7,000 ਧਨੀ ਲੋਕਾਂ ਨੇ ਭਾਰਤ ਛੱਡ ਦੂਜੇ ਦੇਸ਼ਾਂ ''ਚ ਲਈ ''ਪਨਾਹ''

Sunday, Feb 04, 2018 - 02:45 PM (IST)

7,000 ਧਨੀ ਲੋਕਾਂ ਨੇ ਭਾਰਤ ਛੱਡ ਦੂਜੇ ਦੇਸ਼ਾਂ ''ਚ ਲਈ ''ਪਨਾਹ''

ਨਵੀਂ ਦਿੱਲੀ— ਭਾਰਤ ਤੋਂ ਬੀਤੇ ਸਾਲ 7,000 ਬਹੁਤ ਅਮੀਰ ਧਨੀ ਲੋਕਾਂ ਨੇ ਦੂਜੇ ਦੇਸ਼ਾਂ 'ਚ ਪਨਾਹ ਲਈ ਹੈ। ਚੀਨ ਤੋਂ ਬਾਅਦ ਧਨ ਕੁਬੇਰਾਂ ਦੇ ਦੇਸ਼ ਛੱਡਣ ਦਾ ਇਹ ਦੂਜਾ ਸਭ ਤੋਂ ਵੱਡਾ ਅੰਕੜਾ ਹੈ।ਇਕ ਰਿਪੋਰਟ ਮੁਤਾਬਕ 2016 ਦੇ ਮੁਕਾਬਲੇ 16 ਫੀਸਦੀ ਜ਼ਿਆਦਾ ਧਨ ਕੁਬੇਰਾਂ ਨੇ ਭਾਰਤ ਦੀ ਨਾਗਰਿਕਤਾ ਨੂੰ ਛੱਡ ਕੇ ਦੂਜੇ ਦੇਸ਼ ਦੀ ਨਾਗਰਿਕਤਾ ਲੈ ਲਈ ਹੈ। ਨਿਊ ਵਰਲਡ ਵੈਲਥ ਦੀ ਰਿਪੋਰਟ ਮੁਤਾਬਕ 2017 'ਚ 7,000 ਸੁਪਰ-ਰਿਚ ਯਾਨੀ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ ਉਨ੍ਹਾਂ ਭਾਰਤੀਆਂ ਨੇ ਦੂਜੇ ਦੇਸ਼ ਦੀ ਨਾਗਰਿਕਤਾ ਲੈ ਲਈ।
2016 'ਚ ਇਹ ਅੰਕੜਾ 6,000 ਸੀ, ਜਦੋਂ ਕਿ 2015 'ਚ 4,000 ਧਨ ਕੁਬੇਰਾਂ ਨੇ ਭਾਰਤ ਦੀ ਬਜਾਏ ਦੂਜੇ ਦੇਸ਼ ਦੀ ਨਾਗਰਿਕਤਾ ਲੈ ਲਈ।ਹਾਲਾਂਕਿ ਇਸ ਮਾਮਲੇ 'ਚ ਚੀਨ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। 2017 'ਚ ਚੀਨ ਦੇ 10,000 ਸੁਪਰ ਰਿਚ ਲੋਕਾਂ ਨੇ ਦੂਜੇ ਦੇਸ਼ ਦੀ ਨਾਗਰਿਕਤਾ ਲੈ ਲਈ।ਚੀਨ ਅਤੇ ਭਾਰਤ ਤੋਂ ਬਾਅਦ ਤੁਰਕੀ ਤੋਂ 6,000, ਬ੍ਰਿਟੇਨ ਤੋਂ 4,000, ਫਰਾਂਸ ਤੋਂ 4,000 ਅਤੇ ਰੂਸ ਤੋਂ 3,000 ਧਨ ਕੁਬੇਰਾਂ ਨੇ ਪਲਾਇਨ ਕੀਤਾ।

 
PunjabKesari
ਇਹ ਦੇਸ਼ ਬਣੇ ਧਨ ਕੁਬੇਰਾਂ ਦੀ ਪਹਿਲੀ ਪਸੰਦ
ਇਸ ਰੁਝਾਨ ਦੀ ਗੱਲ ਕਰੀਏ ਤਾਂ ਭਾਰਤ ਤੋਂ ਪਲਾਇਨ ਕਰਨ ਵਾਲੇ ਲੋਕਾਂ ਦੀ ਪਹਿਲੀ ਪਸੰਦ ਅਮਰੀਕਾ ਰਿਹਾ ਹੈ।ਇਸ ਦੇ ਇਲਾਵਾ ਯੂ. ਏ. ਈ., ਕੈਨੇਡਾ, ਆਸਟ੍ਰੇਲੀਆ ਅਤੇ ਨਿਊਜੀਲੈਂਡ ਵਰਗੇ ਦੇਸ਼ ਵੀ ਭਾਰਤ ਤੋਂ ਪਲਾਇਨ ਕਰਨ ਵਾਲੇ ਧਨ ਕੁਬੇਰਾਂ ਦੀ ਪਸੰਦ ਹਨ।ਉੱਥੇ ਹੀ, ਚੀਨੀ ਧਨ ਕੁਬੇਰਾਂ ਨੇ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਪਲਾਇਨ ਕੀਤਾ।ਹਾਲਾਂਕਿ ਰਿਪੋਰਟ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਲਈ ਧਨ ਕੁਬੇਰਾਂ ਦਾ ਦੇਸ਼ ਤੋਂ ਪਲਾਇਨ ਕਰਨਾ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਜਿੰਨੇ ਲੋਕ ਇੱਥੋਂ ਪਲਾਇਨ ਕਰ ਰਹੇ ਹਨ, ਉਸ ਤੋਂ ਜ਼ਿਆਦਾ ਗਿਣਤੀ 'ਚ ਨਵੇਂ ਅਰਬਪਤੀ ਜੁੜ ਰਹੇ ਹਨ।


Related News