ਅਗਲੇ ਕੁੱਝ ਹਫਤਿਆਂ ''ਚ ਕੰਮ ਕਰਨ ਲੱਗੇਗਾ ਦੂਰਸੰਚਾਰ ਰੈਗੂਲੇਟਰੀ ਦਾ ਨੈੱਟਵਰਕ ਕਵਰੇਜ ਮੈਪ : ਟਰਾਈ
Wednesday, Jun 05, 2019 - 10:41 PM (IST)

ਨਵੀਂ ਦਿੱਲੀ-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੀ ਵੈੱਬਸਾਈਟ 'ਤੇ ਦੇਸ਼ ਭਰ ਦਾ ਨੈੱਟਵਰਕ ਕਵਰੇਜ ਮੈਪ ਅਗਲੇ ਕੁੱਝ ਹਫਤਿਆਂ 'ਚ ਸ਼ੁਰੂ ਹੋ ਜਾਵੇਗਾ। ਰੈਗੂਲੇਟਰੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਉਮੀਦ ਜਤਾਈ ਹੈ। ਇਸ ਮੈਪ ਜ਼ਰੀਏ ਯੂਜ਼ਰ ਕਿਸੇ ਵੀ ਜਗ੍ਹਾ 'ਤੇ ਆਪਣੇ ਦੂਰਸੰਚਾਰ ਸੇਵਾ ਪ੍ਰਦਾਤਾ ਦੇ ਨੈੱਟਵਰਕ ਕਵਰੇਜ ਦਾ ਮਾਪ ਪਤਾ ਕਰ ਸਕਣਗੇ।
ਟਰਾਈ ਨੇ ਪਿਛਲੇ ਸਾਲ ਸੀਮਤ ਪੱਧਰ 'ਤੇ ਇਸ ਨਕਸ਼ੇ ਦਾ ਬੀਟਾ ਐਡੀਸ਼ਨ ਸ਼ੁਰੂ ਕੀਤਾ ਸੀ, ਜਿਸ ਤਹਿਤ ਇਸ ਤਰ੍ਹਾਂ ਦੀ ਸਹੂਲਤ ਦਿੱਲੀ ਸਮੇਤ ਸਿਰਫ 2 ਦੂਰਸੰਚਾਰ ਸਰਕਲਾਂ 'ਚ ਉਪਲੱਬਧ ਸੀ। ਹੁਣ ਟਰਾਈ ਨੇ ਪੂਰੇ ਦੇਸ਼ 'ਚ ਇਸ ਨੂੰ ਸ਼ੁਰੂ ਕਰਨ ਲਈ ਨਵੀਂ ਕੰਪਨੀ ਨਾਲ ਹੱਥ ਮਿਲਾਇਆ ਹੈ। ਪਹਿਲਾਂ ਇਸ ਸਹੂਲਤ ਲਈ ਸੈਂਟਰ ਫਾਰ ਡਿਵੈੱਲਪਮੈਂਟ ਆਫ ਟੈਲੀਮੈਟਿਕਸ ਨਾਲ ਟਰਾਈ ਦਾ ਕਰਾਰ ਸੀ।