ਮੈਟਰੋ ਦਾ ਸਫਰ ਢਿੱਲੀ ਕਰੇਗਾ ਤੁਹਾਡੀ ਜੇਬ, 1 ਅਕਤੂਬਰ ਤੋਂ ਵੱਧਿਆ ਕਿਰਾਇਆ
Monday, Sep 25, 2017 - 06:16 PM (IST)
ਨਵੀਂ ਦਿੱਲੀ—ਮੈਟਰੋ ਦਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਜੇਬ ਹੋਰ ਢਿੱਲੀ ਕਰਨੀ ਪਵੇਗੀ। ਪਹਿਲੇ ਪੜਾਅ 'ਚ ਕਿਰਾਏ 'ਚ ਹੋਏ ਵਾਧੇ ਤੋਂ ਬਾਅਦ ਮੈਟਰੋ 'ਚ ਯਾਤਰੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟੀ ਹੈ। ਇਸ ਦੇ ਬਾਵਜੂਦ ਦੂਜੇ ਪੜਾਅ 'ਚ ਕਿਰਾਏ 'ਚ ਵਾਧੇ ਦੀ ਤਿਆਰੀ ਚੱਲ ਰਹੀ ਹੈ। ਹਾਲੇ ਤਕ ਮੈਟਰੋ 'ਚ ਸਫਰ ਕਰਨ ਲਈ ਘੱਟ ਤੋਂ ਘੱਟ ਕਿਰਾਇਆ 10 ਰੁਪਏ ਅਤੇ ਵੱਧ ਤੋਂ ਵੱਧ 50 ਰੁਪਏ ਦੇਣੇ ਪੈਂਦੇ ਹਨ।
ਇਹ ਹੋਵੇਗਾ ਨਵਾਂ ਕਿਰਾਇਆ
ਵੱਧੇ ਹੋਏ ਕਿਰਾਏ ਦੀਆਂ ਨਵੀਆਂ ਦਰਾਂ ਇਕ ਅਕਤੂਬਰ ਤੋਂ ਲਾਗੂ ਹੋ ਜਾਣਗੀਆਂ। ਡੀ.ਐੱਮ.ਆਰ.ਸੀ. ਦੀ ਮੰਨੀਏ ਤਾਂ 2 ਕਿਲੋਮੀਟਰ ਤਕ ਲਈ 10 ਰੁਪਏ, 2 ਤੋਂ 5 ਕਿਲੋਮੀਟਰ ਤਕ ਲਈ 15 ਦੀ ਜਗ੍ਹਾ 20 ਰੁਪਏ, 5 ਤੋਂ 12 ਕਿਲੋਮੀਟਰ ਲਈ 20 ਦੀ ਜਗ੍ਹਾ 30 ਰੁਪਏ, 12 ਤੋਂ 21 ਕਿਲੋਮੀਟਰ ਤਕ ਲਈ 30 ਦੀ ਜਗ੍ਹਾ 40 ਰੁਪਏ, 21 ਤੋਂ 32 ਕਿਲੋਮੀਟਰ ਤੋਂ ਵੱਧ ਦਾ ਸਫਰ ਲਈ 50 ਦੀ ਜਗ੍ਹਾ 60 ਰੁਪਏ ਦੇਣੇ ਹੋਣਗੇ।
ਡੀ.ਐੱਮ.ਆਰ.ਸੀ. ਅਨੁਸਾਰ ਮੈਟਰੋ 'ਚ ਸਭ ਤੋਂ ਜ਼ਿਆਦਾ ਨੌਕਰੀਪੇਸ਼ਾ ਲੋਕ ਹੀ ਸਫਰ ਕਰਦੇ ਹਨ। ਇਹ ਉਹ ਲੋਕ ਹਨ ਜੋ ਹਰ ਮਹੀਨੇ 10 ਤੋਂ 30 ਹਜ਼ਾਰ ਰੁਪਏ ਕਮਾਉਂਦੇ ਹਨ।
