ਔਰਤਾਂ ਦੇ ਗੱਡੀ ਚਲਾਉਣ ਨਾਲ ਸਾਊਦੀ ਅਰਬ ਦੀ ਇਕੋਨਾਮੀ ''ਚ ਜੁੜਣਗੇ 6 ਲੱਖ ਕਰੋੜ ਰੁਪਏ

Wednesday, Jun 27, 2018 - 11:48 AM (IST)

ਔਰਤਾਂ ਦੇ ਗੱਡੀ ਚਲਾਉਣ ਨਾਲ ਸਾਊਦੀ ਅਰਬ ਦੀ ਇਕੋਨਾਮੀ ''ਚ ਜੁੜਣਗੇ 6 ਲੱਖ ਕਰੋੜ ਰੁਪਏ

ਨਵੀਂ ਦਿੱਲੀ—ਸਾਊਦੀ ਅਰਬ ਨੇ ਹਾਲ ਹੀ 'ਚ ਔਰਤਾਂ ਦੇ ਗੱਡੀ ਚਲਾਉਣ 'ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਹੈ। ਸਾਊਦੀ ਕਿੰਗਡਮ ਦਾ ਇਹ ਕਦਮ ਦੇਸ਼ 'ਚ ਸਮਾਜਿਕ ਬਦਲਾਅ ਦੇ ਵੱਲ ਵਧਾਇਆ ਗਿਆ ਇਕ ਮੁੱਖ ਕਦਮ ਤਾਂ ਹੈ ਹੀ ਇਸ ਦੇ ਸਮਾਜਿਕ ਮਾਇਨੇ ਵੀ ਹਨ। ਬਲਿਊਬਰਗ ਇਕੋਨਾਮਿਕਸ ਦੇ ਮੁਤਾਬਕ ਇਸ ਕਦਮ ਨਾਲ ਸਾਊਦੀ ਅਰਬ ਦੇ ਇਕੋਨਾਮਿਕ ਆਊਟਪੁੱਟ 'ਚ 2030 ਤੱਕ 90 ਅਰਬ ਡਾਲਰ ਭਾਵ ਕਰੀਬ 6 ਲੱਖ 16 ਹਜ਼ਾਰ 200 ਕਰੋੜ ਰੁਪਏ ਦਾ ਵਾਧਾ ਹੋਵੇਗਾ।
ਇਹ ਕਮਾਈ ਸਾਊਦੀ ਅਰਬ ਦੀ ਮਸ਼ਹੂਰ ਸਰਕਾਰੀ ਤੇਲ ਕੰਪਨੀ ਅਰਮਾਕੋ ਦੇ 5 ਫੀਸਦੀ ਸ਼ੇਅਰਾਂ ਤੋਂ 100 ਅਰਬ ਡਾਲਰ ਤੱਕ ਦੀ ਕਮਾਈ ਦੇ ਲਗਭਗ ਬਰਾਬਰ ਹੋਵੇਗਾ। ਔਰਤਾਂ ਦੇ ਗੱਡੀ ਚਲਾਉਣ ਤੇ ਬੈਨ ਵਾਲੇ ਇਕਮਾਤਰ ਦੇਸ਼ ਹੋਣ ਦੀ ਆਪਣੀ ਸਥਿਤੀ ਨੂੰ ਸਾਊਦੀ ਅਰਬ ਨੇ ਪਿਛਲੇ ਦਿਨੀਂ ਖਤਮ ਕਰ ਦਿੱਤਾ ਸੀ। ਕਈ ਔਰਤਾਂ ਨੂੰ ਐਤਵਾਰ ਨੂੰ ਰਾਜਧਾਨੀ ਰਿਯਾਦ ਦੀਆਂ ਸੜਕਾਂ 'ਤੇ ਗੱਡੀਆਂ ਚਲਾਉਂਦੇ ਦੇਖਿਆ ਗਿਆ। ਇਥੇ ਤੱਕ ਹੀ ਕਈ ਔਰਤਾਂ ਨੂੰ ਬੈਨ ਖਤਮ ਹੋਣ ਦੀ ਖੁਸ਼ੀ 'ਚ ਗੱਡੀਆਂ ਦਾ ਕਾਫਿਲਾ ਕੱਢਦੇ ਦੇਖਿਆ ਗਿਆ। 
ਬਲਿਊਬਰਗ ਇਕੋਨਾਮਿਕ ਦੇ ਦੁਬਈ ਸਥਿਤ ਚੀਫ ਮਿਡਲ ਈਸਟ ਇਕੋਨਾਮਿਕਸ ਜਿਯਾਦ ਦਾਊਦ ਨੇ ਕਿਹਾ ਕਿ ਡਰਾਈਵਿੰਗ ਤੋਂ ਬੈਨ ਹਟਾਉਣ ਦੇ ਚੱਲਦੇ ਔਰਤਾਂ ਦੇ ਰੋਜ਼ਗਾਰ ਦੇ ਅੰਕੜੇ 'ਚ ਵਾਧਾ ਹੋਵੇਗਾ। ਵਰਕਫੋਰਸ ਦੇ ਸਾਈਜ਼ 'ਚ ਵੀ ਇਸ ਨਾਲ ਵਾਧਾ ਹੋਵੇਗਾ। ਇਸ ਨਾਲ ਕੁੱਲ ਇਨਕਮ ਅਤੇ ਆਊਟਪੁੱਟ 'ਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਰ ਇਸ 'ਚ ਸਮਾਂ ਲੱਗੇਗਾ। ਇਕੋਨਾਮਿਕ 'ਚ ਔਰਤਾਂ ਦੀ ਹਿੱਸੇਦਾਰੀ ਵਧਣ 'ਤੇ ਆਊਟਪੁੱਟ 'ਚ ਵੀ ਵਾਧਾ ਹੋਵੇਗਾ। 
ਸਾਊਦੀ ਅਰਬ 'ਚ ਔਰਤਾਂ ਦੇ ਡਰਾਈਵਿੰਗ 'ਤੇ ਬੈਨ ਹਟਾਉਣ ਨੂੰ ਸਭ ਤੋਂ ਵੱਡੇ ਸਮਾਜਿਕ ਸੁਧਾਰਾਂ 'ਚ ਇਕ ਮੰਨਿਆ ਜਾ ਰਿਹਾ ਹੈ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਕੋਸ਼ਿਸ਼ਾਂ ਨਾਲ ਇਨ੍ਹਾਂ ਸਮਾਜਿਕ ਸੁਧਾਰਾਂ ਦੀ ਨੀਂਹ ਪਈ ਹੈ। ਕਰਾਊਨ ਪ੍ਰਿੰਸ ਨੇ ਦੇਸ਼ ਦੀ ਤੇਲ 'ਤੇ ਨਿਰਭਰਤਾ ਨੂੰ ਖਤਮ ਕਰਨ ਦੇ ਮੱਦੇਨਜ਼ਰ ਨਵੇਂ ਸੈਕਟਰਾਂ ਨੂੰ ਉਭਾਰਣ ਦਾ ਪਲਾਨ ਬਣਾਇਆ ਹੈ ਇਨ੍ਹਾਂ 'ਚੋਂ ਇਕ ਇੰਟਰਟੇਮੈਂਟ ਸੈਕਟਰ 'ਤੇ ਨਿਰਭਰਤਾ ਵਧਾਉਣਾ ਵੀ ਹੈ।


Related News