3 ਸਾਲ ਦੇ ਸਭ ਤੋਂ ਹੇਠਲੇ ਪੱਧਰ ''ਤੇ ਪਹੁੰਚੀ ਥੋਕ ਮਹਿੰਗਾਈ ਦਰ, ਮਈ ''ਚ ਘੱਟ ਕੇ ਜ਼ੀਰੋ ਤੋਂ 3.48 ਫ਼ੀਸਦੀ ''ਤੇ ਆਈ

06/14/2023 5:52:45 PM

ਬਿਜ਼ਨੈੱਸ ਡੈਸਕ—ਥੋਕ ਮੁੱਲ ਸੂਚਕ ਅੰਕ 'ਤੇ ਆਧਾਰਿਤ ਮੁਦਰਾਸਫੀਤੀ ਮਈ 'ਚ ਜ਼ੀਰੋ ਤੋਂ 3.48 ਫ਼ੀਸਦੀ 'ਤੇ ਆ ਗਈ ਹੈ। ਇਹ ਤਿੰਨ ਸਾਲਾਂ 'ਚ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ। ਮੁੱਖ ਤੌਰ 'ਤੇ ਖੁਰਾਕੀ ਵਸਤਾਂ, ਈਂਧਨ ਅਤੇ ਨਿਰਮਿਤ ਵਸਤੂਆਂ ਦੇ ਭਾਅ ਘਟਣ ਕਾਰਨ ਥੋਕ ਮਹਿੰਗਾਈ ਦਰ ਹੇਠਾਂ ਆਈ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਜ਼ੀਰੋ ਤੋਂ ਹੇਠਾਂ ਹੈ। ਅਪ੍ਰੈਲ 'ਚ ਇਹ (-) 0.92 ਫ਼ੀਸਦੀ 'ਤੇ ਸੀ। ਮਈ 2022 'ਚ ਥੋਕ ਮਹਿੰਗਾਈ ਦਰ 16.63 ਫ਼ੀਸਦੀ 'ਤੇ ਸੀ।

ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਮਈ 2023 ਦਾ ਮੁਦਰਾਸਫੀਤੀ ਦਾ ਅੰਕੜਾ ਤਿੰਨ ਸਾਲਾਂ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ, ਮਈ 2020 'ਚ  ਥੋਕ ਮੁਦਰਾਸਫੀਤੀ (-) 3.37 ਫ਼ੀਸਦੀ 'ਤੇ ਸੀ। ਸਰਕਾਰੀ ਅੰਕੜਿਆਂ ਮੁਤਾਬਕ ਮਈ 'ਚ ਖੁਰਾਕ ਪਦਾਰਥਾਂ ਦੀ ਮੁਦਰਾਸਫੀਤੀ ਘੱਟ ਕੇ 1.51 ਫ਼ੀਸਦੀ 'ਤੇ ਆ ਗਈ। ਅਪ੍ਰੈਲ 'ਚ ਇਹ 3.54 ਫ਼ੀਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਮਈ 'ਚ ਥੋਕ ਮਹਿੰਗਾਈ ਦਰ 'ਚ ਗਿਰਾਵਟ ਮੁੱਖ ਤੌਰ 'ਤੇ ਖਣਿਜ ਤੇਲ, ਮੂਲ ਧਾਤਾਂ, ਖਾਧ ਉਤਪਾਦ, ਕੱਪੜਾ, ਗੈਰ-ਭੋਜਨ ਵਸਤੂਆਂ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਰਸਾਇਣਕ ਅਤੇ ਰਸਾਇਣਕ ਉਤਪਾਦਾਂ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਆਈ ਹੈ।

ਇਹ ਵੀ ਪੜ੍ਹੋ : ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਚਾਰ ਪੈਸੇ ਟੁੱਟ ਕੇ 82.29 ਪ੍ਰਤੀ ਡਾਲਰ 'ਤੇ
ਈਂਧਨ ਅਤੇ ਬਿਜਲੀ ਖੇਤਰ 'ਚ ਮੁਦਰਾਸਫੀਤੀ ਮਈ 'ਚ ਘਟ ਕੇ (-) 9.17 ਫ਼ੀਸਦੀ 'ਤੇ ਆ ਗਈ। ਅਪ੍ਰੈਲ 'ਚ ਇਹ 0.93 ਫ਼ੀਸਦੀ ਸੀ। ਮਈ 'ਚ ਨਿਰਮਿਤ ਉਤਪਾਦਾਂ ਦੀ ਮੁਦਰਾਸਫੀਤੀ 'ਚ ਜ਼ੀਰੋ ਤੋਂ 2.97 ਫ਼ੀਸਦੀ ਹੇਠਾਂ ਰਹੀ। ਅਪ੍ਰੈਲ 'ਚ ਇਹ ਜ਼ੀਰੋ ਤੋਂ 2.42 ਫ਼ੀਸਦੀ ਹੇਠਾਂ ਸੀ। ਮਈ 'ਚ ਪ੍ਰਚੂਨ ਮਹਿੰਗਾਈ ਦਰ ਵੀ 25 ਮਹੀਨਿਆਂ ਦੇ ਹੇਠਲੇ ਪੱਧਰ 4.25 ਫ਼ੀਸਦੀ 'ਤੇ ਆ ਗਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News