ਸਾਲ 2024 ''ਚ ਦੁਨੀਆ ਭਰ ਦੇ ਸ਼ਹਿਰਾਂ ''ਚ ਰਿਹਾਇਸ਼ੀ ਕੀਮਤਾਂ ''ਚ ਹੋ ਸਕਦੈ ਵਾਧਾ
Thursday, Aug 24, 2023 - 03:04 PM (IST)
ਬਿਜ਼ਨੈੱਸ ਡੈਸਕ - ਅੱਜ ਦੇ ਸਮੇਂ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਘਰ ਲੈਣਾ ਬਹੁਤ ਔਖਾ ਹੋ ਗਿਆ ਹੈ, ਕਿਉਂਕਿ ਮਕਾਨਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਣੀ ਅਨੁਸਾਰ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ 2024 ਵਿੱਚ ਮੁੰਬਈ ਵਿੱਚ ਘਰ ਲੈਣਾ ਲਗਭਗ 5 ਫ਼ੀਸਦੀ ਮਹਿੰਗਾ ਹੋ ਜਾਵੇਗਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਆੱਕਲੈਂਡ ਸ਼ਹਿਰ ਵਿੱਚ ਘਰ ਦੀਆਂ ਕੀਮਤਾਂ 5 ਫ਼ੀਸਦੀ ਤੱਕ ਵੱਧ ਗਈਆਂ ਹਨ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ
ਨਾਈਟ ਫ੍ਰੈਂਕ ਦੇ ਰੀਅਲ ਅਸਟੇਟ ਕੰਸਲਟੈਂਸੀ 'ਪ੍ਰਾਈਮ ਗਲੋਬਲ ਸਿਟੀ ਇੰਡੈਕਸ' ਅਨੁਸਾਰ, ਕੁੱਲ ਘਰੇਲੂ ਉਤਪਾਦ (GDP) ਦੇ ਅੰਕੜਿਆ ਵਿੱਚ ਸੁਧਾਰ, ਮੁੰਬਈ ਦਾ ਸਾਪੇਖਿਕ ਮੁੱਲ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਕੇ ਆਲੀਸ਼ਾਨ ਰਿਹਾਇਸ਼ੀ ਬਾਜ਼ਾਰ ਬਣਾਉਣਾ ਕੀਮਤਾਂ ਦੇ ਵਧਣ ਦਾ ਮੁੱਖ ਕਾਰਨ ਹੋਣਗੇ। ਕੰਸਲਟੈਂਸੀ ਨੇ ਦੁਨੀਆ ਦੇ ਟਾਪ 26 ਸ਼ਹਿਰਾਂ ਦਾ ਅਨੁਮਾਨ ਲਗਾਇਆ ਹੈ। ਕੀਮਤਾਂ ਦੇ ਵਾਧੇ ਵਿੱਚ ਮੁੰਬਈ, ਆੱਕਲੈਂਡ ਤੋਂ ਬਾਅਦ ਸਿੰਗਾਪੁਰ ਅਤੇ ਮੈਡਰਿਡ ਦਾ ਨੰਬਰ ਆਉਂਦਾ ਹੈ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਦੱਸ ਦੇਈਏ ਕਿ ਉਕਤ ਥਾਵਾਂ 'ਤੇ ਘਰ ਦੀਆਂ ਕੀਮਤਾਂ ਵਿੱਚ 4 ਫ਼ੀਸਦੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾਂਦੀ ਹੈ। ਬਰਲਿਨ ਅਤੇ ਐਡਿਨਬਰਗ ਵਿੱਚ ਰਿਹਾਇਸ਼ੀ ਕੀਮਤਾਂ ਵਿੱਚ 1 ਅਤੇ 3 ਫ਼ੀਸਦੀ ਤੱਕ ਦੀ ਕਮੀ ਦੇਖੀ ਜਾ ਸਕਦੀ ਹੈ। ਇਸ ਤੋਂ ਬਾਅਦ ਲੰਡਨ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਾ ਹੋਣ ਦੀ ਉਮੀਦ ਹੈ। ਨਾਈਟ ਫ੍ਰੈਂਕ ਨੇ 31 ਜੂਨ ਨੂੰ ਖ਼ਤਮ ਹੋਈ ਤਿਮਾਹੀ ਦੌਰਾਨ ਰਿਹਾਇਸ਼ੀ ਕੀਮਤਾਂ ਵਿੱਚ ਵਾਧੇ ਦੀ ਇਕ ਰੈਂਕਿੰਗ ਵੀ ਜਾਰੀ ਕੀਤੀ। ਇਸ ਅਨੁਸਾਰ ਦੁਬਈ ਵਿੱਚ ਕੀਮਤਾਂ ਸਭ ਤੋਂ ਤੇਜ਼ੀ ਨਾਲ ਵਧ ਕੇ ਪਿਛਲੇ ਸਾਲ ਨਾਲੋਂ 48.8 ਫ਼ੀਸਦੀ ਤੱਕ ਵਧ ਗਈਆਂ। ਦੁਬਈ ਪਿਛਲੇ ਦੋ ਸਾਲਾਂ ਤੋਂ ਇਸ ਮਾਮਲੇ 'ਚ ਟਾਪ 'ਤੇ ਹੈ। ਉਸ ਤੋਂ ਬਾਅਦ ਟੋਕਿਓ 26.2 ਫ਼ੀਸਦੀ ਅਤੇ ਮਨੀਲਾ 19.9 ਫ਼ੀਸਦੀ ਨਾਲ ਦੂਜੇ ਅਤੇ ਤੀਜੇ ਸਥਾਨ 'ਤੇ ਹਨ।
ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8