ਯਾਤਰੀ ਵਾਹਨਾਂ ਦੀ ਥੋਕ ਵਿਕਰੀ ਦੁੱਗਣੀ ਤੋਂ ਜ਼ਿਆਦਾ ਵਧੀ
Friday, Jun 10, 2022 - 11:28 PM (IST)
ਨਵੀਂ ਦਿੱਲੀ (ਭਾਸ਼ਾ)–ਭਾਰਤ ’ਚ ਕਾਰਖਾਨਿਆਂ ਤੋਂ ਡੀਲਰਾਂ ਤੱਕ ਯਾਤਰੀ ਵਾਹਨਾਂ ਦੀ ਸਪਲਾਈ ਪਿਛਲੇ ਮਹੀਨੇ ਦੁੱਗਣੀ ਤੋਂ ਵੱਧ ਹੋ ਗਈ। ਹਾਲਾਂਕਿ ਇਹ ਅੰਕੜਾ ਪਿਛਲੇ ਸਾਲ ਮਈ ਦੀ ਤੁਲਨਾ ’ਚ ਹੈ ਜਦੋਂ ਕੋਰੋਨਾ ਮਹਾਮਾਰੀ ਨਾਲ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਸਨ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ (ਸੋਸਾਇਟੀ ਆਫ ਇੰਡੀਆ ਆਟੋਮੋਬਾਇਲ ਮੈਨੂਫੈਕਚਰਰਜ਼) ਨੇ ਕਿਹਾ ਕਿ ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਵਧ ਕੇ 2,51,052 ਇਕਾਈ ਹੋ ਗਈ ਜੋ ਮਈ 2021 ’ਚ 88,045 ਇਕਾਈ ਸੀ। ਉੱਥੇ ਹੀ ਮਈ ’ਚ ਦੋ-ਪਹੀਆ ਵਾਹਨਾਂ ਦੀ ਵਿਕਰੀ ਵਧ ਕੇ 12,53,187 ਇਕਾਈ ਹੋ ਗਈ। ਪਿਛਲੇ ਸਾਲ ਇਹ ਅੰਕੜਾ 3,54,824 ਇਕਾਈ ਸੀ।
ਇਹ ਵੀ ਪੜ੍ਹੋ : ਪਾਕਿ 'ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ
ਇਸ ਤਰ੍ਹਾਂ ਤਿੰਨ ਪਹੀਆ ਵਾਹਨਾਂ ਦੀ ਕੁੱਲ ਸਪਲਾਈ ਪਿਛਲੇ ਮਹੀਨੇ 28,542 ਸੀ। ਮਈ 2021 ’ਚ ਇਹ 1,262 ਇਕਾਈ ਸੀ। ਮਈ 2022 ’ਚ ਯਾਤਰੀ ਵਾਹਨਾਂ, ਦੋ ਪਹੀਆ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਦੀਆਂ ਕੁੱਲ 15,32,809 ਇਕਾਈਆਂ ਵਿਕੀਆਂ ਜਦ ਕਿ ਮਈ 2021 ’ਚ ਇਹ ਗਿਣਤੀ 4,44,131 ਇਕਾਈ ਸੀ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਮਈ 2022 ’ਚ ਦੋ-ਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ ’ਚ ਨਰਮੀ ਬਣੀ ਰਹੀ ਸਗੋਂ ਕ੍ਰਮਵਾਰ 9 ਸਾਲ ਅਤੇ 14 ਸਾਲ ਪਹਿਲਾਂ ਜਿੰਨੀ ਵਿਕਰੀ ਹੋਈ ਸੀ, ਇਹ ਉਸ ਤੋਂ ਵੀ ਘੱਟ ਰਹੀ।
ਇਹ ਵੀ ਪੜ੍ਹੋ : ਅਮਰੀਕਾ ਨੇ ਅੰਤਰਰਾਸ਼ਟਰੀ ਹਵਾਈ ਯਾਤਰਾ 'ਤੇ ਕੋਰੋਨਾ ਜਾਂਚ ਦੀ ਜ਼ਰੂਰਤ ਕੀਤੀ ਖਤਮ
ਉਨ੍ਹਾਂ ਨੇ ਕਿਹਾ ਕਿ ਯਾਤਰੀ ਵਾਹਨ ਖੇਤਰ ’ਚ ਵਿਕਰੀ ਹੁਣ ਵੀ 2018 ਦੇ ਪੱਧਰ ਤੋਂ ਘੱਟ ਹੈ। ਮੇਨਨ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ’ਚ ਜੋ ਦਖਲਅੰਦਾਜ਼ੀ ਕੀਤੀ ਹੈ, ਉਹ ਸਪਲਾਈ ਪੱਖ ਦੀਆਂ ਚੁਣੌਤੀਆਂ ਨੂੰ ਘੱਟ ਕਰਨ ’ਚ ਮਦਦਗਾਰ ਹੋਣਗੇ ਪਰ ਆਰ. ਬੀ. ਆਈ. ਨੇ ਰੇਪੋ ਦਰਾਂ ’ਚ ਦੂਜੀ ਵਾਰ ਵਾਧਾ ਕਰ ਦਿੱਤਾ ਹੈ, ਉੱਥੇ ਹੀ ਤੀਜੇ ਪੱਖ ਦੀਆਂ ਬੀਮਾ ਦਰਾਂ ’ਚ ਵੀ ਵਾਧਾ ਹੋਇਆ ਹੈ, ਇਹ ਗਾਹਕਾਂ ਲਈ ਚੁਣੌਤੀਪੂਰਨ ਹੈ ਅਤੇ ਇਸ ਨਾਲ ਮੰਗ ਪ੍ਰਭਾਵਿਤ ਹੋਵੇਗੀ। ਮੇਨਨ ਨੇ ਕਿਹਾ ਕਿ ਸਰਕਾਰ ਨੇ ਹਾਲ 'ਚ ਜੋ ਦਖਲ ਅੰਦਾਜ਼ੀ ਕੀਤੀ ਹੈ ਉਹ ਸਪਲਾਈ ਪੱਖ ਦੀਆਂ ਚੁਣੌਤੀਆਂ ਨੂੰ ਘੱਟ ਕਰਨ 'ਚ ਮਦਦਗਾਰ ਹੋਵੇਗੀ। ਪਰ ਆਰ.ਬੀ.ਆਈ. ਨੇ ਰੇਪੋ ਦਰਾਂ 'ਚ ਦੂਜੀ ਵਾਰ ਵਾਧਾ ਕਰ ਦਿੱਤਾ ਹੈ, ਉਥੇ ਥਰਡ ਪਾਰਟੀ ਬੀਮਾ ਦਰਾਂ 'ਚ ਵੀ ਵਾਧਾ ਹੋਇਆ ਹੈ, ਇਹ ਗਾਹਕਾਂ ਲਈ ਚੁਣੌਤੀਪੂਰਨ ਹੈ ਅਤੇ ਇਸ ਨਾਲ ਮੰਗ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ :ਇਜ਼ਰਾਈਲੀ ਹਮਲੇ ਤੋਂ ਬਾਅਦ ਸੀਰੀਆ ਨੇ ਦਮਿਸ਼ਕ ਹਵਾਈ ਅੱਡੇ ਦੀਆਂ ਉਡਾਣਾਂ ਕੀਤੀਆਂ ਮੁਲਤਵੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ