ਨਵੇਂ ਸਾਲ 'ਚ ਸਿਰਫ 1,122 ਰੁਪਏ 'ਚ ਮਿਲੇਗਾ ਹਵਾਈ ਸਫਰ ਕਰਨ ਦਾ ਮੌਕਾ, ਆਫਰ ਸਿਰਫ਼ 4 ਦਿਨ

Monday, Dec 27, 2021 - 06:36 PM (IST)

ਨਵੇਂ ਸਾਲ 'ਚ ਸਿਰਫ 1,122 ਰੁਪਏ 'ਚ ਮਿਲੇਗਾ ਹਵਾਈ ਸਫਰ ਕਰਨ ਦਾ ਮੌਕਾ, ਆਫਰ ਸਿਰਫ਼ 4 ਦਿਨ

ਨਵੀਂ ਦਿੱਲੀ - ਨਵੇਂ ਸਾਲ 'ਚ ਤੁਹਾਨੂੰ ਸਿਰਫ 1122 ਰੁਪਏ 'ਚ ਹਵਾਈ ਸਫਰ ਕਰਨ ਦਾ ਮੌਕਾ ਮਿਲ ਰਿਹਾ ਹੈ। ਸਪਾਈਸਜੈੱਟ ਦੀ WOW ਵਿੰਟਰ ਸੇਲ ਅੱਜ ਯਾਨੀ 27 ਦਸੰਬਰ ਤੋਂ ਸ਼ੁਰੂ ਹੋ ਗਈ ਹੈ, ਜੋ 31 ਦਸੰਬਰ ਤੱਕ ਚੱਲੇਗੀ। ਇਸ ਦੇ ਤਹਿਤ ਯਾਤਰੀਆਂ ਨੂੰ ਸਿਰਫ 1,122 ਰੁਪਏ (ਸਾਰੇ ਸੰਮਲਿਤ) ਵਿੱਚ ਘਰੇਲੂ ਹਵਾਈ ਯਾਤਰਾ ਦਾ ਮੌਕਾ ਮਿਲ ਰਿਹਾ ਹੈ। ਇਹ ਆਫਰ 15 ਜਨਵਰੀ ਤੋਂ 15 ਅਪ੍ਰੈਲ ਤੱਕ ਯਾਤਰਾ ਲਈ ਹੈ।

ਕੰਪਨੀ ਮੁਤਾਬਕ ਇਹ ਸੇਲ ਆਫਰ ਯਾਤਰਾ ਦੀ ਤਰੀਕ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਕੀਤੀ ਗਈ ਬੁਕਿੰਗ ਲਈ ਵੈਧ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ ਆਪਣੀ ਯਾਤਰਾ ਦੀ ਯੋਜਨਾ ਬਣਾਉਂਦੇ ਹੋ, ਤਾਂ ਤੁਸੀਂ ਸੇਲ ਫੇਅਰ ਬੁਕਿੰਗ 'ਤੇ ਇੱਕ ਵਾਰ ਫ੍ਰੀ 'ਚ ਡੇਟ ਚੇਂਜ ਕਰਵਾ ਸਕਦੇ ਹੋ। ਪਰ ਇਸ ਲਈ ਬੇਨਤੀ ਰਵਾਨਗੀ ਦੀ ਮਿਤੀ ਤੋਂ ਘੱਟੋ-ਘੱਟ ਦੋ ਦਿਨ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Alert! 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਨਵੇਂ ਸਾਲ 'ਚ ਵਧੇਗੀ ਮੁਸ਼ਕਲ

ਮੁਫਤ ਫਲਾਈਟ ਵਾਊਚਰ

ਸਪਾਈਸਜੈੱਟ ਅਗਲੀ ਯਾਤਰਾ 'ਤੇ 500 ਰੁਪਏ ਦਾ ਮੁਫਤ ਫਲਾਈਟ ਵਾਊਚਰ ਵੀ ਦੇ ਰਿਹਾ ਹੈ। ਇਸ ਨੂੰ 15 ਤੋਂ 31 ਜਨਵਰੀ ਤੱਕ ਕੈਸ਼ ਕੀਤਾ ਜਾ ਸਕਦਾ ਹੈ। ਇਹ 30 ਸਤੰਬਰ, 2022 ਤੱਕ ਯਾਤਰਾ ਦੀ ਮਿਆਦ ਲਈ ਵੈਧ ਹੈ। ਪਰ ਇਸ ਦਾ ਫਾਇਦਾ ਲੈਣ ਲਈ ਰਵਾਨਗੀ ਦੀ ਮਿਤੀ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਬੁਕਿੰਗ ਕਰਵਾਉਣੀ ਹੋਵੇਗੀ।

ਇਹ ਵੀ ਪੜ੍ਹੋ: ਨਵੇਂ ਸਾਲ ’ਤੇ ਲੱਗੇਗਾ ਮਹਿੰਗਾਈ ਦਾ ਝਟਕਾ! ਕਾਰ ਤੋਂ ਲੈ ਕੇ ਕੁਕਿੰਗ ਆਇਲ ਤੱਕ ਸਭ ਹੋਵੇਗਾ ਮਹਿੰਗਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ  ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News