ਸਾਵਧਾਨ! ਹੁਣ Youtube ’ਤੇ ਨਹੀਂ ਅਪਲੋਡ ਹੋਵੇਗੀ ਇਸ ਤਰ੍ਹਾਂ ਦੀ ਸਮੱਗਰੀ

12/12/2019 5:29:58 PM

ਸੈਨ ਫ੍ਰਾਂਸਿਸਕੋ — ਯੂਟਿਊਬ ਨੇ ਪਰੇਸ਼ਾਨ ਕਰਨ ਵਾਲੀਆਂ ਨੀਤੀਆਂ ਦੇ ਦਾਇਰੇ 'ਚ ਬੁੱਧਵਾਰ ਨੂੰ ਵਿਸਥਾਰ ਕੀਤਾ ਅਤੇ ਨਸਲੀ, ਜਿਨਸੀ ਪਛਾਣ ਜਾਂ ਜਿਨਸੀ ਰੁਝਾਨ  ਨੂੰ ਲੈ ਕੇ ਕੀਤੇ ਗਏ ਅਪਮਾਨ ਸਮੇਤ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਨੂੰ ਲੈ ਕੇ ਪੈਦਾ ਹੋਏ ਖਤਰਿਆਂ ਕਾਰਨ ਇਨ੍ਹਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।  ਯੂਟਿਊਬ ਦੇ ਗਲੋਬਲ ਮੁਖੀ (ਵਿਸ਼ਵਾਸ ਅਤੇ ਸੁਰੱਖਿਆ) ਮੈਟ ਹਲਪ੍ਰਿਨ ਨੇ ਇਕ ਆਨਲਾਈਨ ਪੋਸਟ 'ਚ ਕਿਹਾ, 'ਅਸੀਂ ਹੁਣ ਅਜਿਹੀਆਂ ਸਮੱਗਰੀਆਂ ਨੂੰ ਸਾਹਮਣੇ ਆਉਣ ਦੀ ਇਜ਼ਾਜ਼ਤ ਨਹੀਂ ਦੇਵਾਂਗੇ ਜਿਨ੍ਹਾਂ 'ਚ ਨਸਲੀ, ਜਾਤੀ, ਜਿਨਸੀ ਪਛਾਣ ਜਾਂ ਜਿਨਸੀ ਰੁਝਾਨ ਜਿਹੇ ਸੁਰੱਖਿਅਤ ਨਿੱਜੀ ਮੁੱਦਿਆਂ ਨੂੰ ਲੈ ਕੇ ਕਿਸੇ ਦਾ ਅਪਮਾਨ ਕੀਤਾ ਗਿਆ ਹੋਵੇ।' “ਉਨ੍ਹਾਂ ਨੇ ਕਿਹਾ,“'ਇਹ ਸਾਰਿਆਂ 'ਤੇ ਲਾਗੂ ਹੁੰਦਾ ਹੈ, ਫਿਰ ਭਾਵੇਂ ਉਹ ਆਮ ਵਿਅਕਤੀ ਹੋਵੇ ਜਾਂ ਯੂਟਿਊਬ ਦੇ ਨਿਰਮਾਤਾ ਜਾਂ ਸਰਕਾਰੀ ਅਧਿਕਾਰੀ। ਯੂਟਿ ਊਬ ਨੇ ਪਹਿਲਾਂ ਹੀ ਸਪੱਸ਼ਟ ਧਮਕੀਆਂ 'ਤੇ ਪਾਬੰਦੀ ਲਗਾ ਚੁੱਕੀ ਹੈ, ਹੁਣ ਇਸ ਕਦਮ ਨਾਲ ਅਹਿਮ ਖਤਰਿਆਂ 'ਤੇ ਵੀ ਰੋਕ ਲੱਗੇਗੀ।'
 


Related News