USA 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਰਥਿਕ ਅਨੁਮਾਨ ਜਾਰੀ ਕਰਨ 'ਤੇ ਰੋਕ

Friday, May 29, 2020 - 11:45 AM (IST)

USA 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਰਥਿਕ ਅਨੁਮਾਨ ਜਾਰੀ ਕਰਨ 'ਤੇ ਰੋਕ

ਵਾਸ਼ਿੰਗਟਨ— ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਅਗਲਾ ਆਰਥਿਕ ਅਨੁਮਾਨ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਸਿਰਫ 3 ਮਹੀਨੇ ਬਾਕੀ ਹਨ। ਇਹ ਕਦਮ ਕੋਰੋਨਾ ਵਾਇਰਸ ਕਾਰਨ ਅਰਥਵਿਵਸਥਾ ਨੂੰ ਹੋਏ ਨੁਕਸਾਨ ਨੂੰ ਲੈ ਕੇ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਚਿੰਤਾ ਨੂੰ ਦਰਸਾਉਂਦਾ ਹੈ। ਇਸ ਫੈਸਲੇ ਦੀ ਪੁਸ਼ਟੀ ਵੀਰਵਾਰ ਨੂੰ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਕੀਤੀ, ਜੋ ਇਸ ਬਾਰੇ 'ਚ ਜਨਤਕ ਟਿੱਪਣੀ ਕਰਨ ਲਈ ਅਧਿਕਾਰਤ ਨਹੀਂ ਹਨ।

ਪ੍ਰਸ਼ਾਸਨ ਦਾ ਇਹ ਫੈਸਲਾ ਮਹਾਂਮਾਰੀ ਦੇ ਗੰਭੀਰ ਨਤੀਜਿਆਂ ਵੱਲ ਇਸ਼ਾਰਾ ਕਰਦਾ ਹੈ। ਕਾਮਰਸ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਪਹਿਲੀ ਤਿਮਾਹੀ 'ਚ ਅਮਰੀਕੀ ਅਰਥਵਿਵਸਥਾ 5 ਫੀਸਦੀ ਸਿਕੁੜ ਗਈ, ਜੋ ਅੰਦਾਜ਼ਿਆਂ ਤੋਂ ਕਾਫੀ ਜ਼ਿਆਦਾ ਹੈ। ਪਿਛਲੇ ਹਫਤੇ ਘੱਟੋ-ਘੱਟ 21 ਲੱਖ ਅਮਰੀਕੀਆਂ ਦੀ ਨੌਕਰੀ ਚਲੀ ਗਈ ਅਤੇ ਕਈ ਕਾਰੋਬਾਰ ਬੰਦ ਹੋਣ ਨਾਲ ਹੁਣ ਤੱਕ 4.1 ਕਰੋੜ ਅਮਰੀਕੀਆਂ ਨੇ ਬੇਰੋਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ।
ਉੱਥੇ ਹੀ, ਟਰੰਪ ਦਾ ਕਹਿਣਾ ਹੈ ਕਿ ਅਰਥਵਿਵਸਥਾ 'ਚ ਇਸ ਸਾਲ ਦੇ ਅੰਤ ਤੱਕ ਜਾਂ 2021 'ਚ ਤੇਜ਼ੀ ਨਾਲ ਸੁਧਾਰ ਹੋਵੇਗਾ ਅਤੇ ਸੁਧਾਰ ਯੋਜਨਾਵਾਂ 'ਤੇ ਨਿਗਰਾਨੀ ਲਈ ਵੋਟਰਾਂ ਨੂੰ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣਾ ਚਾਹੀਦਾ ਹੈ। ਸਲਾਹਕਾਰ ਫਰਮ ਆਰ. ਐੱਸ. ਐੱਮ. ਦੇ ਮੁੱਖ ਅਰਥਸ਼ਾਸਤਰੀ ਜੌ ਬਰੂਸਲਜ਼ ਨੇ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਵ੍ਹਾਈਟ ਹਾਊਸ ਨੂੰ ਚੋਣਾਂ ਤੋਂ ਪਹਿਲਾਂ ਰੋਜ਼ਗਾਰ ਅਤੇ ਵਿਕਾਸ ਦਰ 'ਚ ਕਿਸੇ ਵੱਡੇ ਸੁਧਾਰ ਦੀ ਉਮੀਦ ਨਹੀਂ ਹੈ। ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਆਰਥਿਕ ਅੰਕੜੇ ਕਾਫੀ ਅਨਿਸ਼ਚਿਤਤ ਹੋਣਗੇ ਅਤੇ ਇਨ੍ਹਾਂ ਨਾਲ ਆਰਥਿਕ ਸੁਧਾਰ ਨੂੰ ਲੈ ਕੇ ਭਰੋਸਾ ਕਾਇਮ ਕਰਨਾ ਬਹੁਤ ਮੁਸ਼ਕਲ ਹੋਵੇਗਾ।


author

Sanjeev

Content Editor

Related News