ਕਿਸ ਦੇ ਹੱਥ ਹੋਵੇਗੀ ਰਿਲਾਇੰਸ ਦੀ ਕਮਾਨ? ਮੁਕੇਸ਼ ਅੰਬਾਨੀ ਨੇ ਦਿੱਤੇ ਇਹ ਸੰਕੇਤ

Wednesday, Dec 29, 2021 - 05:22 PM (IST)

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਮੁਕੇਸ਼ ਅੰਬਾਨੀ ਨੇ ਆਪਣੇ ਕਾਰੋਬਾਰ ਗਰੁੱਪ 'ਚ  ਅਗਵਾਈ ਕਰਤਾ ਨੂੰ ਬਦਲਣ ਦਾ ਜ਼ਿਕਰ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਹ ਸੀਨੀਅਰ ਸਹਿਯੋਗੀਆਂ ਦੇ ਨਾਲ ਮਿਲ ਕੇ ਨੌਜਵਾਨ ਪੀੜ੍ਹੀ ਨੂੰ ਵਾਗਡੋਰ ਸੌਂਪਣ ਦੀ ਪ੍ਰੀਕਿਰਿਆ 'ਚ ਤੇਜ਼ੀ ਲਿਆਉਣਾ ਚਾਹੁੰਦੇ ਹਨ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਨੇ ਦੇਸ਼ ਦੀ ਸਭ ਤੋਂ ਮੁੱਲਵਾਨ ਕੰਪਨੀ 'ਚ ਉੱਤਰਾਧਿਕਾਰੀ ਨੂੰ ਲੈ ਕੇ ਬਿਆਨ ਦਿੱਤਾ ਹੈ'।

PunjabKesari
ਰਿਲਾਇੰਸ ਗਰੁੱਪ ਦੀ ਵਾਗਡੋਰ ਮੁਕੇਸ਼ ਅੰਬਾਨੀ ਨੇ ਆਪਣੇ ਪਿਤਾ ਧੀਰੂਭਾਈ ਅੰਬਾਨੀ ਤੋਂ ਬਾਅਦ ਸੰਭਾਲੀ ਸੀ। ਹੁਣ 64 ਸਾਲ ਦੇ ਹੋ ਚੁੱਕੇ ਮੁਕੇਸ਼ ਅੰਬਾਨੀ ਨੇ ਆਪਣੇ ਪਿਤਾ ਦੇ ਜਨਮਦਿਨ 'ਤੇ ਆਯੋਜਿਤ ਪ੍ਰੋਗਰਾਮ 'ਚ ਉੱਤਰਾਧਿਕਾਰੀ ਸੌਂਪਣ ਦੀ ਪ੍ਰਤੀਕਿਰਿਆ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਦੋ ਪੁੱਤਰ ਆਕਾਸ਼, ਅਨੰਤ ਤੇ ਇਕ ਧੀ ਇਸ਼ਾ ਹੈ। ਇਸ ਮੌਕੇ 'ਤੇ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ) ਆਉਣ ਵਾਲੇ ਸਾਲਾਂ 'ਚ ਦੁਨੀਆ ਦੀਆਂ ਸਭ ਤੋਂ ਵੱਕਾਰੀ ਅਤੇ ਮਜ਼ਬੂਤ ਕੰਪਨੀਆਂ 'ਚ ਸ਼ਾਮਲ ਹੋਵੇਗੀ। ਇਸ 'ਚ ਸਵੱਛ ਤੇ ਹਰਿਤ ਊਰਜਾ ਖੇਤਰਾਂ ਤੋਂ ਇਲਾਵਾ ਖੁਦਰਾ ਤੇ ਦੂਰਸੰਚਾਰ ਕਾਰੋਬਾਰ ਦੀ ਭੂਮਿਕਾ ਮੁੱਖ ਹੋਵੇਗੀ ਜੋ ਵਿਲੱਖਣ ਦਰ ਨਾਲ ਵਧ ਰਹੇ ਹਨ। 

PunjabKesari

ਉਨ੍ਹਾਂ ਕਿਹਾ ਕਿ ਵੱਡੇ ਸੁਫ਼ਨਿਆਂ ਤੇ ਨਾਮੁਮਕਿਨ ਨਜ਼ਰ ਆਉਣ ਵਾਲੇ ਟੀਚਿਆਂ ਨੂੰ ਹਾਸਲ ਕਰਨ ਲਈ ਸਹੀ ਲੋਕਾਂ ਨੂੰ ਜੋੜਣਾ ਅਤੇ ਸਹੀ ਮਾਲਕ ਹੋਣਾ ਜ਼ਰੂਰੀ ਹੈ। ਰਿਲਾਇੰਸ ਹੁਣ ਇਕ ਮਹੱਤਵਪੂਰਨ ਅਗਵਾਈ ਬਦਲਾਅ ਨੂੰ ਅੰਜ਼ਾਮ ਦੇਣ ਦੀ ਪ੍ਰੀਕਿਰਿਆ 'ਚ ਹਨ। ਇਹ ਬਦਲਾਅ ਮੇਰੀ ਪੀੜ੍ਹੀ ਦੇ ਸੀਨੀਅਰਾਂ ਨਾਲ ਨਵੇਂ ਲੋਕਾਂ ਦੀ ਅਗਲੀ ਪੀੜ੍ਹੀ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਤੀਕਿਰਿਆ ਨੂੰ ਤੇਜ਼ ਕਰਨਾ ਚਾਹੁਣਗੇ।

PunjabKesari
ਅੰਬਾਨੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੈਨੂੰ ਲੈ ਕੇ ਸਾਰੇ ਸੀਨੀਅਰਾਂ ਨੂੰ ਹੁਣ ਰਿਲਾਇੰਸ 'ਚ ਬੇਹੱਦ ਕਾਬਿਲ, ਪ੍ਰਤੀਬੱਧ ਤੇ ਪ੍ਰਤਿਭਾਸ਼ਾਲੀ ਨੌਜਵਾਨ ਮਾਲਕ ਨੂੰ ਵਿਕਸਿਤ ਕਰਨਾ ਚਾਹੀਦਾ। ਸਾਨੂੰ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ। ਉਨ੍ਹਾਂ ਨੂੰ ਸਮਰੱਥ ਬਣਾਉਣਾ ਚਾਹੀਦੈ ਤੇ ਉਤਸ਼ਾਹਿਤ ਕਰਨਾ ਚਾਹੀਦਾ। ਜਦੋਂ ਉਹ ਸਾਡੇ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇਣ ਤਾਂ ਸਾਨੂੰ ਆਰਾਮ ਨਾਲ ਬੈਠ ਕੇ ਤਾੜੀਆਂ ਵਜਾਉਣੀਆਂ ਚਾਹੀਦੀਆਂ ਹਨ। ਹਾਲਾਂਕਿ ਉਨ੍ਹਾਂ ਨੇ ਇਸ ਦਾ ਆਰਥਿਕ ਬਿਊਰਾ ਨਹੀਂ ਦਿੱਤਾ।


Aarti dhillon

Content Editor

Related News