ਹੁਣ 25 ਹਜ਼ਾਰ ਰੁਪਏ 'ਚ ਇਲੈਕਟ੍ਰਿਕ ਵਾਹਨ 'ਚ ਬਦਲੋ ਆਪਣੀ ਪੁਰਾਣੀ ਬਾਈਕ ਜਾਂ ਸਕੂਟੀ, ਜਾਣੋ ਕਿਵੇਂ

Monday, Oct 09, 2023 - 05:51 PM (IST)

ਹੁਣ 25 ਹਜ਼ਾਰ ਰੁਪਏ 'ਚ ਇਲੈਕਟ੍ਰਿਕ ਵਾਹਨ 'ਚ ਬਦਲੋ ਆਪਣੀ ਪੁਰਾਣੀ ਬਾਈਕ ਜਾਂ ਸਕੂਟੀ, ਜਾਣੋ ਕਿਵੇਂ

ਨਵੀਂ ਦਿੱਲੀ - ਵਾਹਨ ਮਾਲਕਾਂ ਲਈ ਰਾਹਤ ਦੀ ਖ਼ਬਰ ਹੈ। ਹੁਣ ਪੁਰਾਣੇ ਪੈਟਰੋਲ ਮੋਟਰਸਾਈਕਲਾਂ ਨੂੰ ਸਿਰਫ਼ 35 ਹਜ਼ਾਰ ਰੁਪਏ ਖ਼ਰਚ ਕਰਕੇ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਕੂਟੀ ਨੂੰ ਇਲੈਕਟ੍ਰਿਕ ਵਾਹਨ ਵਿਚ ਬਦਲਣ ਲਈ ਸਿਰਫ਼ 25 ਹਜਾਰ ਰੁਪਏ ਤੱਕ ਦਾ ਖ਼ਰਚਾ ਆਵੇਗਾ। ਦੋ ਸਾਲ ਦੇ ਅਧਿਐਨ ਅਤੇ ਜਾਂਚ ਤੋਂ ਬਾਅਦ ਆਵਾਜਾਈ ਵਿਭਾਗ ਨੇ ਇੱਕ ਕੰਪਨੀ ਨੂੰ ਅਜਿਹਾ ਕਰਨ ਲਈ ਇੱਕ ਟ੍ਰੇਡ ਸਰਟੀਫਿਕੇਟ ਜਾਰੀ ਕੀਤਾ ਹੈ। ਇਸ ਇਨੋਵੇਸ਼ਨ ਨੂੰ ਹਰੀ ਊਰਜਾ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ ਨਾਰਥ ਇਲੈਕਟ੍ਰਿਕ ਆਟੋਮੋਬਾਈਲ ਕੰਪਨੀ ਦੇ ਮਧੂ ਕਿਰੋਰੀ ਨੇ ਕਿਹਾ ਕਿ ਕੰਪਨੀ 20 ਬਾਈਕਸ ਨੂੰ ਈ.ਵੀ. ਵਿਚ ਬਦਲ ਚੁੱਕੀ ਹੈ। 

ਇਹ ਵੀ ਪੜ੍ਹੋ :    ਨਵੇਂ ਲੋਗੋ ਅਤੇ ਡਿਜ਼ਾਈਨ ਨਾਲ AirIndia ਨੇ ਜਾਰੀ ਕੀਤੀ ਆਪਣੇ ਏ-350 ਜਹਾਜ਼ ਦੀ ਪਹਿਲੀ ਝਲਕ

ਪੈਟਰੋਲ-ਡੀਜ਼ਲ ਮੁਕਾਬਲੇ ਸਸਤੀ ਪੈਣਗੇ ਇਲੈਕਟ੍ਰਿਕ ਵਾਹਨ

ਸਿੰਗਲ ਚਾਰਜ ਚ 120 ਕਿਲੋਮੀਟਰ ਤੱਕ ਚਲ ਸਕੇਗੀ ਸਕੂਟੀ ਅਤੇ ਇਸ ਨੂੰ ਫੁੱਲ ਚਾਰਜ ਕਰਨ ਲਈ ਢਾਈ ਯੂਨਿਟ ਦਾ ਖਰਚ ਆਵੇਗਾ। 

ਦੂਜੇ ਪਾਸੇ ਜੇਕਰ ਬਾਈਕ ਦੀ ਗੱਲ ਕਰੀਏ ਤਾਂ ਇਸ ਨੂੰ ਚਾਰਜ ਕਰਨ ਲਈ 3 ਯੂਨਿਟ ਖਰਚ ਹੋਣਗੇ ਅਤੇ ਇਕ ਵਾਰ ਫੁੱਲ ਚਾਰਜ ਹੋਣ ਤੋਂ ਬਾਅਦ ਇਹ 150 ਕਿਲੋਮੀਟਰ ਤੱਕ ਦੀ ਰੇਂਜ ਦੇਵੇਗੀ।

ਇਹ ਵੀ ਪੜ੍ਹੋ :   ਚਿੰਤਾ ਦੀ ਲਹਿਰ, ਇਜ਼ਰਾਈਲ ’ਚ ਕੰਮ ਕਰ ਰਹੀਆਂ 6 ਹਜ਼ਾਰ ਭਾਰਤੀ ਨਰਸਾਂ ਲਈ ਸਥਿਤੀ ਗੰਭੀਰ

ਲਗਾਤਾਰ ਵਧ ਰਹੀ ਬੈਟਰੀ ਸਟੇਸ਼ਨ ਦੀ ਗਿਣਤੀ

ਦੂਜੇ ਪਾਸੇ ਸ਼ਹਿਰ ਵਿੱਚ 50 ਬੈਟਰੀ ਸਟੇਸ਼ਨ ਖੋਲ੍ਹੇ ਜਾਣਗੇ। ਇੱਥੇ ਬਾਈਕ ਸਵਾਰ ਬੈਟਰੀ ਚਾਰਜ ਨਾ ਹੋਣ 'ਤੇ ਇਸ ਨੂੰ ਬਦਲ ਸਕਣਗੇ। ਇਸ ਦੇ ਲਈ 50 ਰੁਪਏ ਦਾ ਚਾਰਜ ਦੇਣਾ ਹੋਵੇਗਾ। ਡੀਟੀਓ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਏਆਰਏਆਈ-ਪੁਣੇ ਤੋਂ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਦੋਪਹੀਆ ਵਾਹਨ ਵਿੱਚ ਸੋਧ ਕੀਤੀ ਜਾ ਸਕਦੀ ਹੈ। ਦੋਪਹੀਆ ਵਾਹਨਾਂ ਨੂੰ ਪੈਟਰੋਲ ਤੋਂ ਈਵੀ ਵਿੱਚ ਬਦਲਿਆ ਜਾ ਸਕਦਾ ਹੈ। ਇੰਜਣ ਨੂੰ ਕੱਢ ਕੇ ਮਾਲਕ ਨੂੰ ਸੌਂਪਿਆ ਜਾਂਦਾ ਹੈ। ਬੈਟਰੀ ਅਤੇ ਮੋਟਰ ਲਗਾਉਣ ਤੋਂ ਬਾਅਦ ਵੀ ਦੋਪਹੀਆ ਵਾਹਨ ਦੀ ਸਪੀਡ ਵਿੱਚ ਕੋਈ ਬਦਲਾਅ ਨਹੀਂ ਆਇਆ। ਦੋਪਹੀਆ ਵਾਹਨ ਦੇ ਈਵੀ ਵਿੱਚ ਤਬਦੀਲ ਹੋਣ ਦੀ ਜਾਂਚ ਦੌਰਾਨ ਮੋਟਰ ਅਤੇ ਬੈਟਰੀ ਦੀ ਸਮਰੱਥਾ ਦੀ ਜਾਂਚ ਕੀਤੀ ਗਈ। ਐਕਟ ਤਹਿਤ ਵਾਹਨਾਂ ਦੇ ਮਾਡਲ ਵਿੱਚ ਬਦਲਾਅ ਕੀਤੇ ਗਏ ਹਨ।

ਸਪੀਡ 'ਚ ਕੋਈ ਬਦਲਾਅ ਨਹੀਂ, 3 ਸਾਲਾਂ ਤੱਕ ਕੰਮ ਕਰੇਗੀ ਬੈਟਰੀ

ਈਵੀ ਵਿੱਚ ਬਦਲਣ ਵਾਲੇ ਬਾਈਕ ਅਤੇ ਸਕੂਟਰਾਂ ਦੀ ਇੱਕ ਸਾਲ ਵਿੱਚ ਇੱਕ ਸਰਵਿਸ ਹੋਵੇਗੀ। ਬੈਟਰੀ ਨੂੰ 3 ਸਾਲਾਂ ਬਾਅਦ ਬਦਲਣਾ ਹੋਵੇਗਾ। ਬੈਟਰੀ ਦੀ ਕੀਮਤ 3 ਹਜ਼ਾਰ ਰੁਪਏ ਹੋਵੇਗੀ। ਬੈਟਰੀ-ਮੋਟਰ ਤੋਂ ਬਾਅਦ ਵੀ ਬਾਈਕ ਜਾਂ ਸਕੂਟਰ ਦੀ ਸਪੀਡ 'ਚ ਕੋਈ ਬਦਲਾਅ ਨਹੀਂ ਹੋਵੇਗਾ।

ਵਾਹਨ ਚਾਲਕਾਂ ਨੂੰ ਵੀ ਮਿਲੇਗੀ ਸਬਸਿਡੀ 

ਈਵੀ ਵਿੱਚ ਤਬਦੀਲ ਹੋਣ ਤੋਂ ਬਾਅਦ, ਵਾਹਨ ਮਾਲਕ ਨੂੰ ਸਬਸਿਡੀ ਮਿਲੇਗੀ। ਇਸਦੇ ਲਈ ਤੁਹਾਨੂੰ ਆਰਟੀਓ ਵਿੱਚ ਅਪਲਾਈ ਕਰਨਾ ਹੋਵੇਗਾ। ਵਾਹਨ ਦਾ ਨੰਬਰ ਨਹੀਂ ਬਦਲੇਗਾ ਪਰ ਨੰਬਰ ਪਲੇਟ ਹਰੀ ਹੋਵੇਗੀ। ਈਵੀ ਵਾਹਨ ਨੂੰ ਆਰਸੀ ਵਿੱਚ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ :   ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News