ਚਾਰ ਮਹੀਨੇ ਦੇ ਹਾਈ ''ਤੇ ਥੋਕ ਮਹਿੰਗਾਈ

11/15/2018 12:41:15 PM

ਨਵੀਂ ਦਿੱਲੀ—ਮੈਨਿਊਫੈਕਚਰਿੰਗ ਪ੍ਰਾਡੈਕਟਸ ਅਤੇ ਫਿਊਲ 'ਚ ਜ਼ਿਆਦਾ ਮਹਿੰਗਾਈ ਨਾਲ ਅਕਤੂਬਰ 'ਚ ਹੋਲ ਸੇਲ ਪ੍ਰਾਈਸ ਇੰਫਲੈਸ਼ਨ (ਡਬਲਿਊ.ਪੀ.ਆਈ.) ਚਾਰ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਈ। ਹਾਲਾਂਕਿ ਇਹ ਰਿਟੇਲ ਇੰਫਲੈਸ਼ਨ ਦੇ ਵਿਪਰੀਤ ਟ੍ਰੇਂਡ ਹੈ ਜੋ 13 ਮਹੀਨੇ ਦੇ ਲੋਅ ਲੈਵਲ 'ਤੇ ਰਹੀ ਹੈ। ਕਾਮਰਸ ਐਂਡ ਇੰਡਸਟਰੀ ਮਿਨਿਸਟਰੀ ਵਲੋਂ ਬੁੱਧਵਾਰ ਨੂੰ ਜਾਰੀ ਡਾਟਾ ਦੇ ਅਨੁਸਾਰ ਅਕਤੂਬਰ 'ਚ ਹੋਲ ਸੇਲ ਇੰਫਲੈਸ਼ਨ 5.28 ਫੀਸਦੀ 'ਤੇ ਰਹੀ, ਜੋ ਸਤੰਬਰ 'ਚ 5.13 ਫੀਸਦੀ ਸੀ। ਇਹ ਪਿਛਲੇ ਸਾਲ ਅਕਤੂਬਰ 'ਚ 3.68 ਫੀਸਦੀ ਸੀ। ਇਹ ਪਿਛਲੇ ਸਾਲ ਅਕਤੂਬਰ 'ਚ 3.68 ਫੀਸਦੀ ਸੀ। 
ਅਕਤੂਬਰ 'ਚ ਫਿਊਲ ਅਤੇ ਪਾਵਰ 'ਚ ਇੰਫਲੈਸ਼ਨ 18.44 ਫੀਸਦੀ ਦੇ ਨਾਲ 19 ਮਹੀਨੇ ਦੇ ਹਾਈ 'ਤੇ ਪਹੁੰਚ ਗਈ, ਇਹ ਸਤੰਬਰ 'ਚ 16.65 ਫੀਸਦੀ ਸੀ। ਪਿਛਲੇ ਮਹੀਨੇ ਮੈਨਿਊਫੈਕਚਰਿੰਗ ਪ੍ਰਾਡੈਕਟਸ 'ਚ ਇੰਫਲੈਸ਼ਨ ਵਧ ਕੇ 4.49 ਫੀਸਦੀ ਰਹੀ, ਜੋ ਸਤੰਬਰ 'ਚ 4.22 ਫੀਸਦੀ ਸੀ। ਇੰਡੈਕਸ 'ਚ ਫਿਊਲ ਅਤੇ ਪਾਵਰ ਦਾ 13.15 ਫੀਸਦੀ ਵੇਟੇਜ ਹੈ। ਅਕਤੂਬਰ 'ਚ ਰਿਟੇਲ ਇੰਫਲੈਸ਼ਨ 3.31 ਫੀਸਦੀ 'ਤੇ ਰਹੀ ਸੀ ਜੋ ਸਤੰਬਰ 'ਚ 3.7 ਫੀਸਦੀ ਸੀ।  
ਹੋਲ ਸੇਲ ਮਾਰਕਿਟ 'ਚ ਅਨਾਜ, ਕਣਕ ਅਤੇ ਆਲੂ ਦੀ ਮਹਿੰਗਾਈ ਕ੍ਰਮਵਾਰ 6.24 ਫੀਸਦੀ, 9.49 ਫੀਸਦੀ ਅਤੇ 93.65 ਫੀਸਦੀ ਰਹੀ। ਅਕਤੂਬਰ 'ਚ ਝੋਨੇ ਦੀ ਮਹਿੰਗਾਈ 'ਚ ਵਾਧਾ ਘਟ ਕੇ 4.08 ਫੀਸਦੀ ਰਹਿ ਗਿਆ। ਦਾਲਾਂ ਦੀਆਂ ਕੀਮਤਾਂ 'ਚ ਕਮੀ ਆਈ, ਪਰ ਪਿਆਜ, ਆਂਡਾ ਅਤੇ ਮੀਟ ਮਹਿੰਗੇ ਹੋ ਗਏ। ਇਕਨਾਮਿਸਟਸ ਨੂੰ ਆਉਣ ਵਾਲੇ ਮਹੀਨਿਆਂ 'ਚ ਡਬਲਿਊ.ਪੀ.ਆਈ. 'ਚ ਕਮੀ ਹੋਣ ਦਾ ਅੰਦਾਜ਼ਾ ਹੈ ਕਿਉਂਕਿ ਕਰੂਡ ਦੇ ਪ੍ਰਾਈਸੇਜ਼ ਹੇਠਾਂ ਆ ਰਹੇ ਹਨ ਅਤੇ ਰੁਪਿਆ ਮਜ਼ਬੂਤ ਹੋ ਰਿਹਾ ਹੈ।


Aarti dhillon

Content Editor

Related News