ਕੱਚੇ ਤੇਲ ’ਤੇ ਵਿੰਡਫਾਲ ਟੈਕਸ 3500 ਰੁਪਏ ਤੋਂ ਘਟ ਕੇ ਜ਼ੀਰੋ ਹੋਇਆ, ਡੀਜ਼ਲ ’ਤੇ ਵੀ ਮਿਲੀ ਰਾਹਤ

04/05/2023 10:26:22 AM

ਨਵੀਂ ਦਿੱਲੀ– ਕੇਂਦਰ ਸਰਕਾਰ ਨੇ 4 ਅਪ੍ਰੈਲ ਯਾਨੀ ਮੰਗਲਵਾਰ ਤੋਂ ਘਰੇਲੂ ਪੱਧਰ ’ਤੇ ਉਤਪਾਦਨ ਕੀਤੇ ਜਾਣ ਵਾਲੇ ਕੱਚੇ ਤੇਲ (ਕਰੂਡ) ’ਤੇ ਵਿੰਡਫਾਲ ਟੈਕਸ ਘਟਾ ਕੇ ਜ਼ੀਰੋ ਕਰ ਦਿੱਤਾ ਹੈ। ਪਹਿਲਾਂ ਕਰੂਡ ’ਤੇ ਵਿੰਡਫਾਲ ਟੈਕਸ 3500 ਰੁਪਏ ਪ੍ਰਤੀ ਟਨ ਸੀ ਜੋ ਹੁਣ ਜ਼ੀਰੋ ਹੋ ਗਿਆ ਹੈ। ਰਾਇਟਰਸ ਮੁਤਾਬਕ ਡੀਜ਼ਲ ’ਤੇ ਵਿੰਡਫਾਲ ਟੈਕਸ ਪਹਿਲਾਂ ਦੇ 1 ਰੁਪਏ ਪ੍ਰਤੀ ਲਿਟਰ ਤੋਂ ਘਟਾ ਕੇ 0.5 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਹੈ ਜਦ ਕਿ ਪੈਟਰੋਲੀਅਮ ਅਤੇ ਏ. ਟੀ. ਐੱਫ. ’ਤੇ ਕੋਈ ਵਿੰਡਫਾਲ ਟੈਕਸ ਨਹੀਂ ਹੈ। ਇਹ ਫ਼ੈਸਲਾ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਓਪੇਕ ਪਲੱਸ ਦੇਸ਼ਾਂ ਨੇ ਉਤਪਾਦਨ ’ਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ

ਇਸ ਕਦਮ ਨਾਲ ਸੋਮਵਾਰ ਨੂੰ ਬ੍ਰੇਂਟ ਕਰੂਡ ਕਰੀਬ 6 ਫ਼ੀਸਦੀ ਵਧ ਕੇ 84.58 ਡਾਲਰ ਪ੍ਰਤੀ ਬੈਰਲ ਹੋ ਗਿਆ। 

ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
ਸਰਕਾਰ ਕਿਉਂ ਲਾਉਂਦੀ ਹੈ ਵਿੰਡਫਾਲ ਟੈਕਸ

ਦੱਸ ਦਈਏ ਕਿ ਵਿੰਡਫਾਲ ਟੈਕਸ ਸਰਕਾਰ ਵਲੋਂ ਉਦੋਂ ਲਾਇਆ ਜਾਂਦਾ ਹੈ ਜਦੋਂ ਕੋਈ ਇੰਡਸਟਰੀ ਉਮੀਦ ਨਾਲੋਂ ਵੱਧ ਮੁਨਾਫਾ ਕਮਾਉਂਦੀ ਹੈ। ਭਾਰਤ ’ਚ ਵਿੰਡਫਾਲ ਟੈਕਸ ਪਹਿਲੀ ਵਾਰ ਪਿਛਲੇ ਸਾਲ 1 ਜੁਲਾਈ ਨੂੰ ਲਾਇਆ ਗਿਆ ਸੀ ਕਿਉਂਕਿ ਐਨਰਜੀ ਦੀਆਂ ਵਧੇਰੇ ਕੀਮਤਾਂ ਕਾਰਣ ਤੇਲ ਉਤਪਾਦਕਾਂ ਲਈ ਮੁਨਾਫਾ ਕਈ ਗੁਣਾ ਵਧ ਗਿਆ ਸੀ। ਉਸ ਸਮੇਂ ਪੈਟਰੋਲ ਅਤੇ ਏ. ਟੀ. ਐੱਫ. ’ਤੇ 6 ਰੁਪਏ ਪ੍ਰਤੀ ਲਿਟਰ (12 ਡਾਲਰ ਪ੍ਰਤੀ ਬੈਰਲ) ਅਤੇ ਡੀਜ਼ਲ ’ਤੇ 13 ਰੁਪਏ ਪ੍ਰਤੀ ਲਿਟਰ (26 ਡਾਲਰ ਪ੍ਰਤੀ ਬੈਰਲ) ਦੀ ਐਕਸਪੋਰਟ ਡਿਊਟੀ ਲਗਾਈ ਗਈ ਸੀ। ਘਰੇਲੂ ਕੱਚੇ ਤੇਲ ਦੇ ਉਤਪਾਦਨ ’ਤੇ 23,250 ਰੁਪਏ ਪ੍ਰਤੀ ਟਨ (40 ਡਾਲਰ ਪ੍ਰਤੀ ਬੈਰਲ) ਵਿੰਡਫਾਲ ਲਾਭ ਟੈਕਸ ਵੀ ਲਾਇਆ ਗਿਆ ਸੀ।

ਇਹ ਵੀ ਪੜ੍ਹੋ- ਮਲੇਸ਼ੀਆ ਤੋਂ ਹੁਣ ਰੁਪਏ 'ਚ ਵੀ ਵਪਾਰ ਕਰ ਸਕੇਗਾ ਭਾਰਤ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News