ਤਾਲਾਬੰਦੀ ਦਰਮਿਆਨ ਅਰਬਪਤੀਆਂ ਦੀ ਦੌਲਤ 35 ਪ੍ਰਤੀਸ਼ਤ ਵਧੀ, ਗਰੀਬਾਂ ਨੂੰ ਰੋਜ਼ੀ-ਰੋਟੀ ਦੇ ਲਾਲੇ: ਆਕਸਫੈਮ

01/25/2021 6:33:55 PM

ਨਵੀਂ ਦਿੱਲੀ (ਪੀ. ਟੀ.) - ਗਰੀਬੀ ਦੇ ਖਾਤਮੇ ਲਈ ਕੰਮ ਕਰ ਰਹੀ ਇਕ ਸੰਸਥਾ ਆਕਸਫੈਮ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਾਗ ਕਾਰਨ ਲਾਗੂ ਕੀਤੀ ਗਈ ਤਾਲਾਬੰਦੀ ਦੌਰਾਨ ਭਾਰਤੀ ਅਰਬਪਤੀਆਂ ਦੀ ਜਾਇਦਾਦ ਵਿਚ 35 ਫ਼ੀਸਦੀ ਦਾ ਵਾਧਾ ਹੋਇਆ ਸੀ, ਜਦੋਂਕਿ ਉਸ ਸਮੇਂ ਦੇਸ਼ ਦੇ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ’ਤੇ ਸੰਕਟ ਪੈਦਾ ਹੋ ਗਿਆ ਸੀ। ਆਕਸਫੈਮ ਦੀ ਰਿਪੋਰਟ ‘ਅਸਮਾਨਤਾ ਵਾਇਰਸ’ ਕਹਿੰਦੀ ਹੈ, ‘ਮਾਰਚ 2020 ਦੀ ਮਿਆਦ ਤੋਂ ਬਾਅਦ ਭਾਰਤ ਵਿਚ 100 ਅਰਬਪਤੀਆਂ ਦੀ ਸੰਪਤੀ ਵਿਚ 12,97,822 ਕਰੋੜ ਰੁਪਏ ਦਾ ਵਾਧਾ ਹੋਇਆ ਹੈ।’ ਜੇ ਇਹ ਰਕਮ ਦੇਸ਼ ਦੇ 13.8 ਕਰੋੜ ਗਰੀਬ ਲੋਕਾਂ ਵਿਚ ਵੰਡ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਵਿਚੋਂ ਹਰੇਕ ਨੂੰ 94,045 ਰੁਪਏ ਦਿੱਤੇ ਜਾ ਸਕਦੇ ਹਨ।'

ਰਿਪੋਰਟ ਵਿਚ ਆਮਦਨੀ ਦੀ ਅਸਮਾਨਤਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਗਿਆ ਕਿ ਲਾਗ ਦੌਰਾਨ ਮੁਕੇਸ਼ ਅੰਬਾਨੀ ਨੂੰ ਇਕ ਘੰਟੇ ’ਚ ਜਿੰਨੀ ਆਮਦਨੀ ਹੋਈ, ਉਨੀਂ ਕਮਾਈ ਕਰਨ ’ਚ ਇਕ ਮਜਜ਼ਦੂਰ ਨੂੰ ਦਸ ਹਜ਼ਾਰ ਸਾਲ ਲੱਗ ਜਾਣਗੇ। ਦੂਜੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਜਿੰਨੀ ਕਮਾਈ ਮੁਕੇਸ਼ ਅੰਬਾਨੀ ਨੂੰ ਇਕ ਸਕਿੰਟ ’ਚ ਹੋਈ ਇੰਨੀ ਆਮਦਨੀ ਕਮਾਉਣ ਲਈ ਇਕ ਮਜਦੂਰ ਨੂੰ ਤਿੰਨ ਸਾਲ ਲੱਗਣਗੇ।

ਇਹ ਵੀ ਪੜ੍ਹੋ :  ਵੱਡੀ ਖ਼ਬਰ! ਨਵੀਂ ਕਾਰ ਖਰੀਦਣ ਵਾਲਿਆਂ ਲਈ ਬਦਲ ਸਕਦੇ ਹਨ ਇਹ ਨਿਯਮ

ਇਹ ਰਿਪੋਰਟ ਵਿਸ਼ਵ ਆਰਥਿਕ ਮੰਚ ਦੇ ‘ਦਾਵੋਸ ਸੰਵਾਦ’ ਦੇ ਪਹਿਲੇ ਦਿਨ ਜਾਰੀ ਕੀਤੀ ਗਈ। ਰਿਪੋਰਟ ਅਨੁਸਾਰ ਕੋਰੋਨਾ ਲਾਗ ਮਹਾਮਾਰੀ ਪਿਛਲੇ ਸੌ ਸਾਲਾਂ ਦਾ ਸਭ ਤੋਂ ਵੱਡਾ ਸਿਹਤ ਸੰਕਟ ਹੈ ਅਤੇ ਇਹ 1930 ਦੇ ਮਹਾਂਮੰਦੀ ਤੋਂ ਬਾਅਦ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਕਾਰਨ ਬਣਿਆ। ਆਕਸਫੈਮ ਦੇ ਸੀਈਓ ਅਮਿਤਾਭ ਬੇਹਰ ਨੇ ਕਿਹਾ, 'ਇਹ ਰਿਪੋਰਟ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਕਿਵੇਂ ਅਮੀਰ ਲੋਕਾਂ ਨੇ ਆਰਥਿਕ ਪ੍ਰਣਾਲੀ ਕਾਰਨ ਸਭ ਤੋਂ ਵੱਡੇ ਆਰਥਿਕ ਸੰਕਟ ਦੌਰਾਨ ਵੀ  ਬਹੁਤ ਸਾਰੀ ਦੌਲਤ ਕਮਾਈ, ਜਦੋਂ ਕਿ ਲੱਖਾਂ ਲੋਕ ਬਹੁਤ ਮੁਸ਼ਕਲ ਸਮਿਆਂ ਵਿੱਚੋਂ ਲੰਘੇ।”ਬੇਹਰ ਨੇ ਕਿਹਾ ਕਿ ਸ਼ੁਰੂ ਵਿਚ ਇਹ ਸੋਚਿਆ ਸੀ ਕਿ ਮਹਾਮਾਰੀ ਸਾਰਿਆਂ ਨੂੰ ਬਰਾਬਰ ਪ੍ਰਭਾਵਿਤ ਕਰੇਗੀ, ਪਰ ਤਾਲਾਬੰਦੀ ਲਾਗੂ ਹੋਣ ’ਤੇ ਸਮਾਜ ਵਿਚ ਅਸਧਾਰਨਤਾਵਾਂ ਖੁੱਲ੍ਹ ਕੇ ਸਾਹਮਣੇ ਆਈਆਂ। 

ਇਹ ਵੀ ਪੜ੍ਹੋ : National Girl Child Day: ਪਿਤਾ ਦੀ ਜਾਇਦਾਦ ’ਤੇ ਕਿੰਨਾ ਹੱਕ ? ਇਹ ਕਾਨੂੰਨੀ ਸਲਾਹ ਹਰ ਧੀ ਲਈ ਜਾਣਨਾ ਜ਼ਰੂਰੀ

ਰਿਪੋਰਟ ਲਈ ਆਕਸਫੈਮ ਦੁਆਰਾ ਕਰਵਾਏ ਗਏ ਇਕ ਸਰਵੇਖਣ ਵਿਚ 79 ਦੇਸ਼ਾਂ ਦੇ 295 ਅਰਥਸ਼ਾਸਤਰੀਆਂ ਨੇ ਆਪਣੀ ਰਾਏ ਦਿੱਤੀ, ਜਿਨ੍ਹਾਂ ਵਿਚ ਜੈਫਰੀ ਡੇਵਿਡ, ਜਯਤੀ ਘੋਸ਼ ਅਤੇ ਗੈਬਰੀਅਲ ਜ਼ੁਕਮੈਨ ਸਮੇਤ 87 ਫ਼ੀਸਦੀ ਉੱਤਰਦਾਤਾ ਨੇ ਮਹਾਮਾਰੀ ਕਾਰਨ ਆਪਣੇ ਦੇਸ਼ ਵਿਚ ਆਮਦਨੀ ਅਸਮਾਨਤਾ ਵਿਚ ਵੱਡੇ ਜਾਂ ਬਹੁਤ ਵੱਡੇ ਵਾਧੇ ਦਾ ਅੰਦਾਜ਼ਾ ਲਗਾਇਆ ਹੈ।

ਰਿਪੋਰਟ ਅਨੁਸਾਰ ਮੁਕੇਸ਼ ਅੰਬਾਨੀ, ਗੌਤਮ ਅਡਾਨੀ, ਸ਼ਿਵ ਨਾਦਰ, ਸਾਇਰਸ ਪੂਨਾਵਾਲਾ, ਉਦੈ ਕੋਟਕ, ਅਜੀਮ ਪ੍ਰੇਮਜੀ, ਸੁਨੀਲ ਮਿੱਤਲ, ਰਾਧਾਕ੍ਰਿਸ਼ਨ ਦਮਾਨੀ, ਕੁਮਾਰ ਮੰਗਲਮ ਬਿਰਲਾ ਅਤੇ ਲਕਸ਼ਮੀ ਮਿੱਤਲ ਮਾਰਚ 2020 ਤੋਂ ਬਾਅਦ ਕੋਰੋਨਾ ਲਾਗ ਅਤੇ ਤਾਲਾਬੰਦੀ ਦੌਰਾਨ ਤੇਜ਼ੀ ਨਾਲ ਵਧੇ। ਦੂਜੇ ਪਾਸੇ ਅਪ੍ਰੈਲ 2020 ਵਿਚ ਪ੍ਰਤੀ ਘੰਟੇ 1.7 ਲੱਖ ਲੋਕ ਬੇਰੁਜ਼ਗਾਰ ਹੋ ਰਹੇ ਸਨ।

ਇਹ ਵੀ ਪੜ੍ਹੋ : ਕੋਰੋਨਾ ਟੀਕੇ ਦੇ ਨਾਮ ’ਤੇ ਧੋਖਾਧੜੀ ਤੋਂ ਬਚੋ! ਫ਼ੋਨ ਕਾਲ ਆਉਣ ’ਤੇ ਇਸ ਤਰ੍ਹਾਂ ਰਹੋ ਸੁਚੇਤ

ਰਿਪੋਰਟ ਦੇ ਭਾਰਤ-ਕੇਂਦਰੀ ਹਿੱਸੇ ਨੇ ਕਿਹਾ, ‘ਤਾਲਾਬੰਦੀ ਦੌਰਾਨ ਭਾਰਤੀ ਅਰਬਪਤੀਆਂ ਦੀ ਦੌਲਤ ਵਿਚ 35 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਭਾਰਤ ਅਰਬਪਤੀਆਂ ਦੀ ਦੌਲਤ ਦੇ ਮਾਮਲੇ ਵਿਚ ਅਮਰੀਕਾ, ਚੀਨ, ਜਰਮਨੀ, ਰੂਸ ਅਤੇ ਫਰਾਂਸ ਤੋਂ ਬਾਅਦ ਭਾਰਤ ਛੇਵੇਂ ਨੰਬਰ ’ਤੇ ਹੈ। ਭਾਰਤ ਦੇ 11 ਵੱਡੇ ਅਰਬਪਤੀਆਂ ਦੀ ਆਮਦਨੀ ਵਿਚ ਮਹਾਂਮਾਰੀ ਦੌਰਾਨ ਜਿੰਨਾ ਵਾਧਾ ਹੋਇਆ, ਉਸ ਵਿਚ ਮਨਰੇਗਾ ਅਤੇ ਸਿਹਤ ਮੰਤਰਾਲੇ ਦਾ ਮੌਜੂਦਾ ਬਜਟ ਇਕ ਦਹਾਕੇ ਲਈ ਪ੍ਰਾਪਤ ਹੌ ਸਕਦਾ ਹੈ।'

ਆਕਸਫੈਮ ਨੇ ਕਿਹਾ ਕਿ ਮਹਾਮਾਰੀ ਅਤੇ ਤਾਲਾਬੰਦੀ ਦਾ ਗ਼ੈਰ ਰਸਮੀ ਕਾਮਿਆਂ ਉੱਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ ਹੈ। ਇਸ ਸਮੇਂ ਦੌਰਾਨ ਲਗਭਗ 12.2 ਕਰੋੜ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ, ਜਿਨ੍ਹਾਂ ਵਿਚੋਂ 9.2 ਕਰੋੜ (75 ਪ੍ਰਤੀਸ਼ਤ) ਗ਼ੈਰ ਰਸਮੀ ਖੇਤਰ ਦੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸੰਕਟ ਕਾਰਨ ਜਨਾਨੀਆਂ ਨੂੰ ਸਭ ਤੋਂ ਵੱਧ ਸੰਕਟ ਸਹਿਣ ਕਰਨਾ ਪਿਆ ਅਤੇ ਅਪ੍ਰੈਲ 2020 ਵਿਚ 1.7 ਕਰੋੜ ਜਨਾਨੀਆਂ ਦਾ ਰੁਜ਼ਗਾਰ ਖਤਮ ਹੋ ਗਿਆ।’ ਤਾਲਾਬੰਦੀ ਤੋਂ ਪਹਿਲਾਂ ਹੀ ਜਨਾਨੀਆਂ ਦੀ ਬੇਰੁਜ਼ਗਾਰੀ ਦੀ ਦਰ 15 ਫ਼ੀਸਦੀ ਸੀ ਜੋ ਅੱਗੇ ਵਧ ਕੇ 18 ਫ਼ੀਸਦੀ ਹੋ ਗਈ ਹੈ। ”ਇਸ ਤੋਂ ਇਲਾਵਾ ਸਕੂਲਾਂ ਤੋਂ ਬਾਹਰ ਰਹਿਣ ਵਾਲੇ ਬੱਚਿਆਂ ਦੀ ਗਿਣਤੀ ਵੀ ਦੁੱਗਣੀ ਹੋਣ ਦਾ ਕਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੋਂ ਪੈਸਿਆਂ ਦੇ ਲੈਣਦੇਣ ਲਈ ਕਰਨਾ ਹੋਵੇਗਾ ਇਹ ਕੰਮ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News