ਈ-ਫਾਈਲਿੰਗ ਪੋਰਟਲ ''ਤੇ ਆਪਣੀ ਜਾਣਕਾਰੀ ਖੁਦ ਅਪਡੇਟ ਕਰਨ ਕਰਦਾਤਾ

09/23/2017 12:50:33 AM

ਨਵੀਂ ਦਿੱਲੀ-ਆਨਲਾਈਨ ਆਮਦਨ ਕਰ ਰਿਟਰਨ ਦਾਖਲ ਕਰਨ ਜਾਂ ਆਮਦਨ ਕਰ ਸਬੰਧੀ ਹੋਰ ਕੰਮ ਕਰਨ ਵਾਲੇ ਕਰਦਾਤਿਆਂ ਨੂੰ ਆਮਦਨ ਕਰ ਵਿਭਾਗ ਨੇ ਉਨ੍ਹਾਂ ਦੀਆਂ ਨਿੱਜੀ ਅਤੇ ਮਹੱਤਵਪੂਰਨ ਜਾਣਕਾਰੀਆਂ ਨੂੰ ਖੁਦ ਅਪਡੇਟ ਕਰਨ ਲਈ ਕਿਹਾ ਹੈ ਤਾਂ ਕਿ ਦੋਵਾਂ ਪੱਖਾਂ ਵਿਚਾਲੇ 'ਬਿਹਤਰ ਗੱਲਬਾਤ' ਯਕੀਨੀ ਹੋ ਸਕੇ। ਉਹ ਇਹ ਕੰਮ ਅਧਿਕਾਰਕ ਈ-ਫਾਈਲਿੰਗ ਪੋਰਟਲ 'ਤੇ ਕਰ ਸਕਦੇ ਹਨ।  
 ਆਮਦਨ ਕਰ ਵਿਭਾਗ ਨੇ ਅੱਜ ਇਕ ਸਲਾਹ ਪੱਤਰ ਜਾਰੀ ਕਰ ਕੇ ਕਰਦਾਤਿਆਂ ਨੂੰ ਕਿਹਾ ਕਿ ਉਹ ਆਪਣੀ ਈ-ਮੇਲ, ਮੋਬਾਇਲ ਨੰਬਰ, ਪਤਾ ਅਤੇ ਬੈਂਕ ਖਾਤੇ ਵਰਗੀਆਂ ਜਾਣਕਾਰੀਆਂ ਦਾ ਨਵੀਨੀਕਰਨ ਕਰਨ। ਇਨ੍ਹਾਂ ਜਾਣਕਾਰੀਆਂ ਨੂੰ ਅਪਡੇਟ ਕਰ ਦਿੱਤਾ ਜਾਵੇਗਾ। ਇਸ ਦੇ ਲਈ ਕਰਦਾਤਾ ਦੇ ਮੋਬਾਇਲ ਨੰਬਰ ਅਤੇ ਫੋਨ 'ਤੇ ਇਕਬਾਰਗੀ ਵਰਤੋਂ ਹੋਣ ਵਾਲਾ ਪਾਸਵਰਡ ਭੇਜਿਆ ਜਾਵੇਗਾ, ਜਿਸ ਨਾਲ ਇਨ੍ਹਾਂ ਜਾਣਕਾਰੀਆਂ ਦੀ ਤਸਦੀਕ ਹੋ ਜਾਵੇਗੀ। ਸਲਾਹ ਪੱਤਰ 'ਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਕਿਰਿਆ ਕਰਦਾਤਾ ਅਤੇ ਵਿਭਾਗ ਵਿਚਾਲੇ ਅਸਰਦਾਰ ਗੱਲਬਾਤ ਨੂੰ ਯਕੀਨੀ ਕਰਨ ਲਈ ਹੈ। ਮੌਜੂਦਾ ਈ-ਫਾਈਲਿੰਗ ਯੂਜ਼ਰਸ ਨੂੰ ਆਪਣੀਆਂ ਜਾਣਕਾਰੀਆਂ ਦਾ ਨਵੀਨੀਕਰਨ ਈ-ਫਾਈਲਿੰਗ ਖਾਤੇ 'ਚ ਲਾਗ ਇਨ ਕਰ ਕੇ ਕਰਨ ਦੀ ਜ਼ਰੂਰਤ ਹੋਵੇਗੀ। ਜਿਨ੍ਹਾਂ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ ਪਰ ਕੰਮ ਚਾਲੂ ਨਹੀਂ ਕੀਤਾ ਹੈ ਉਨ੍ਹਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਨੀ ਹੋਵੇਗੀ।


Related News