SBI ਦਾ ਯੋਨੋ APP ਤਕਨੀਕੀ ਖ਼ਰਾਬੀ ਕਾਰਨ ਬੰਦ, ਟ੍ਰਾਂਜੈਕਸ਼ਨ ਹੋਏ ਠੱਪ!
Thursday, Dec 03, 2020 - 08:56 PM (IST)
ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਮੋਬਾਇਲ ਬੈਂਕਿੰਗ ਐਪ ਯੋਨੋ ਠੱਪ ਹੋ ਗਿਆ ਹੈ, ਗਾਹਕ ਇਸ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਉੱਥੇ ਹੀ, ਐੱਸ. ਬੀ. ਆਈ. ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਸਿਸਟਮ 'ਚ ਤਕਨੀਕੀ ਖ਼ਰਾਬੀ ਕਾਰਨ ਸਰਵਿਸ 'ਚ ਰੁਕਾਵਟ ਆਈ ਹੈ।
ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਯੋਨੋ ਦੀ ਬਜਾਏ ਫਿਲਹਾਲ ਐੱਸ. ਬੀ. ਆਈ. ਦੀ ਇੰਟਰਨੈੱਟ ਬੈਂਕਿੰਗ ਅਤੇ ਯੋਨੋ ਲਾਈਟ ਦਾ ਇਸਤੇਮਾਲ ਕਰਨ। ਇਸ ਦੌਰਾਨ ਐੱਸ. ਬੀ. ਆਈ. ਨੇ ਨਾਲ ਹੀ ਗਾਹਕਾਂ ਨੂੰ ਫੇਕ ਸਾਈਟਸ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਲਈ ਕਰਨਾ ਪੈ ਸਕਦਾ ਹੈ ਇੰਨਾ ਲੰਮਾ ਇੰਤਜ਼ਾਰ
We request our esteemed customers to bear with us as we work towards restoring YONO SBI app to provide for an uninterrupted banking experience.#SBI #StateBankOfIndia #ImportantAnnouncement #InternetBanking #OnlineSBI pic.twitter.com/7Qykf85r85
— State Bank of India (@TheOfficialSBI) December 3, 2020
ਭਾਰਤੀ ਸਟੇਟ ਬੈਂਕ ਨੇ ਕਿਹਾ ਕਿ ਸੇਵਾਵਾਂ ਨੂੰ ਬਹਾਲ ਕਰਨ ਲਈ ਜਲਦ ਕਦਮ ਚੁੱਕੇ ਗਏ ਹਨ। ਯੋਨੋ ਐਪ ਦੀ ਵਰਤੋਂ ਨਾ ਹੋਣ ਤੱਕ ਗਾਹਕ ਬੈਂਕਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਨਲਾਈਨ ਐੱਸ. ਬੀ. ਆਈ. ਅਤੇ ਯੋਨੋ ਲਾਈਟ ਦਾ ਇਸਤੇਮਾਲ ਕਰਨ। ਐੱਸ. ਬੀ. ਆਈ. ਦੀ ਯੋਨੋ ਐਪ ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਨੇ ਦੱਸਿਆ ਕਿ ਜਦੋਂ ਲਾਗ ਇਨ ਕੀਤਾ ਜਾ ਰਿਹਾ ਹੈ ਤਾਂ M005 Error ਆ ਰਿਹਾ ਹੈ।
ਯੋਨੋ ਨੂੰ ਖੋਲ੍ਹਣ 'ਤੇ ਐਪ 'ਤੇ ਆ ਰਿਹਾ ਹੈ, ''ਯੋਨੋ ਐਪ ਕੁਝ ਤਕਨੀਕੀ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ। ਸਾਡੀ ਤਕਨੀਕੀ ਸਾਂਝੇਦਾਰ ਆਈ. ਬੀ. ਐੱਮ. ਇਸ ਨੂੰ ਦੇਖ ਰਹੀ ਹੈ। ਕ੍ਰਿਪਾ ਕਰਕੇ ਕੁਝ ਸਮੇਂ ਤੱਕ ਕੋਸ਼ਿਸ਼ ਕਰੋ। ਰੁਕਾਵਟ ਲਈ ਖੇਦ ਹੈ'' ਹਾਲਾਂਕਿ, ਬੈਂਕ ਨੇ ਗਾਹਕਾਂ ਨੂੰ ਭਰੋਸਾ ਦਿੱਤਾ ਹੈ ਕਿ ਬਹਾਲੀ ਦਾ ਕੰਮ ਚੱਲ ਰਿਹਾ ਹੈ ਅਤੇ ਸੇਵਾਵਾਂ ਜਲਦੀ ਹੀ ਉਪਲਬਧ ਹੋ ਜਾਣਗੀਆਂ।
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ ਵੱਡਾ ਵਾਧਾ, ਪੰਜਾਬ 'ਚ ਇੰਨੇ ਤੋਂ ਹੋਏ ਪਾਰ