ਮੋਬਾਈਲ ਫੋਨ ਜ਼ਰੀਏ 15 ਦੇਸ਼ਾਂ ਦੀ ਕਰੰਸੀ 'ਚ ਭੇਜ ਸਕਦੇ ਹੋ ਰਕਮ, ਇਸ ਬੈਂਕ ਨੇ ਸ਼ੁਰੂ ਕੀਤੀ ਨਵੀਂ ਸਰਵਿਸ
Tuesday, Feb 16, 2021 - 11:19 AM (IST)
ਨਵੀਂ ਦਿੱਲੀ - ਹੁਣ ਤੁਸੀਂ ਮੋਬਾਈਲ ਫੋਨ ਜ਼ਰੀਏ 15 ਦੇਸ਼ਾਂ ਦੀ ਮੁਦਰਾ(ਕਰੰਸੀ) ਵਿਚ ਪੈਸੇ ਭੇਜ ਸਕਦੇ ਹੋ। ਇਸਦੇ ਲਈ ਕੋਟਕ ਮਹਿੰਦਰਾ ਬੈਂਕ ਨੇ ਸੋਮਵਾਰ ਨੂੰ ਗਾਹਕਾਂ ਲਈ ਇੱਕ ਨਵੀਂ ਸੇਵਾ ਲਾਂਚ ਕੀਤੀ ਹੈ। ਬੈਂਕ ਨੇ ਮੋਬਾਈਲ 'ਤੇ ਆਊਟਵਰਡ ਫੋਰੈਕਸ ਰੇਮਿਟੈਂਸ ਸਰਵਿਸ ਕੋਟਕ ਰੀਮਿਟ (Kotak Remit) ਲਾਂਚ ਕੀਤੀ ਹੈ।
ਕੋਟਕ ਰੀਮਿਟ ਦੇ ਜ਼ਰੀਏ ਤੁਸੀਂ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮੋਬਾਈਲ ਫੋਨ ਤੋਂ ਸਿੱਧਾ ਫੰਡ ਟ੍ਰਾਂਸਫਰ ਕਰ ਸਕਦੇ ਹੋ। ਆਊਟਵਰਡ ਫੋਰੈਕਸ ਰੇਮਿਟੈਂਸ ਸਲਿਊਸ਼ਨ ਕੋਟਕ ਮੋਬਾਈਲ ਬੈਂਕਿੰਗ ਐਪ 'ਤੇ ਲਾਈਵ ਹੈ। ਕੋਟਕ ਮਹਿੰਦਰਾ ਬੈਂਕ ਨੇ ਕਿਹਾ, 'ਪਹਿਲੀ ਵਾਰ ਕੋਟਕ ਗਾਹਕ ਆਪਣੇ ਮੋਬਾਇਲ ਤੋਂ ਸਿੱਧੇ ਪੈਸੇ ਆਪਣੇ ਲਾਭਪਾਤਰੀਆਂ ਨੂੰ ਵਿਦੇਸ਼ਾਂ ਵਿਚ ਤਬਦੀਲ ਕਰਕੇ ਭੇਜ ਸਕਦੇ ਹਨ। ਗ੍ਰਾਹਕਾਂ ਨੂੰ 25,000 ਅਮਰੀਕੀ ਡਾਲਰ ਤੱਕ ਦੇ ਲੈਣ-ਦੇਣ ਲਈ ਕੋਈ ਭੌਤਿਕ ਦਸਤਾਵੇਜ਼ ਨਹੀਂ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ 10,000 ਰੁਪਏ ਤੱਕ ਦੀ ਗਿਰਾਵਟ! ਜਾਣੋ ਕਿੰਨਾ ਸਸਤਾ ਹੋਇਆ ਸੋਨਾ
ਡਾਲਰ ਤੋਂ ਲੈ ਕੇ ਰਿਆਲ ਵਰਗੀ ਕਰੰਸੀ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਪੈਸਾ
ਕੋਟਕ ਰੀਮੀਟ ਯੂ.ਐੱਸ. ਡਾਲਰ, ਆਸਟਰੇਲੀਆਈ ਡਾਲਰ, ਯੂਕੇ ਪਾਊਂਡ ਸਟਰਲਿੰਗ, ਹਾਂਗ ਕਾਂਗ ਡਾਲਰ, ਸਾਊਦੀ ਰਿਆਲ, ਕੈਨੇਡੀਅਨ ਡਾਲਰ, ਸਿੰਗਾਪੁਰ ਡਾਲਰ, ਯੂਰੋ, ਜਾਪਾਨੀ ਯੇਨ ਸਮੇਤ 15 ਮੁਦਰਾਵਾਂ ਵਿਚ ਪ੍ਰਵਾਸ(ਰੈਮਿਟੈਂਸ) ਦੀ ਪੇਸ਼ਕਸ਼ ਕਰਦਾ ਹੈ। ਕੋਟਕ ਮਹਿੰਦਰਾ ਬੈਂਕ ਦੇ ਖਜ਼ਾਨਾ ਅਤੇ ਗਲੋਬਲ ਮਾਰਕਿਟ ਦੇ ਪ੍ਰਧਾਨ ਅਤੇ ਸਹਿ-ਮੁਖੀ ਫਨੀ ਸ਼ੰਕਰ ਨੇ ਕਿਹਾ, 'ਮੋਬਾਈਲ ਕ੍ਰਾਂਤੀ ਨੇ ਸਾਡੇ ਬੈਂਕ, ਨਿਵੇਸ਼, ਖਰੀਦਾਰੀ ਅਤੇ ਅਦਾਇਗੀ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਘਰੇਲੂ ਅਦਾਇਗੀ ਫੋਕਸ ਦੇ ਮੁੱਖ ਖੇਤਰਾਂ ਵਿਚੋਂ ਇਕ ਰਹੀ ਹੈ। ਮੋਬਾਈਲ 'ਤੇ ਕੋਟਕ ਰੀਮਿਟ ਦੀ ਸ਼ੁਰੂਆਤ ਦੇ ਨਾਲ ਅੰਤਰਰਾਸ਼ਟਰੀ ਭੁਗਤਾਨਾਂ ਨੂੰ ਸ਼ਾਮਲ ਕਰਦੇ ਹੋਏ ਡਿਜੀਟਲ ਤਬਦੀਲੀ ਦੇ ਇੱਕ ਨਵੇਂ ਪੜਾਅ ਵਿਚ ਦਾਖਲ ਹੋ ਗਈ ਹੈ। ਇਹ ਗਾਹਕਾਂ ਨੂੰ ਮੋਬਾਈਲ 'ਤੇ ਅੰਤਰਰਾਸ਼ਟਰੀ ਫੰਡਾਂ ਟਰਾਂਸਫਰ ਕਰਨ ਅਤੇ ਬੈਂਕਿੰਗ ਦੀ ਆਗਿਆ ਦਿੰਦਾ ਹੈ।
ਇਹ ਵੀ ਪੜ੍ਹੋ : ਮੋਬਾਈਲ ਫੋਨ ’ਤੇ ਗੱਲਬਾਤ ਅਤੇ ਡਾਟਾ ਇਸਤੇਮਾਲ ਹੋਵੇਗਾ ਮਹਿੰਗਾ! ਟੈਰਿਫ ਵਧਾਉਣ ਦੀ ਤਿਆਰੀ ’ਚ
ਜਾਣੋ ਵਧ ਤੋਂ ਵਧ ਕਿੰਨੇ ਭੇਜ ਸਕਦੇ ਹੋ ਪੈਸੇ
ਤਬਾਦਲੇ ਦੇ ਵੇਰਵਿਆਂ ਅਤੇ ਲਾਭਪਾਤਰੀਆਂ ਦੇ ਵੇਰਵਿਆਂ ਨੂੰ ਭਰ ਕੇ, ਗ੍ਰਾਹਕ ਕੋਟਕ ਰੀਮਿਟ ਦੇ ਜ਼ਰੀਏ ਪ੍ਰਤੀ ਦਿਨ 25,000 ਅਮਰੀਕੀ ਡਾਲਰ (18 ਲੱਖ ਰੁਪਏ) ਜਾਂ ਕੋਟਕ ਰਿਮਿਟ ਦੇ ਜ਼ਰੀਏ ਇਕ ਵਿੱਤੀ ਸਾਲ ਵਿਚ 250,000 ਅਮਰੀਕੀ ਡਾਲਰ ਤੱਕ ਜਾਂ ਇਸ ਦੇ ਬਰਾਬਰ ਭੁਗਤਾਨ ਕਰ ਸਕਦੇ ਹਨ। ਲੈਣ-ਦੇਣ ਦੀ ਪ੍ਰਕਿਰਿਆ ਦੇ ਹਰ ਪੜਾਅ 'ਤੇ ਗਾਹਕ ਨੂੰ ਇਕ ਨੋਟੀਫਿਕੇਸ਼ਨ ਮਿਲੇਗਾ।
ਇਹ ਵੀ ਪੜ੍ਹੋ : FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।