ਸ਼ਾਓਮੀ ਦਾ ਨਵਾਂ ਰਿਕਾਰਡ, ਵੇਚੇ 11 ਕਰੋੜ ਤੋਂ ਜ਼ਿਆਦਾ ਰੈੱਡਮੀ ਨੋਟ ਸੀਰੀਜ਼ ਦੇ ਫੋਨਜ਼

Tuesday, Mar 17, 2020 - 11:57 AM (IST)

ਗੈਜੇਟ ਡੈਸਕ– ਸ਼ਾਓਮੀ ਦੀ ਰੈੱਡਮੀ ਨੋਟ ਸੀਰੀਜ਼ 2014 ਤੋਂ ਹੀ ਭਾਰਤੀ ਬਾਜ਼ਾਰ ’ਚ ਹੈ ਅਤੇ ਗਾਹਕਾਂ ’ਚ ਕਾਫੀ ਪ੍ਰਸਿੱਧ ਹੈ। ਘੱਟ ਕੀਮਤ ਅਤੇ ਬਿਹਤਰੀਨ ਫੀਚਰਜ਼ ਹੋਣ ਦੇ ਚਲਦੇ ਇਸ ਸੀਰੀਜ਼ ਦੇ ਸਮਾਰਟਫੋਨ ਬਾਜ਼ਾਰ ’ਚ ਆਪਣੀ ਥਾਂ ਬਣਾ ਸਕੇ ਹਨ। ਪਹਿਲੇ ਰੈੱਡਮੀ ਨੋਟ ਫੋਨ ਤੋਂ ਲੈ ਕੇ ਰੈੱਡਮੀ ਨੋਟ 9 ਸੀਰੀਜ਼ ਤਕ, ਸ਼ਾਓਮੀ ਭਾਰਤ ’ਚ ਇਕ ਪ੍ਰਸਿੱਧ ਬ੍ਰਾਂਡ ਦੇ ਤੌਰ ’ਤੇ ਨਾ ਸਿਰਫ ਉਭਰੀ ਹੈ ਸਗੋਂ ਭਾਰਤ ਦੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਬਣ ਚੁੱਕੀ ਹੈ। ਸ਼ਾਓਮੀ ਨੇ ਐਲਾਨ ਕੀਤਾ ਹੈ ਕਿ ਇਸ ਦੇ ਰੈੱਡਮੀ ਬ੍ਰਾਂਡ ਨੇ ਦੁਨੀਆ ਭਰ ’ਚ 11 ਕਰੋੜ ਤੋਂ ਜ਼ਿਆਦਾ ਸਮਾਰਟਫੋਨਜ਼ ਯੂਨਿਟਸ ਦੀ ਸੇਲ 2019 ਦੇ ਅੰਤ ਤਕ ਕੀਤੀ ਹੈ। 

ਸ਼ਾਓਮੀ ਵਲੋਂ ਟਵਿਟਰ ਅਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪੋਸਟ ਸ਼ੇਅਰ ਕੀਤੀ ਗਈ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਚੀਨ ਦੀ ਟੈੱਕ ਕੰਪਨੀ ਵਲੋਂ ਸਭ ਤੋਂ ਪਹਿਲਾ ਰੈੱਡਮੀ ਨੋਟ ਫੋਨ ਮਾਰਚ 2014 ’ਚ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨ 8 ਮਹੀਨੇ ਬਾਅਦ ਭਾਰਤ ’ਚ ਲਿਆਇਆ ਗਿਆ ਅਤੇ ਇਸ ਦੀ ਕੀਮਤ 9,999 ਰੁਪਏ ਰੱਖੀ ਗਈ। ਸ਼ਾਓਮੀ ਨੇ ਸੀਰੀਜ਼ ਦੇ ਬਾਕੀ ਨੋਟ ਸਮਾਰਟਫੋਨਜ਼ ਦੀ ਕੀਮਤ ਵੀ ਇਸੇ ਰੇਂਜ ਦੇ ਆਸਪਾਸ ਰੱਖੀ ਹੈ। ਕੰਪਨੀ ਵਲੋਂ ਬੀਤੇ ਦਿਨੀਂ ਰੈੱਡਮੀ ਨੋਟ 9 ਸੀਰੀਜ਼ ਲਾਂਚ ਕੀਤੀ ਗਈ ਹੈ। 

2017 ’ਚ ਬਣਿਆ ਟਾਪ ਸੇਲਿੰਗ ਡਿਵਾਈਸ
ਕੰਪਨੀ ਨੇ ਪਿਛਲੇ 5 ਸਾਲਾਂ ’ਚ ਆਪਣੀ ਰੈੱਡਮੀ ਨੋਟ ਸੀਰੀਜ਼ ਦੇ ਕਈ ਮਾਡਲ ਭਾਰਤ ’ਚ ਲਾਂਚ ਕੀਤੇ ਹਨ। ਇਨ੍ਹਾਂ ’ਚ ਰੈੱਡਮੀ ਨੋਟ 2, ਰੈੱਡਮੀ ਨੋਟ 3 ਅਤੇ ਇਸੇ ਤਰ੍ਹਾਂ ਹੁਣ ਰੈੱਡਮੀ ਨੋਟ 9 ਤਕ ਸ਼ਾਮਲ ਹਨ। ਇੰਨਾ ਹੀ ਨਹੀਂ ਸਾਲ 2017 ’ਚ ਕੰਪਨੀ ਦਾ ਰੈੱਡਮੀ ਨੋਟ 4 ਭਾਰਤ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਬਣਿਆ ਸੀ। ਹਾਲ ਹੀ ’ਚ ਹੋਏ ਰੈੱਡਮੀ ਨੋਟ 9 ਸੀਰੀਜ਼ ਦੇ ਐਲਾਨ ਦੌਰਾਨ ਕੰਪਨੀ ਨੇ ਕਿਹਾ ਕਿ ਰੈੱਡਮੀ ਨੇ ਇਕੱਲੇ ਭਾਰਤ ’ਚ ਹੀ 10 ਕਰੋੜ ਤੋਂ ਜ਼ਿਆਦਾ ਡਿਵਾਈਸਿਜ਼ ਵੇਚੇ ਹਨ। 


Related News