ਰੋਜ਼ਾਨਾ 7 ਰੁਪਏ ਬਚਾ ਕੇ ਹਾਸਲ ਕਰ ਸਕਦੇ ਹੋ 5,000 ਰੁਪਏ ਤੱਕ ਦੀ ਪੈਨਸ਼ਨ, ਜਾਣੋ ਹੋਰ ਖਾਸ ਗੱਲਾਂ

09/16/2019 1:45:00 PM

ਨਵੀਂ ਦਿੱਲੀ — ਗ਼ੈਰ-ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਲੋਕ ਆਪਣੇ ਭਵਿੱਖ ਅਤੇ ਖਾਸਤੌਰ 'ਤੇ ਬੁਢਾਪੇ ਬਾਰੇ ਚਿੰਤਾ ਕਰਦੇ ਹਨ। ਕੇਂਦਰ ਸਰਕਾਰ ਨੇ ਗੈਰ ਸੰਗਠਿਤ ਖੇਤਰ 'ਚ ਕੰਮ ਕਰਨ ਵਾਲਿਆਂ ਨੂੰ ਸਮਾਜਿਕ ਸੁਰੱਖਿਆ ਦੇਣ ਲਈ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਸਾਲ 2015 'ਚ ਪੇਸ਼ ਕੀਤੀ ਸੀ। ਇਸ ਯੋਜਨਾ 'ਚ ਨਿਵੇਸ਼ ਅਜਿਹੇ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋ ਸਕਦਾ ਹੈ, ਜਿਨ੍ਹਾਂ ਕਰਮਚਾਰੀਆਂ ਦੇ ਸੇਵਾਮੁਕਤੀ ਤੋਂ ਬਾਅਦ ਕੋਈ ਵਿੱਤੀ ਅਧਾਰ ਨਹੀਂ ਹੁੰਦਾ।

ਸਰਕਾਰ ਦੀ ਇਸ ਯੋਜਨਾ ਦੇ ਤਹਿਤ ਤੁਸੀਂ ਰੋਜ਼ਾਨਾ 7 ਰੁਪਏ ਦੀ ਬਚਤ ਕਰਕੇ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 5000 ਰੁਪਏ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਇਹ ਸਕੀਮ ਘੱਟ ਆਮਦਨੀ ਵਾਲੇ ਲੋਕਾਂ ਜਾਂ ਪੇਂਡੂ ਖੇਤਰ 'ਚ ਰਹਿਣ ਵਾਲੇ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋ ਸਕਦੀ ਹੈ। 

ਨੈਸ਼ਨਲ ਸਿਕਉਰਿਟੀਜ਼ ਡਿਪਾਜ਼ਟਰੀ (ਐਨਐਸਡੀਐਲ) ਦੀ ਵੈਬਸਾਈਟ ਅਨੁਸਾਰ 18 ਤੋਂ 40 ਸਾਲ ਦੀ ਉਮਰ ਦੇ ਲੋਕ ਇਸ ਯੋਜਨਾ 'ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਸਿਰਫ ਉਹ ਲੋਕ ਜੋ ਆਮਦਨ ਟੈਕਸ ਦੀ ਸਲੈਬ ਤੋਂ ਬਾਹਰ ਹਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਸਕੀਮ 'ਚ ਨਿਵੇਸ਼ ਕਰਨ ਵਾਲਿਆਂ ਨੂੰ 60 ਸਾਲ ਦਾ ਹੋ ਜਾਣ 'ਤੇ ਉਨ੍ਹਾਂ ਦੇ ਯੋਗਦਾਨ ਦੇ ਅਧਾਰ ਤੇ 1,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਤੈਅ ਪੈਨਸ਼ਨ ਮਿਲਦੀ ਹੈ।

1. ਅਟਲ ਪੈਨਸ਼ਨ ਯੋਜਨਾ (ਏਪੀਵਾਈ) ਨਾਲ ਜੁੜਣ ਲਈ ਬੈਂਕ ਜਾਂ ਡਾਕਖਾਣੇ 'ਚ ਖਾਤੇ ਦੇ ਨਾਲ ਇਕ ਅਧਾਰ ਕਾਰਡ ਦਾ ਹੋਣਾ ਲਾਜ਼ਮੀ ਹੈ.
2. ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਹਰ ਮਹੀਨੇ ਥੋੜ੍ਹੀ ਜਿਹੀ ਰਕਮ ਦਾ ਯੋਗਦਾਨ ਦੇਣਾ ਪਏਗਾ। ਇਹ ਰਕਮ ਉਸ ਉਮਰ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਹੜਾ ਪੈਨਸ਼ਨ ਸਲੈਬ ਚੁਣਿਆ ਹੈ। ਇਸਦਾ ਅਰਥ ਇਹ ਹੈ ਕਿ ਜਿੰਨੀ ਜਲਦੀ ਤੁਸੀਂ ਇਸ ਯੋਜਨਾ 'ਚ ਸ਼ਾਮਲ ਹੋਵੋਗੇ ਤੁਸੀਂ ਓਨਾ ਹੀ ਵਧੇਰੇ ਫਾਇਦਾ ਤੁਸੀਂ ਪ੍ਰਾਪਤ ਕਰ ਸਕੋਗੇ।
3. 18 ਸਾਲ ਤੋਂ 40 ਸਾਲ ਦੀ ਉਮਰ ਤੱਕ ਦੇ ਲੋਕ ਹੀ ਇਸ ਯੋਜਨਾ ਨਾਲ ਜੁੜ ਸਕਦੇ ਹਨ ਅਤੇ 60 ਸਾਲ ਦੀ ਉਮਰ 'ਚ ਇਸ ਸਕੀਮ ਦਾ ਲਾਭ ਮਿਲਦਾ ਹੈ। ਇਸ ਲਈ ਅਟਲ ਪੈਨਸ਼ਨ ਯੋਜਨਾ ਵਿਚ ਸ਼ਾਮਲ ਹੋਣ ਲਈ ਘੱਟੋ ਘੱਟ 20 ਸਾਲਾਂ ਦਾ ਯੋਗਦਾਨ ਜ਼ਰੂਰੀ ਹੈ।
4. ਇਸ ਸਕੀਮ 'ਚ ਮਹੀਨਾਵਾਰ, ਤਿਮਾਹੀ ਅਤੇ ਛਿਮਾਹੀ ਅਧਾਰ ਤੇ ਯੋਗਦਾਨ ਪਾਇਆ ਜਾ ਸਕਦਾ ਹੈ।
5. ਅਟਲ ਪੈਨਸ਼ਨ ਸਕੀਮ ਅਧੀਨ ਪੈਨਸ਼ਨਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਵਿੱਤੀ ਸਹਾਇਤਾ ਜਾਰੀ ਰਹਿੰਦੀ ਹੈ। ਜੇਕਰ ਇਸ ਯੋਜਨਾ ਨਾਲ ਜੁੜੇ ਵਿਅਕਤੀ ਦੀ 60 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ, ਤਾਂ ਉਸਦੀ ਪਤਨੀ ਸਕੀਮ ਵਿਚ ਪੈਸੇ ਜਮ੍ਹਾ ਕਰਵਾਉਣਾ ਜਾਰੀ ਰੱਖ ਸਕਦੀ ਹੈ। ਅਜਿਹੀ ਸਥਿਤੀ 'ਚ ਉਹ ਹਰ ਮਹੀਨੇ ਪੈਨਸ਼ਨ ਪ੍ਰਾਪਤ ਕਰ ਸਕਦੀ ਹੈ। ਦੂਜਾ ਵਿਕਲਪ ਇਹ ਹੈ ਕਿ ਵਿਅਕਤੀ ਦੀ ਪਤਨੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਕਮੁਸ਼ਤ ਰਕਮ ਲਈ ਦਾਅਵਾ ਕਰ ਸਕਦੀ ਹੈ। ਜੇਕਰ ਪਤਨੀ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਨਾਮਜ਼ਦ ਵਿਅਕਤੀ ਨੂੰ ਇਕਮੁਸ਼ਤ ਰਕਮ ਦੇਣ ਦੀ ਵਿਵਸਥਾ ਹੈ।

 

PunjabKesari


Related News