ਆਮ ਜਨਤਾ ਨੂੰ ਰਾਹਤ, ਅਗਸਤ ''ਚ ਥੋਕ ਮਹਿੰਗਾਈ ਦਰ 1.08 ਫੀਸਦੀ ''ਤੇ ਬਰਕਰਾਰ

09/16/2019 3:02:27 PM

ਨਵੀਂ ਦਿੱਲੀ — ਅਗਸਤ 'ਚ ਥੋਕ ਮਹਿੰਗਾਈ ਦਰ ਪਿਛਲੇ ਮਹੀਨੇ ਦੇ 1.08 ਫੀਸਦੀ 'ਤੇ ਬਰਕਰਾਰ ਰਹੀ ਹੈ। ਹਾਲਾਂਕਿ ਅਗਸਤ 'ਚ ਕੋਰ ਥੋਕ ਮਹਿੰਗਾਈ ਜੁਲਾਈ ਦੇ 0.2 ਫੀਸਦੀ ਤੋਂ ਘੱਟ ਕੇ -0.3 ਫੀਸਦੀ 'ਤੇ ਰਹੀ। ਅਗਸਤ 'ਚ ਥੋਕ ਮਹਿੰਗਾਈ ਦੇ 1.08 ਫੀਸਦੀ ਰਹਿਣ ਦਾ ਅੰਦਾਜ਼ਾ ਸੀ।
ਮਹੀਨਾ ਦਰ ਮਹੀਨਾ ਆਧਾਰ 'ਤੇ ਖੁਰਾਕ ਥੋਕ ਮਹਿੰਗਾਈ 4.54 ਫੀਸਦੀ ਤੋਂ ਵਧ ਕੇ 5.75 ਫੀਸਦੀ 'ਤੇ ਰਹੀ ਹੈ। ਇਸ ਦੇ ਨਾਲ ਹੀ ਈਂਧਣ ਅਤੇ ਊਰਜਾ ਦੀ ਥੋਕ ਮਹਿੰਗਾਈ ਜੁਲਾਈ ਦੇ -3.46 ਫੀਸਦੀ ਤੋਂ ਘੱਟ ਕੇ -4 ਫੀਸਦੀ 'ਤੇ ਰਹੀ ਹੈ।
ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਪਿਆਜ ਦੀ ਥੋਕ ਮਹਿੰਗਾਈ 7.63 ਫੀਸਦੀ ਤੋਂ ਵਧ ਕੇ 33.01 ਫੀਸਦੀ 'ਤੇ ਰਹੀ ਹੈ। ਦਾਲ ਦੀ ਥੋਕ ਮਹਿੰਗਾਈ 20.08 ਫੀਸਦੀ ਤੋਂ ਘੱਟ ਕੇ 16.36 ਫੀਸਦੀ ਰਹੀ ਹੈ ਜਦੋਂਕਿ ਅੰਡਾ, ਮਾਸ ਅਤੇ ਮਛਲੀ ਦੀ ਥੋਕ ਮਹਿੰਗਾਈ ਪਿਛਲੇ ਮਹੀਨੇ ਦੇ 3.16 ਫੀਸਦੀ ਤੋਂ ਵਧ ਕੇ 6.60 ਫੀਸਦੀ 'ਤੇ ਆ ਗਈ। ਅਗਸਤ 'ਚ ਸਬਜ਼ੀਆਂ ਦੀ ਥੋਕ ਮਹਿੰਗਾਈ ਜੁਲਾਈ ਦੇ 10.67 ਫੀਸਦੀ ਤੋਂ ਵਧ ਕੇ 13.07 ਫੀਸਦੀ ਰਹੀ ਹੈ। ਇਸ ਦੇ ਨਾਲ ਹੀ ਆਲੂ ਦੀ ਥੋਕ ਮਹਿੰਗਾਈ ਦਰ -23.63 ਫੀਸਦੀ ਤੋਂ ਵਧ ਕੇ -21.38 ਫੀਸਦੀ 'ਤੇ ਰਹੀ ਹੈ।
ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਉਤਪਾਦਿਤ ਉਤਪਾਦਾਂ ਦੀ ਥੋਕ ਮਹਿੰਗਾਈ ਦਰ 0.34 ਫੀਸਦੀ 'ਤੇ ਬਰਕਰਾਰ ਰਹੀ ਹੈ। ਇਸ ਦੇ ਨਾਲ ਹੀ ਨਾਨ-ਫੂਡ ਪ੍ਰੋਡਕਸਟਸ ਦੀ ਥੋਕ ਮਹਿੰਗਾਈ 4.29 ਫੀਸਦੀ ਤੋਂ ਵਧ ਕੇ 4.76 ਫੀਸਦੀ 'ਤੇ ਆ ਗਈ ਹੈ।


Related News