1 ਮਹੀਨੇ 'ਚ ਹੀ ਵੋਡਾਫੋਨ, ਆਈਡੀਆ ਨੂੰ ਲੱਗਾ ਤਗੜਾ ਝਟਕਾ!

Tuesday, Aug 29, 2017 - 02:04 PM (IST)

1 ਮਹੀਨੇ 'ਚ ਹੀ ਵੋਡਾਫੋਨ, ਆਈਡੀਆ ਨੂੰ ਲੱਗਾ ਤਗੜਾ ਝਟਕਾ!

ਨਵੀਂ ਦਿੱਲੀ— ਵੋਡਾਫੋਨ ਇੰਡੀਆ ਅਤੇ ਆਈਡੀਆ ਨੂੰ ਜੀਓ ਕਾਰਨ ਤਗੜਾ ਝਟਕਾ ਲੱਗਾ ਹੈ। ਸਿਰਫ ਜੁਲਾਈ 'ਚ ਹੀ ਦੋਹਾਂ ਕੰਪਨੀਆਂ ਦੇ ਕੁੱਲ 37 ਲੱਖ ਗਾਹਕਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ। ਜੁਲਾਈ 'ਚ ਦੇਸ਼ ਦੀ ਦੂਜੀ ਸਭ ਤੋਂ ਵੱਡੀ ਮੋਬਾਇਲ ਫੋਨ ਸਰਵਿਸ ਕੰਪਨੀ ਵੋਡਾਫੋਨ ਇੰਡੀਆ ਦੇ ਹੱਥ 'ਚੋਂ ਲਗਭਗ 14 ਲੱਖ ਗਾਹਕ ਨਿਕਲ ਗਏ। ਇਸ ਦੇ ਇਲਾਵਾ ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਆਈਡੀਆ ਦੇ 23 ਲੱਖ ਗਾਹਕਾਂ ਨੇ ਉਸ ਦਾ ਸਾਥ ਛੱਡ ਦਿੱਤਾ। ਇਸ ਦਾ ਪਤਾ 'ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ' (ਸੀ. ਓ. ਏ. ਆਈ.) ਦੇ ਇੱਕਠੇ ਕੀਤੇ ਗਏ ਡਾਟਾ ਤੋਂ ਚੱਲਦਾ ਹੈ।
ਸੀ. ਓ. ਏ. ਆਈ. ਦੇ ਡਾਟਾ ਤੋਂ ਪਤਾ ਚੱਲਦਾ ਹੈ ਕਿ ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼, ਯੂਪੀ ਪੱਛਮੀ ਅਤੇ ਪੱਛਮੀ ਬੰਗਾਲ ਵਰਗੇ ਅਹਿਮ ਬਾਜ਼ਾਰਾਂ 'ਚ ਵੋਡਾਫੋਨ ਅਤੇ ਆਈਡੀਆ ਦੇ ਗਾਹਕਾਂ ਦੀ ਗਿਣਤੀ ਪਿਛਲੇ ਮਹੀਨੇ ਬਹੁਤ ਜ਼ਿਆਦਾ ਘਟੀ ਹੈ। ਅੰਕੜਿਆਂ ਮੁਤਾਬਕ, ਵੋਡਾਫੋਨ ਅਤੇ ਆਈਡੀਆ ਦੇ ਮਹਾਰਾਸ਼ਟਰ 'ਚ 4.43 ਲੱਖ, ਹਰਿਆਣਾ 'ਚ 2.45 ਲੱਖ, ਮੱਧ ਪ੍ਰਦੇਸ਼ 'ਚ 2.9 ਲੱਖ, ਪੱਛਮੀ ਯੂਪੀ 'ਚ 1.56 ਲੱਖ, ਪੱਛਮੀ ਬੰਗਾਲ 'ਚ 1.46 ਲੱਖ ਅਤੇ ਗੁਜਰਾਤ 'ਚ 76,000 ਗਾਹਕਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ। ਮਾਹਰਾਂ ਨੇ ਦੱਸਿਆ ਕਿ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਰਿਲਾਇੰਸ ਜੀਓ ਨੂੰ ਹੋਇਆ, ਜਦੋਂ ਕਿ ਬਾਜ਼ਾਰ ਮੋਹਰੀ ਭਾਰਤੀ ਏਅਰਟੈੱਲ ਨੂੰ ਥੋੜ੍ਹਾ-ਬਹੁਤ ਲਾਭ ਹੋਇਆ।


Related News