'ਨੌਜਵਾਨਾਂ ਨੂੰ ਨਹੀਂ ਮਿਲ ਰਿਹਾ ਰੁਜ਼ਗਾਰ, ਬੇਰੁਜ਼ਗਾਰੀ ਦਰ ’ਚ ਫਿਰ ਹੋਇਆ ਵਾਧਾ'

Tuesday, May 03, 2022 - 10:56 AM (IST)

'ਨੌਜਵਾਨਾਂ ਨੂੰ ਨਹੀਂ ਮਿਲ ਰਿਹਾ ਰੁਜ਼ਗਾਰ, ਬੇਰੁਜ਼ਗਾਰੀ ਦਰ ’ਚ ਫਿਰ ਹੋਇਆ ਵਾਧਾ'

ਨਵੀਂ ਦਿੱਲੀ (ਇੰਟ.) – ਕੋਵਿਡ-19 ਕਾਰਨ ਵਧੀ ਬੇਰੁਜ਼ਗਾਰੀ ਦੀ ਦਰ ਹਾਲੇ ਤੱਕ ਕਾਬੂ ’ਚ ਨਹੀਂ ਆ ਰਹੀ ਹੈ। ਅਪ੍੍ਰੈਲ 2022 ’ਚ ਵੀ ਦੇਸ਼ ਦੀ ਬੇਰੁਜ਼ਗਾਰੀ ਦਰ ’ਚ ਵਾਧਾ ਹੋਇਆ ਹੈ ਅਤੇ ਮਾਰਚ ਦੇ ਮੁਕਾਬਲੇ ਇਸ ’ਚ 0.23 ਫੀਸਦੀ ਦਾ ਵਾਧਾ ਹੋਇਆ ਹੈ। ਦੇਸ਼ ’ਚ ਸਭ ਤੋਂ ਵੱਧ ਬੇਰੁਜ਼ਗਾਰ ਹਰਿਆਣਾ ਅਤੇ ਰਾਜਸਥਨ ’ਚ ਹਨ।

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ (ਸੀ. ਐੱਮ. ਆਈ. ਈ.) ਦੇ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅਪ੍ਰੈਲ ’ਚ ਦੇਸ਼ ਦੀ ਬੇਰੁਜ਼ਗਾਰੀ ਦਰ 7.83 ਫੀਸਦੀ ਪਹੁੰਚ ਗਈ ਹੈ। ਮਾਰਚ ’ਚ ਇਹ ਅੰਕੜਾ 7.60 ਫੀਸਦੀ ਸੀ। ਇਸ ਤਰ੍ਹਾਂ ਇਸ ’ਚ ਅਪ੍ਰੈਲ ’ਚ 0.23 ਫੀਸਦੀ ਦਾ ਵਾਧਾ ਹੋਇਆ ਹੈ। ਦੇਸ਼ ਬੇਰੁਜ਼ਗਾਰੀ ਦੇ ਮਾਮਲੇ ’ਚ ਹਰਿਆਣਾ ਪਹਿਲੇ ਸਥਾਨ ’ਤੇ ਹੈ। ਇੱਥੇ ਬੇਰੁਜ਼ਗਾਰੀ ਦਰ ਅਪ੍ਰੈਲ ’ਚ 34.5 ਫੀਸਦੀ ਰਹੀ ਹੈ। ਦੂਜੇ ਨੰਬਰ ’ਤੇ ਰਾਜਸਥਾਨ ਹੈ। ਸੀ. ਐੱਮ. ਆਈ. ਈ. ਈ. ਮੁਤਾਬਕ ਰਾਜਸਥਾਨ ’ਚ ਬੇਰੁਜ਼ਗਾਰੀ ਦਰ ਦਾ ਅੰਕੜਾ ਅਪ੍ਰੈਲ ’ਚ 28.8 ਫੀਸਦੀ ਰਿਹਾ ਹੈ।

ਇਹ ਵੀ ਪੜ੍ਹੋ : SpiceJet ਦੀ ਮੁੰਬਈ-ਦੁਰਗਾਪੁਰ ਫਲਾਈਟ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਹੋਈ ਹਾਦਸੇ ਦਾ ਸ਼ਿਕਾਰ(Video)

ਪੇਂਡੂ ਬੇਰੁਜ਼ਗਾਰੀ ਦਰ ’ਚ ਆਈ ਗਿਰਾਵਟ

ਅਪ੍ਰੈਲ ’ਚ ਸ਼ਹਿਰੀ ਬੇਰੁਜ਼ਗਾਰੀ ਦਰ ਵਧੀ ਹੈ ਜਦ ਕਿ ਪੇਂਡੂ ਬੇਰੁਜ਼ਗਾਰੀ ਦਰ ’ਚ ਗਿਰਾਵਟ ਆਈ ਹੈ। ਸ਼ਹਿਰੀ ਬੇਰੁਜ਼ਗਾਰੀ ਦਰ ਮਾਰਚ ’ਚ 8.28 ਫੀਸਦੀ ਸੀ ਜੋ ਅਪ੍ਰੈਲ ’ਚ 9.22 ਫੀਸਦੀ ਹੋ ਗਈ ਹੈ। ਦੂਜੇ ਪਾਸੇ ਪੇਂਡੂ ਬੇਰੁਜ਼ਗਾਰੀ ਦਰ ’ਚ 0.11 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ ਮਾਰਚ ਦੇ 7.29 ਫੀਸਦੀ ਤੋਂ ਡਿਗ ਕੇ ਅਪ੍ਰੈਲ ’ਚ 7.18 ਫੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ : ED ਦੀ ਵੱਡੀ ਕਾਰਵਾਈ: Xiaomi ਦੀ 5,551 ਹਜ਼ਾਰ ਕਰੋੜ ਦੀ ਸੰਪਤੀ ਕੀਤੀ ਜ਼ਬਤ

ਸੀ. ਐੱਮ. ਆਈ. ਈ. ਮੁਤਾਬਕ ਮਹਿੰਗਾਈ ਕਾਰਨ ਘਰੇਲੂ ਮੰਗ ਘੱਟ ਹੋਣ ਕਾਰਨ ਅਰਥਵਿਵਸਥਾ ’ਚ ਸੁਧਾਰ ਦੀ ਰਫਤਾਰ ਸੁਸਤ ਪਈ ਹੈ, ਜਿਸ ਨਾਲ ਰੁਜ਼ਗਾਰ ਦੇ ਮੌਕੇ ਘਟੇ ਹਨ। ਜ਼ਿਕਰਯੋਗ ਹੈ ਿਕ ਸਰਕਾਰ ਨੇ 28 ਅਪ੍ਰੈਲ ਨੂੰ ਜਾਰੀ ਕੀਤੇ ਗਏ ਆਪਣੇ ਤਿਮਾਹੀ ਰੁਜ਼ਗਾਰ ਸਰਵੇ ’ਚ ਦੱਸਿਆ ਸੀ ਕਿ ਟ੍ਰੇਡ, ਮੈਨੂਫੈਕਚਰਿੰਗ ਅਤੇ ਆਈ. ਟੀ. ਸਮੇਤ 9 ਮੁੱਖ ਸੈਕਟਰਾਂ ਨੇ ਅਕਤੂਬਰ-ਦਸੰਬਰ 2021 ’ਚ 4,00,000 ਰੁਜ਼ਗਾਰ ਪੈਦਾ ਕੀਤੇ ਸਨ।

ਥੋਕ ਮੁੱਲ ਸੂਚਕ ਅੰਕ ’ਤੇ ਆਧਾਰਿਤ ਭਾਰਤ ਦੀ ਮਹਿੰਗਾਈ ਦੀ ਦਰ ’ਚ ਵੀ ਮਾਰਚ ’ਚ ਵਾਧਾ ਹੋਇਆ ਸੀ ਅਤੇ ਇਹ 14.55 ਫੀਸਦੀ ’ਤੇ ਪਹੁੰਚ ਗਈ। ਫਰਵਰੀ ’ਚ ਇਹ 13.11 ਫੀਸਦੀ ਸੀ। ਅਪ੍ਰੈਲ 2022 ’ਚ ਜੀ. ਐੱਸ. ਟੀ. ਕੁਲੈਕਸ਼ਨ ’ਚ ਵੀ ਰਿਕਾਰਡ ਵਾਧਾ ਹੋਇਆ ਅਤੇ ਇਹ 1.68 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਹਵਾਈ ਜਹਾਜ਼ ਦਾ ਈਂਧਨ ਰਿਕਾਰਡ ਉੱਚਾਈ 'ਤੇ ਪਹੁੰਚਿਆ, ATF ਦੀਆਂ ਕੀਮਤਾਂ 3.22% ਵਧੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News