ਜੀ. ਐੱਸ. ਟੀ. ਲਈ ਖੁਦ ਨੂੰ ਤਿਆਰ ਕਰਨ ਵਾਸਤੇ ਵਾਧੂ ਕੰਮ ਕਰ ਰਹੇ ਹਨ ਪ੍ਰਚੂਨ ਕਾਰੋਬਾਰੀ

Monday, Jun 19, 2017 - 05:00 PM (IST)

ਮੁੰਬਈ—ਸੰਗਠਿਤ ਪ੍ਰਚੂਨ ਖੇਤਰ ਨੂੰ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਲਾਗੂ ਹੋਣ ਨਾਲ ਆਪਣੀ ਵਿਕਰੀ ਪ੍ਰਭਾਵਿਤ ਨਾ ਹੋਣ ਦੀ ਉਮੀਦ ਹੈ ਜਦਕਿ ਆਮ ਧਾਰਨਾ ਇਹ ਹੈ ਕਿ ਇਸ ਨਾਲ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਵੇਗਾ। ਸੰਗਠਿਤ ਪ੍ਰਚੂਨ ਖੇਤਰ ਨੂੰ ਇਸ ਏਕੀਕ੍ਰਿਤ ਕਰ ਵਿਵਸਥਾ ਦੇ ਕੁਝ ਹਫਤਿਆਂ 'ਚ ਲਾਗੂ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰੀ ਕਰ ਲੈਣ ਦਾ ਵੀ ਭਰੋਸਾ ਹੈ।
ਰਿਲਾਇੰਸ ਰਿਟੇਲ ਦੇ ਮੁੱਖ ਵਿੱਤ ਅਧਿਕਾਰੀ ਅਸ਼ਵਿਨ ਖਾਸਗੀਵਾਲਾ ਨੇ ਕਿਹਾ ਕਿ ਜੀ. ਐੱਸ. ਟੀ. ਦੇ 1 ਜੁਲਾਈ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਸਾਨੂੰ ਤਿਆਰ ਹੋਣਾ ਪਵੇਗਾ। ਇਹ ਇਕ ਬਿਹਤਰ ਪਾਲਣਾ ਅਤੇ ਕੰਮਾਂ ਨੂੰ ਇਕ ਸੰਗਠਿਤ ਰੂਪ 'ਚ ਅੱਗੇ ਵਧਣ 'ਚ ਪ੍ਰਮੁੱਖ ਭੂਮਿਕਾ ਨਿਭਾਵੇਗਾ।
ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੀ ਵਿਕਰੀ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਹੋਣ ਦੀ ਉਮੀਦ ਨਹੀਂ ਹੈ। ਕਿਸੇ ਨੇ ਇਸ ਬਾਰੇ 'ਚ ਚਿੰਤਾ ਜ਼ਾਹਿਰ ਨਹੀਂ ਕੀਤੀ ਹੈ। ਪ੍ਰਚੂਨ ਵਿਕ੍ਰੇਤਾਵਾਂ ਨੂੰ ਫਾਇਦਾ ਉਦੋਂ ਮਿਲੇਗਾ, ਜਦੋਂ ਵਿਨਿਰਮਾਤਾ ਆਪਣੀ ਕੀਮਤ ਬਦਲਣਗੇ, ਜਿਸ ਨੂੰ ਅਸੀਂ ਬਾਅਦ 'ਚ ਆਪਣੇ ਗਾਹਕਾਂ ਤਕ ਅੱਗੇ ਭੇਜ ਸਕਾਂਗੇ।
ਜੁਲਾਈ ਤੋਂ ਬਾਅਦ ਰਿਲਾਇੰਸ ਰਿਟੇਲ, ਫਿਊਚਰ ਸਮੂਹ, ਟ੍ਰੇਂਟ ਹਾਈਪਰ ਸਿਟੀ, ਡਿਮਾਰਟ ਅਤੇ ਹੋਰ ਕੰਪਨੀਆਂ ਨੂੰ ਕੀਮਤਾਂ 'ਚ ਤੇਜ਼ੀ ਨਾਲ ਕਮੀ ਆਉਣ ਦੀ ਉਮੀਦ ਹੈ। ਇਨ੍ਹਾਂ ਸਾਰਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਮਾਰਜਨ ਦੀ ਸੁਰੱਖਿਆ ਹੋਣੀ ਚਾਹੀਦੀ ਹੈ।


Related News