ਔਰਤਾਂ ਲਈ ਚੰਗੀ ਖ਼ਬਰ, ਘਰ ਖ਼ਰਚ ਲਈ ਜੋੜੀ ਰਕਮ 'ਤੇ ਨਹੀਂ ਲੱਗੇਗਾ ਟੈਕਸ

Wednesday, Jun 23, 2021 - 06:43 PM (IST)

ਔਰਤਾਂ ਲਈ ਚੰਗੀ ਖ਼ਬਰ, ਘਰ ਖ਼ਰਚ ਲਈ ਜੋੜੀ ਰਕਮ 'ਤੇ ਨਹੀਂ ਲੱਗੇਗਾ ਟੈਕਸ

ਨਵੀਂ ਦਿੱਲੀ (ਭਾਸ਼ਾ) – ਨੋਟਬੰਦੀ ਤੋਂ ਬਾਅਦ ਘਰੇਲੂ ਔਰਤਾਂ ਵਲੋਂ ਜਮ੍ਹਾ ਕਰਵਾਈ ਗਈ 2.5 ਲੱਖ ਰੁਪਏ ਤੱਕ ਦੀ ਨਕਦ ਰਾਸ਼ੀ ਇਨਕਮ ਟੈਕਸ ਜਾਂਚ ਦੇ ਘੇਰੇ ’ਚ ਨਹੀਂ ਆਵੇਗੀ ਕਿਉਂਕਿ ਇਨਕਮ ਟੈਕਸ ਅਪੀਲ ਟ੍ਰਿਬਿਊਨਲ (ਆਈ. ਟੀ. ਏ. ਟੀ.) ਨੇ ਕਿਹਾ ਕਿ ਇਸ ਤਰ੍ਹਾਂ ਦੀ ਜਮ੍ਹਾ ਨੂੰ ਇਨਕਮ ਟੈਕਸ ਨਹੀਂ ਮੰਨਿਆ ਜਾ ਸਕਦਾ ਹੈ। ਇਕ ਵਿਅਕਤੀ ਵਲੋਂ ਦਾਇਰ ਪਟੀਸ਼ਨ ’ਤੇ ਫੈਸਲਾ ਦਿੰਦੇ ਹੋਏ ਆਈ. ਟੀ. ਏ. ਟੀ. ਦੀ ਆਗਰਾ ਬੈਂਚ ਨੇ ਕਿਹਾ ਕਿ ਇਹ ਆਦੇਸ਼ ਅਜਿਹੇ ਸਾਰੇ ਮਾਮਲਿਆਂ ਲਈ ਇਕ ਮਿਸਾਲ ਮੰਨਿਆ ਜਾਵੇਗਾ।

ਗਵਾਲੀਅਰ ਦੀ ਇਕ ਘਰੇਲੂ ਔਰਤ ਉਮਾ ਅੱਗਰਵਾਲ ਨੇ ਵਿੱਤੀ ਸਾਲ 2016-17 ਲਈ ਆਪਣੇ ਇਨਕਮ ਟੈਕਸ ਰਿਟਰਨ ’ਚ ਕੁਲ 1,30,810 ਰੁਪਏ ਦੀ ਆਮਦਨ ਐਲਾਨ ਕੀਤੀ ਸੀ, ਜਦ ਕਿ ਨੋਟਬੰਦੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੈਂਕ ਖਾਤੇ ’ਚ 2,11,500 ਰੁਪਏ ਨਕਦ ਜਮ੍ਹਾ ਕੀਤੇ। ਇਨਕਮ ਟੈਕਸ ਵਿਭਾਗ ਨੇ ਇਸ ਮਾਮਲੇ ਨੂੰ ਜਾਂਚ ਲਈ ਚੁਣਿਆ ਅਤੇ ਨਿਰਧਾਰਤੀ ਨੂੰ 2.11 ਲੱਖ ਰੁਪਏ ਦੀ ਵਾਧੂ ਨਕਦ ਜਮ੍ਹਾ ਰਾਸ਼ੀ ਦੀ ਵਿਆਖਿਆ ਕਰਨ ਲਈ ਕਿਹਾ ਗਿਆ ਸੀ। ਅਗਰਵਾਲ ਨੇ ਦੱਸਿਆ ਕਿ ਉਸਦੇ ਪਤੀ, ਪੁੱਤਰ, ਪਰਿਵਾਰ ਲਈ ਰਿਸ਼ਤੇਦਾਰਾਂ ਦੁਆਰਾ ਦਿੱਤੀ ਰਾਸ਼ੀ ਵਿਚੋਂ ਉਸਨੇ ਉਪਰੋਕਤ ਰਕਮ ਬਚਤ ਵਜੋਂ ਜਮ੍ਹਾ ਕਰਵਾਈ ਸੀ।

ਇਹ ਵੀ ਪੜ੍ਹੋ : ਜਲਦ ਸ਼ੁਰੂ ਹੋ ਸਕਦੀ ਹੈ Jet Airways, NCLT ਨੇ ਰੈਜ਼ੋਲੂਸ਼ਨ ਯੋਜਨਾ ਨੂੰ ਦਿੱਤੀ ਮਨਜ਼ੂਰੀ

ਸੀਆਈਟੀ (ਅਪੀਲ) ਨੇ ਇਸ ਸਪਸ਼ਟੀਕਰਨ ਨੂੰ ਸਵੀਕਾਰ ਨਹੀਂ ਕੀਤਾ ਅਤੇ 2,11,500 ਰੁਪਏ ਦੀ ਨਕਦੀ ਜਮ੍ਹਾ ਨੂੰ ਅਣਪਛਾਤੇ ਪੈਸੇ ਵਜੋਂ ਮੰਨਣ ਵਾਲੇ ਮੁਲਾਂਕਣ ਅਧਿਕਾਰੀ ਦੇ ਆਦੇਸ਼ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਅਗਰਵਾਲ ਨੇ ਆਈ.ਟੀ.ਏ.ਟੀ. ਦਾ ਦਰਵਾਜ਼ਾ ਖੜਕਾਇਆ। ਟ੍ਰਿਬਿਊਨਲ ਨੇ ਸਾਰੇ ਤੱਥਾਂ ਅਤੇ ਦਲੀਲਾਂ ਨੂੰ ਦੇਖਣ ਤੋਂ ਬਾਅਦ ਕਿਹਾ, 'ਸਾਡਾ ਵਿਚਾਰ ਹੈ ਕਿ ਨੋਟਬੰਦੀ ਦੌਰਾਨ ਮਹਿਲਾ ਦੁਆਰਾ ਜਮ੍ਹਾ ਕੀਤੀ ਗਈ ਰਕਮ ਉਸਦੀ ਆਮਦਨੀ ਵਜੋਂ ਨਹੀਂ ਮੰਨੀ ਜਾ ਸਕਦੀ।' ਇਸ ਲਈ ਇਹ ਅਪੀਲ ਸਹੀ ਹੈ।

ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਪਰਿਵਾਰ ਵਿੱਚ ਘਰੇਲੂ ਔਰਤਾਂ ਦਾ ਯੋਗਦਾਨ ਅਨੌਖਾ ਹੈ। ਨੋਟਬੰਦੀ ਦੇ ਦੌਰਾਨ 2.50 ਲੱਖ ਰੁਪਏ ਜਮ੍ਹਾ ਕਰਵਾਉਣ ਵਾਲੀਆਂ ਔਰਤਾਂ ਨੂੰ ਛੋਟ ਦਿੰਦੇ ਹੋਏ ਆਈ.ਟੀ.ਏ.ਟੀ. ਨੇ ਕਿਹਾ, 'ਅਸੀਂ ਸਪੱਸ਼ਟ ਕਰਦੇ ਹਾਂ ਕਿ ਇਸ ਫੈਸਲੇ ਨੂੰ ਡੈਮੋਨੇਟਾਈਜ਼ੇਸ਼ਨ ਸਕੀਮ 2016 ਦੌਰਾਨ ਔਰਤਾਂ ਵਲੋਂ 2.5 ਲੱਖ ਰੁਪਏ ਦੀ ਸੀਮਾ ਤੱਕ ਜਮ੍ਹਾ ਦੇ ਚਲਦੇ ਹੋਣ ਵਾਲੀ ਕਾਰਵਾਈ ਦੇ ਸੰਬੰਧ ਵਿਚ ਇੱਕ ਉਦਾਹਰਣ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ: ਹੁਣ ਰੱਦ ਹੋਈ ਟਿਕਟ ਦੇ ਪੈਸੇ ਦੀ ਨਹੀਂ ਹੋਵੇਗੀ ਚਿੰਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਕਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News