ਹਿਰਾਂ 'ਚ 65 ਫੀਸਦੀ ਅਤੇ ਟਿਅਰ-2 ਸ਼ਹਿਰਾਂ 'ਚ 85 ਫੀਸਦੀ ਯੂਜ਼ਰਜ਼ ਯੂਟਿਊਬ ਕ੍ਰਿਏਟਰਾਂ 'ਤੇ ਪਾਰੰਪਰਿਕ ਸੈਲੇਬ੍ਰਿਟੀਜ਼ ਤੋਂ ਵੱਧ ਭਰੋਸਾ ਕਰਦੇ ਹਨ, ਜਿਵੇਂ ਕਿ India e-Conomy ਰਿਪੋਰਟ 'ਚ ਦੱਸਿਆ ਗਿਆ ਹੈ। ਯੂਜ਼ਰਜ਼ ਵੀਡੀਓ ਦੇ ਡਿਸਕ੍ਰਿਪਸ਼ਨ ਅਤੇ ਪ੍ਰੋਡਕਟ ਸੈਕਸ਼ਨ 'ਚ ਟੈਗ ਕੀਤੇ ਗਏ ਪ੍ਰੋਡਕਟ ਦੀ ਜਾਣਕਾਰੀ ਦੇਖ ਸਕਦੇ ਹਨ। ਕਿਸੇ ਪ੍ਰੋਡਕਟ 'ਤੇ ਕਲਿੱਕ ਕਰਨ ਨਾਲ ਦਰਸ਼ਕ ਸਿੱਧਾ ਈ-ਕਾਮਰਸ ਦੀ ਪ੍ਰੋਡਕਟ ਲਿਸਟਿੰਗ ਪੇਜ 'ਤੇ ਪਹੁੰਚ ਜਾਣਗੇ, ਜਿਥੇ ਉਹ ਖਰੀਦਦਾਰੀ ਕਰ ਸਕਦੇ ਹਨ। ਇਸ ਦਾ ਉਦੇਸ਼ ਇਹ ਹੈ ਕਿ ਜੇਕਰ ਕੋਈ ਕ੍ਰਿਏਟਰ ਕਿਸੇ ਪ੍ਰੋਡਕਟ ਬਾਰੇ ਗੱਲ ਕਰ ਰਿਹਾ ਹੈ ਤਾਂ ਉਸ ਨੂੰ ਸਿੱਧਾ ਵੀਡੀਓ 'ਚ ਲਿੰਕ ਕਰ ਸਕੇ।
ਇਹ ਵੀ ਪੜ੍ਹੋ- iPhone 15 ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
ਕੌਣ-ਕੌਣ ਕਰ ਸਕੇਗਾ ਇਸ ਫੀਚਰ ਦਾ ਇਸਤੇਮਾਲ
- ਤੁਹਾਡਾ ਚੈਨਲ ਯੂਟਿਊਬ ਪਾਰਟਨਰ ਪ੍ਰੋਗਰਾਮ 'ਚ ਹੋਣਾ ਚਾਹੀਦਾ ਹੈ।
- ਤੁਹਾਡੇ ਚੈਨ ਦੇ 10,000 ਤੋਂ ਵੱਧ ਸਬਸਕ੍ਰਾਈਬਰ ਹੋਣੇ ਚਾਹੀਦੇ ਹਨ।
- ਤੁਹਾਡਾ ਚੈਨਲ ਸੰਯੁਕਤ ਰਾਜ ਅਮਰੀਕਾ, ਦੱਖਣ ਕੋਰੀਆ, ਇੰਡੋਨੇਸ਼ੀ, ਭਾਰਤ, ਥਾਈਲੈਂਡ ਜਾਂ ਵਿਅਤਨਾਮ 'ਚ ਆਧਾਰਿਤ ਹੋਣਾ ਚਾਹੀਦਾ ਹੈ।
- ਤੁਹਾਡਾ ਚੈਨਲ ਮਿਊਜ਼ਿਕ ਚੈਨਲ ਜਾਂ ਅਧਿਕਾਰਤ ਆਰਟਿਸਟ ਚੈਨਲ ਨਹੀਂ ਹੋਣਾ ਚਾਹੀਦਾ ਅਤੇ ਮਿਊਜ਼ਿਕ ਪਾਰਟਨਰ (ਜਿਵੇਂ ਮਿਊਜ਼ਿਕ ਲੇਬਲਸ, ਪਬਲਿਸ਼ਰਜ਼ ਜਾਂ VEVO) ਦੇ ਨਾਲ ਨਹੀਂ ਜੁੜਿਆ ਹੋਣਾ ਚਾਹੀਦਾ।
- ਤੁਹਾਡੇ ਚੈਨਲ ਦਾ ਆਡੀਐਂਸ "Made for Kids" ਦੇ ਰੂਪ 'ਚ ਸੈੱਟ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਤੁਹਾਡੇ ਚੈਨਲ 'ਤੇ ਬੱਚਿਆਂ ਲਈ ਬਣਾਈਆਂ ਗਈਆਂ ਵੀਡੀਓ ਦੀ ਮਹੱਤਵਪੂਰਨ ਸੰਖਿਆ ਹੋਣੀ ਚਾਹੀਦਾ ਹੈ।
ਇਹ ਵੀ ਪੜ੍ਹੋ- ਦਿੱਲੀ ਦੇ ਸ਼ਖ਼ਸ ਨੇ ਖਰੀਦ ਲਿਆ JioHotstar Domain, ਮੁਕੇਸ਼ ਅੰਬਾਨੀ ਸਾਹਮਣੇ ਰੱਖ'ਤੀ ਵੱਡੀ ਮੰਗ