Year Ender 2022-ਤਕਨਾਲੋਜੀ ਸੈਕਟਰ ਢਹਿ-ਢੇਰੀ, ਨਿਵੇਸ਼ਕਾਂ ਨੇ ਅਰਬਾਂ ਡਾਲਰ ਦੀ ਪੂੰਜੀ ਗੁਆਈ

Friday, Dec 30, 2022 - 05:35 PM (IST)

Year Ender 2022-ਤਕਨਾਲੋਜੀ ਸੈਕਟਰ ਢਹਿ-ਢੇਰੀ, ਨਿਵੇਸ਼ਕਾਂ ਨੇ ਅਰਬਾਂ ਡਾਲਰ ਦੀ ਪੂੰਜੀ ਗੁਆਈ

ਨਵੀਂ ਦਿੱਲੀ - 2022 ਦਾ ਸਾਲ ਦੁਨੀਆ ਭਰ ’ਚ ਤਕਨਾਲੋਜੀ ਸੈਕਟਰ ’ਚ ਵੱਡੀ ਗਿਰਾਵਟ ਵਾਲਾ ਸਾਲ ਰਿਹਾ। ਅਮਰੀਕਾ ’ਚ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਤਕਨਾਲੋਜੀ ਕੰਪਨੀਆਂ ਦਾ ਮੁੱਲ 2022 ’ਚ 7.4 ਟ੍ਰਿਲੀਅਨ ਡਾਲਰ ਤੱਕ ਡਿੱਗ ਗਿਆ ਅਤੇ ਨਿਵੇਸ਼ਕਾਂ ਨੂੰ ਇਸ ’ਚ ਭਾਰੀ ਨੁਕਸਾਨ ਹੋਇਆ। ਹਾਲਾਂਕਿ 2021 ’ਚ ਨਿਊ ਯੀਅਰ ਸਟਾਕ ਐਕਸਚੇਂਜ ਦੇ ਨੈਸਡੈਕ ਕੰਪੋਜ਼ਿਟ ਇੰਡੈਕਸ ਨੇ ਨਿਵੇਸ਼ਕਾਂ ਨੂੰ ਚੰਗੇ ਰਿਟਰਨ ਦਿੱਤੇ ਸਨ ਅਤੇ ਅਮਰੀਕਾ ਦੀਆਂ ਚੋਟੀ ਦੀਆਂ 15 ਕੰਪਨੀਆਂ ’ਚ ਨਿਵੇਸ਼ ਕਰਨ ਵਾਲਿਆਂ ਨੂੰ ਚੰਗਾ ਮੁਨਾਫਾ ਹੋਇਆ ਸੀ ਪਰ 2022 ’ਚ ਇਹ ਸਾਰਾ ਮੁਨਾਫ਼ਾ ਹਵਾ ਹਵਾਈ ਹੋ ਗਿਆ ਅਤੇ ਨਿਵੇਸ਼ਕ ਘਾਟੇ ’ਚ ਰਹੇ।

ਇਹ ਵੀ ਪੜ੍ਹੋ : ਕ੍ਰਿਪਟੋ ਨਿਵੇਸ਼ਕਾਂ ਲਈ ਬੁਰਾ ਸੁਪਨਾ ਸਾਬਤ ਹੋਇਆ ਸਾਲ 2022, ਬਿਟਕੁਆਇਨ 61 ਫ਼ੀਸਦੀ ਟੁੱਟਿਆ

ਯੂਰਪ 'ਚ ਪਬਲਿਕ ਤੇ ਪ੍ਰਾਈਵੇਟ ਸੈਕਟਰ ਦੀਆਂ ਤਕਨਾਲੋਜੀ ਕੰਪਨੀਆਂ ਦੀ ਮਾਰਕਿਟ ਵੈਲਿਉਏਸ਼ਨ 2022 'ਚ 400 ਬਿਲੀਅਨ ਡਾਲਰ ਘੱਟ ਹੋ ਗਈ। 2021 ਦੇ ਅੰਤ ਵਿਚ ਯੂਰਪ ਦੀਆਂ ਆਈ.ਟੀ. ਇੰਡਸਟਰੀ ਦੀ ਵੈਲਿਉਏਸ਼ਨ 3.1 ਟ੍ਰਿਲੀਅਨ ਡਾਲਰ ਸੀ, ਜੋ ਇਸ ਸਾਲ ਦੇ ਅੰਤ ਵਿਚ ਘੱਟ ਹੋ ਕੇ 2.7 ਟ੍ਰਿਲੀਅਨ ਡਾਲਰ ਹੈ। ਯੂਰਪੀਅਨ ਸਟਾਰਟਅਪਸ ਵਿਚ ਨਿਵੇਸ਼ ਕਰਨ ਵਾਲੇ ਵੈਂਚਰ ਕੈਪੀਟਲ ਫੰਡਿੰਗ ਹਾਊਸਿਜ਼ ਨੂੰ ਇਸ ਸਾਲ ਵਿਚ 18 ਫ਼ੀਸਦੀ ਦਾ ਘਾਟਾ ਪਿਆ ਅਤੇ ਉਨ੍ਹਾਂ ਨੂੰ 85 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਯੂਰਪ ਵਿਚ ਜ਼ਿਆਦਾਤਰ ਅਮਰੀਕੀ ਕੰਪਨੀਆਂ ਨੇ ਨਿਵੇਸ਼ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਇਸ ਦਾ ਭਾਰੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਮੁਕੇਸ਼-ਨੀਤਾ ਦੇ ਛੋਟੇ ਪੁੱਤਰ ਅਨੰਤ ਦੀ ਹੋਈ ਮੰਗਣੀ, ਜਾਣੋ ਕੌਣ ਹੈ ਅੰਬਾਨੀ ਪਰਿਵਾਰ ਦੀ ਹੋਣ ਵਾਲੀ ਛੋਟੀ ਨੂੰਹ

ਭਾਰਤ 'ਚ 13 ਸਾਲ 'ਚ ਸਭ ਤੋਂ ਖ਼ਰਾਬ ਪ੍ਰਦਰਸ਼ਨ

ਆਈਟੀ ਸੈਕਟਰ ਦੀ ਹਾਲਤ ਭਾਰਤ 'ਚ ਇਸ ਖ਼ਰਾਬ ਹੀ ਰਹੀ ਅਤੇ ਪਿਛਲੇ 5 ਸਾਲਾਂ 'ਚ ਲਗਭਗ 4 ਗੁਣਾ ਦੀ ਤੇਜ਼ੀ ਦਿਖਾਉਣ ਵਾਲਾ ਆਈ.ਟੀ. ਇੰਡੈਕਸ 2008 ਦੇ ਗਬੋਬਲ ਸਲੋ ਡਾਊਨ ਤੋਂ ਬਾਅਦ ਨਿਫਟੀ ਆਈ.ਟੀ. ਇਸ ਸਾਲ ਲਗਭਗ 24 ਫ਼ੀਸਦੀ ਡਿੱਗਿਆ ਹੈ। ਇਸ ਤੋਂ ਪਹਿਲਾਂ 2020 'ਚ ਆਈ.ਟੀ. ਸੈਕਟਰ ਨੇ 54.9 ਫ਼ੀਸਦੀ ਅਤੇ 2021 'ਚ 59.6 ਫ਼ੀਸਦੀ ਦੀ ਗ੍ਰੋਥ ਦਿਖਾਈ ਸੀ। 

ਨਿਵੇਸ਼ਕਾਂ ਨੂੰ ਲੱਗ ਰਿਹਾ ਹੈ ਕਿ 2023 'ਚ ਅਮਰੀਕਾ ਅਤੇ ਯੂਰਪ 'ਚ ਮੰਦੀ ਆ ਸਕਦੀ ਹੈ ਅਤੇ ਇਸ ਮੰਦੀ ਦਾ ਸਿੱਧਾ ਅਸਰ ਭਾਰਤ ਦੇ ਆਈ.ਟੀ. ਸੈਕਟਰ 'ਤੇ ਪਵੇਗਾ ਕਿਉਂਕਿ ਭਾਰਤ ਦਾ ਆਈ.ਟੀ. ਸੈਕਟਰ ਇਨ੍ਹਾਂ ਦੇਸ਼ਾਂ ਵਿਚ ਮੋਟਾ ਨਿਵੇਸ਼ ਕਰਦਾ ਹੈ। ਇਸ ਤੋਂ ਪਹਿਲਾਂ ਵੀ ਜਦੋਂ 2008 'ਚ ਮੰਦੀ ਆਈ ਸੀ ਤਾਂ ਭਾਰਤ ਦੇ ਆਈ.ਟੀ. ਸੈਕਟਰ 'ਚ 54.6 ਫ਼ੀਸਦੀ ਦੀ ਗਿਰਾਵਟ ਦੇਖੀ ਗਈ ਸੀ। ਲਿਹਾਜ਼ਾ ਅੱਗੇ ਵੀ ਗਿਰਾਵਟ ਆਉਣ ਦੇ ਆਸਾਰ ਹਨ। 

ਮੈਟਾ                                65.85 ਫੀਸਦੀ ਡਾਊਨ
ਮਾਈਕ੍ਰੋਸਾਫਟ                    29.94 ਫੀਸਦੀ ਡਾਊਨ
ਐਪਲ                             30.75 ਫੀਸਦੀ ਡਾਊਨ
ਟੈਸਲਾ                            71.82 ਫੀਸਦੀ ਡਾਊਨ
ਗੂਗਲ                           40.67 ਫੀਸਦੀ ਡਾਊਨ
ਐਮਾਜ਼ੋਨ                         51.98 ਫੀਸਦੀ ਡਾਊਨ

ਇਹ ਵੀ ਪੜ੍ਹੋ : ਵਾਹਨ ਚਾਲਕਾਂ ਦੀ ਛੋਟੀ ਅਣਗਹਿਲੀ ਬਣਦੀ ਹੈ ਵੱਡੇ ਹਾਦਸਿਆਂ ਦਾ ਕਾਰਨ, ਅੰਕੜੇ ਕਰਨਗੇ ਹੈਰਾਨ

ਕੰਪਨੀ                                                   ਗਿਰਾਵਟ

ਵਿਪਰੋ                                                      45.60%
ਟੈੱਕ ਮਹਿੰਦਰਾ                                            43.16%
ਐੱਲ.ਐਂਡ.ਟੀ.                                            36%
ਐੱਮਫਾਸਿਸ                                               43.56%
ਕੋਫੋਰਜ                                                    34.12%
ਇੰਫੋਸਿਸ                                                   20 %
HCL                                                       21.20%
ਡਾਊਨਪ੍ਰਿਸਟੈਂਟ ਸਿਸਟਮ                                21.14%
ਡਾਊਨਟਾਟਾ ਕੰਸਲਟੈਂਸੀ ਸਰਵਿਸਿਜ਼                  14.31%
ਡਾਊਨ ਐੱਲ.ਟੀ.ਆਈ. ਮਾਇੰਸਟ੍ਰੀ                     11.46%

ਇਹ ਵੀ ਪੜ੍ਹੋ : Year Ender 2022 : ਇਨ੍ਹਾਂ ਕੰਪਨੀਆਂ ਦੇ ਸ਼ੇਅਰ ਬਣੇ ਨਿਵੇਸ਼ਕਾਂ ਦੇ ਗਲੇ ਦੀ ਹੱਡੀ, ਸਰਕਾਰੀ ਕੰਪਨੀ ਵੀ ਸੂਚੀ 'ਚ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News