ਜੂਨ ਦੇ ਮਹੀਨੇ ਯਾਤਰੀ ਵਾਹਨਾਂ ਦੀ ਥੋਕ ਵਿਕਰੀ ''ਚ ਹੋਇਆ 2 ਫ਼ੀਸਦੀ ਵਾਧਾ : ਸਿਆਮ

Wednesday, Jul 12, 2023 - 02:28 PM (IST)

ਜੂਨ ਦੇ ਮਹੀਨੇ ਯਾਤਰੀ ਵਾਹਨਾਂ ਦੀ ਥੋਕ ਵਿਕਰੀ ''ਚ ਹੋਇਆ 2 ਫ਼ੀਸਦੀ ਵਾਧਾ : ਸਿਆਮ

ਨਵੀਂ ਦਿੱਲੀ (ਭਾਸ਼ਾ) : ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਜੂਨ 'ਚ ਸਾਲਾਨਾ ਆਧਾਰ 'ਤੇ ਦੋ ਫ਼ੀਸਦੀ ਵਧ ਕੇ 3,27,497 ਇਕਾਈ ਹੋ ਗਈ। ਉਦਯੋਗਿਕ ਸੰਸਥਾ ਸਿਆਮ ਵਲੋਂ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਗਈ ਹੈ। ਅੰਕੜਿਆਂ ਦੇ ਅਨੁਸਾਰ ਜੂਨ 2022 ਵਿੱਚ ਡੀਲਰਾਂ ਨੂੰ 3,20,985 ਯਾਤਰੀ ਵਾਹਨ ਭੇਜੇ ਗਏ ਸਨ। 

ਸਿਆਮ ਨੇ ਕਿਹਾ ਕਿ ਪਿਛਲੇ ਮਹੀਨੇ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ 2 ਫ਼ੀਸਦੀ ਵਧ ਕੇ 13,30,826 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ ਵਿਚ 13,08,764 ਇਕਾਈ ਸੀ। ਬਿਆਨ ਦੇ ਅਨੁਸਾਰ ਸਮੀਖਿਆ ਅਧੀਨ ਮਹੀਨੇ ਵਿੱਚ ਤਿੰਨ ਪਹੀਆ ਵਾਹਨਾਂ ਦੀ ਕੁੱਲ ਵਿਕਰੀ ਲਗਭਗ ਦੋ ਗੁਣਾ ਵੱਧ ਕੇ 53,019 ਯੂਨਿਟ ਹੋ ਗਈ, ਜਦੋਂ ਕਿ ਜੂਨ 2022 ਵਿੱਚ ਇਹ 26,701 ਯੂਨਿਟ ਸੀ।


author

rajwinder kaur

Content Editor

Related News