ਕਣਕ ਦਾ ਉਤਪਾਦਨ 11 ਕਰੋੜ ਟਨ ਹੋਣ ਦੀ ਉਮੀਦ : ਫਲੋਰ ਫੈੱਡਰੇਸ਼ਨ
Friday, Mar 17, 2023 - 11:53 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਰੋਲਰ ਫਲੋਰ ਮਿੱਲਰਜ਼ ਫੈੱਡਰੇਸ਼ਨ ਆਫ ਇੰਡੀਆ ਨੇ ਕਿਹਾ ਕਿ ਇਸ ਸਾਲ ਕਣਕ ਦੀ ਫਸਲ ਬਹੁਤ ਚੰਗੀ ਹੈ ਅਤੇ ਇਸ ਦਾ ਉਤਪਾਦਨ 10 ਕਰੋੜ 80 ਲੱਖ ਟਨ ਤੋਂ 11 ਕਰੋੜ ਟਨ ਹੋਣ ਦੀ ਸੰਭਾਵਨਾ ਹੈ ਅਤੇ ਇਸ ਦਾ ਮੁੱਲ ਸਥਿਰ ਰਹਿਣ ਦੀ ਵੀ ਉਮੀਦ ਹੈ। ਫੈੱਡਰੇਸ਼ਨ ਦੇ ਮੁਖੀ ਪ੍ਰਮੋਦ ਕੁਮਾਰ, ਉੱਪ-ਪ੍ਰਧਾਨ ਧਰਮਿੰਦਰ ਜੈਨ ਅਤੇ ਨਵਨੀਤ ਨੇ ਵੀਰਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਕਣਕ ਦੇ ਉਤਪਾਦਨ ਨੂੰ ਲੈ ਕੇ ਇਕ ਸਰਵੇਖਣ ਕਰਵਾਇਆ ਗਿਆ ਹੈ, ਇਹ ਸਰਵੇਖਣ 9 ਸੂਬਿਆਂ ’ਚ ਕੀਤਾ ਗਿਆ ਹੈ ਅਤੇ 10 ਹਜ਼ਾਰ ਤੋਂ ਵੱਧ ਨਮੂਨੇ ਲਏ ਗਏ ਹਨ। ਕਣਕ ਦੀ ਖੇਤੀ ਦਾ ਰਕਬਾ ਵੀ ਇਸ ਸਾਲ ਵਧਿਆ ਹੈ ਅਤੇ ਕੁੱਝ ਸੂਬਿਆਂ ’ਚ ਇਸ ਦੀ ਫਸਲ ਬਹੁਤ ਚੰਗੀ ਹੈ, ਜਿਸ ਕਾਰਣ ਅਜਿਹਾ ਲਗਦਾ ਹੈ ਕਿ ਇਸ ਵਾਰ ਕਣਕ ਦਾ ਉਤਪਾਦਨ 11 ਕਰੋੜ ਟਨ ਹੋ ਸਕਦਾ ਹੈ।
ਇਹ ਵੀ ਪੜ੍ਹੋ : 37 ਹਜ਼ਾਰ ਫੁੱਟ ਦੀ ਉਚਾਈ 'ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ ਸਖ਼ਤ
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੂੰ ਚੰਗਾ ਮੁੱਲ ਮਿਲਿਆ ਸੀ ਪਰ ਰੂਸ-ਯੂਕ੍ਰੇਨ ਜੰਗ ਅਤੇ ਆਵਾਜਾਈ ਦੀਆਂ ਸਹੂਲਤਾਂ ਦੇ ਘਾਟ ਕਾਰਣ ਦੁਨੀਆ ਦੇ ਕਈ ਹਿੱਸਿਆਂ ’ਚ ਇਸ ਦਾ ਮੁੱਲ ਕਾਫੀ ਵਧ ਹੋ ਗਿਆ ਸੀ, ਦੇਸ਼ ’ਚ ਆਟੇ ਦੀ ਕੀਮਤ ’ਚ ਵਾਧਾ ਹੋਇਆ ਸੀ, ਜਿਸ’ਚ ਹੁਣ ਗਿਰਾਵਟ ਆਉਣ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਫੈਕਟਰੀ ਤੋਂ ਤਿਆਰ ਆਟੇ ਦੇ ਮੁੱਲ ’ਚ ਕਮੀ ਆ ਗਈ ਹੈ ਅਤੇ ਮਾਰਚ ’ਚ ਆਟੇ ਦੀਆਂ ਪ੍ਰਚੂਨ ਕੀਮਤਾਂ ’ਚ 6 ਤੋਂ 8 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਦੀ ਕਮੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ’ਚ ਆਟੇ ਦੀ ਭਾਰੀ ਕਮੀ ਹੈ। ਉਨ੍ਹਾਂ ਨੇ ਕਣਕ ਦੇ ਐਕਸਪੋਰਟ ’ਤੇ ਰੋਕ ਜਾਰੀ ਰੱਖਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਉੱਤਰ ’ਚ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਦੇ ਮਾਧਿਅਮ ਰਾਹੀਂ ਮੁਹੱਈਆ ਕਰਵਾਈ ਜਾਣ ਵਾਲੀ ਕਣਕ ਦਾ ਕੁੱਝ ਹਿੱਸਾ ਬਾਜ਼ਾਰ ’ਚ ਆ ਜਾਂਦਾ ਹੈ, ਜਿਸ ਨਾਲ ਇਸ ਦਾ ਮੁੱਲ ਪ੍ਰਭਾਵਿਤ ਹੁੰਦਾ ਹੈ।
ਇਹ ਵੀ ਪੜ੍ਹੋ : RBI ਗਵਰਨਰ ਸ਼ਕਤੀਕਾਂਤ ਦਾਸ ਨੂੰ 'ਗਵਰਨਰ ਆਫ ਦਿ ਈਅਰ' ਨਾਲ ਕੀਤਾ ਗਿਆ ਸਨਮਾਨਿਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।