ਵ੍ਹਾਈਟ ਹਾਊਸ ਨੇ ਚੀਨ ’ਚ ਚਿੱਪ ਉਤਪਾਦਨ ਵਧਾਉਣ ਦੀ ਇੰਟੈੱਲ ਦੀ ਯੋਜਨਾ ਨੂੰ ਕੀਤਾ ਖਾਰਜ

Tuesday, Nov 16, 2021 - 12:02 PM (IST)

ਬਿਜ਼ਨੈੱਸ ਡੈਸਕ– ਅਮਰੀਕਾ ਨੇ ਚੀਨ ’ਚ ਚਿੱਪ ਉਤਪਾਦਨ ਵਧਾਉਣ ਦੀ ਇੰਟੈੱਲ ਦੀ ਯੋਜਨਾ ਨੂੰ ਖਾਰਜ ਕਰ ਦਿੱਤਾ ਹੈ। ਇਕ ਨਵੀਂ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ ਨੇ ਕਥਿਤ ਤੌਰ ’ਤੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਚੀਨ ’ਚ ਚਿੱਪ ਉਤਪਾਦਨ ਵਧਾਉਣ ਦੀ ਇੰਟੈੱਲ ਦੀ ਯੋਜਨਾ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਇੰਟੈੱਲ ਨੇ ਸਿਲੀਕਾਨ ਵੈਫਰਜ਼ ਬਣਾਉਣ ਲਈ ਚੀਨ ਦੇ ਚੇਂਗਦੂ ’ਚ ਇਕ ਸਹੂਲਤ ਦੀ ਵਰਤੋਂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਬਲੂਮਬਰਗ ਮੁਤਾਬਕ ਉਤਪਾਦਨ 2022 ਦੇ ਅਖੀਰ ਤੱਕ ਸ਼ੁਰੂ ਹੋ ਸਕਦਾ ਹੈ ਅਤੇ ਸਪਲਾਈ ਚੇਨ ਦੇ ਮੁੱਦਿਆਂ ਨੂੰ ਘੱਟ ਕਰਨ ’ਚ ਮਦਦ ਕਰ ਸਕਦਾ ਹੈ।

ਇਹ ਵੀ ਪੜ੍ਹੋ– ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ

ਵ੍ਹਾਈਟ ਹਾਊਸ ਚਿੱਪ ਸਪਲਾਈ ’ਤੇ ਕਰ ਰਿਹਾ ਹੈ ਵਿਚਾਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਬਾਈਡੇਨ ਪ੍ਰਸ਼ਾਸਨ ਨੇ ਯੋਜਨਾ ਨੂੰ ਦ੍ਰਿੜਤਾ ਨਾਲ ਨਕਾਰ ਦਿੱਤਾ ਕਿਉਂਕਿ ਵ੍ਹਾਈਟ ਹਾਊਸ ਚਿੱਪ ਸਪਲਾਈ ਦੀ ਕਮੀ ਨੂੰ ਦੂਰ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਇਸ ਅਹਿਮ ਹਿੱਸੇ ਦੇ ਨਿਰਮਾਣ ਨੂੰ ਯੂ. ਐੱਸ. ’ਚ ਵਾਪਸ ਲਿਆਉਣ ਦੇ ਯਤਨ ਵੀ ਕਰ ਰਿਹਾ ਹੈ। ਬਾਈਡੇਨ ਪ੍ਰਸ਼ਾਸਨ ਮੌਜੂਦਾ ਸਮੇਂ ਵਿਚ ਵਿਚਾਰ ਕਰ ਰਿਹਾ ਹੈ ਕਿ ਚੀਨ ’ਚ ਨਿਵੇਸ਼ ’ਤੇ ਪਾਬੰਦੀ ਲਗਾਈ ਜਾਵੇ ਜਾਂ ਨਹੀਂ। ਵ੍ਹਾਈਟ ਹਾਊਸ ਦੇ ਇਕ ਬੁਲਾਰੇ ਨੇ ਕਿਹਾ ਕਿ ਪ੍ਰਸ਼ਾਸਨ ਅਧਿ-ਆਧੁਨਿਕ ਸਮਰੱਥਾਵਾਂ ਨੂੰ ਵਿਕਸਿਤ ਕਰਨ ਲਈ ਚੀਨ ਨੂੰ ਅਮਰੀਕੀ ਤਕਨਾਲੋਜੀਆਂ ਦੀ ਜਾਣਕਾਰੀ ਅਤੇ ਨਿਵੇਸ਼ ਦੀ ਵਰਤੋਂ ਕਰਨ ਤੋਂ ਰੋਕਣ ’ਤੇ ਬਹੁਤ ਧਿਆਨ ਕੇਂਦਰਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

ਇੰਟੈੱਲ ਨਾਲ ਚਰਚਾ ਤੋਂ ਬਾਅਦ ਅਮਰੀਕਾ ਦਾ ਇਨਕਾਰ
ਬਲੂਮਬਰਗ ਨੂੰ ਦਿੱਤੇ ਇਕ ਬਿਆਨ ’ਚ ਇੰਟੈੱਲ ਨੇ ਕਿਹਾ ਕਿ ਇਹ ਹੋਰ ਸੰਭਾਵਿਤ ਹੱਲ ਲਈ ਖੁੱਲ੍ਹਾ ਹੈ ਜੋ ਜ਼ਰੂਰੀ ਸੈਮੀਕੰਡਕਟਰ ਦੀ ਉੱਚ ਮੰਗ ਨੂੰ ਪੂਰਾ ਕਰਨ ’ਚ ਮਦਦ ਕਰ ਸਕਦੇ ਹਨ। ਇੰਟੈੱਲ ਨੇ ਕਿਹਾ ਕਿ ਉਹ ਅਤੇ ਬਾਈਡੇਨ ਪ੍ਰਸ਼ਾਸਨ ਮਾਈਕ੍ਰੋਚਿਪ ਦੀ ਚੱਲ ਰਹੀ ਉਦਯੋਗਵਿਆਪੀ ਕਮੀ ਨੂੰ ਦੂਰ ਕਰਨ ਲਈ ਇਕ ਟੀਚਾ ਸਾਂਝਾ ਕਰਦੇ ਹਨ ਅਤੇ ਅਸੀਂ ਅਮਰੀਕੀ ਸਰਕਾਰ ਨਾਲ ਕਈ ਦ੍ਰਿਸ਼ਟੀਕੋਣ ਦਾ ਪਤਾ ਲਗਾਇਆ ਹੈ। ਸਾਡਾ ਧਿਆਨ ਅਮਰੀਕਾ ਅਤੇ ਯੂਰਪ ’ਚ ਨਵੇਂ ਵੈਫਰ ਨਿਰਮਾਣ ਪਲਾਂਟਾਂ ’ਚ ਅਰਬਾਂ ਡਾਲਰ ਨਿਵੇਸ਼ ਕਰਨ ’ਤੇ ਹੈ। ਇਸ ਮਾਮਲੇ ਤੋਂ ਜਾਣੂ ਸੂਤਰਾਂ ਨੇ ਬਲੂਮਬਰਗ ਨੂੰ ਦੱਸਿਆ ਕਿ ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਚਰਚਾ ਤੋਂ ਬਾਅਦ ਇੰਟੈੱਲ ਦੀਆਂ ਆਪਣੀਆਂ ਚੀਨ ਉਦਪਾਦਨ ਯੋਜਨਾਵਾਂ ਨਾਲ ਅੱਗੇ ਵਧਣ ਦੀ ਅਮਰੀਕਾ ਦੀ ਕੋਈ ਯੋਜਨਾ ਨਹੀਂ ਹੈ।

ਇਹ ਵੀ ਪੜ੍ਹੋ– ਜੀਓ 4ਜੀ ਡਾਊਨਲੋਡ ਸਪੀਡ ’ਚ ਕਾਫੀ ਅੱਗੇ, ਅਪਲੋਡ ’ਚ ਵੋਡਾ-ਆਈਡੀਆ ਨੰਬਰ ਵਨ


Rakesh

Content Editor

Related News