ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਾਲੇ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ

Wednesday, Jan 19, 2022 - 10:28 AM (IST)

ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਾਲੇ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ

ਨਵੀਂ ਦਿੱਲੀ-ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਾਲੇ ਅੱਜ ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰੀ ਦੇ ਨਾਲ ਹੋਈ ਹੈ। ਫਿਲਹਾਲ 09.18 ਵਜੇ ਦੇ ਆਲੇ-ਦੁਆਲੇ ਸੈਂਸੈਕਸ 283.96 ਅੰਕ ਭਾਵ 0.34 ਫੀਸਦੀ ਦੀ ਗਿਰਾਵਟ ਦੇ ਨਾਲ 60.550.76 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 53.05 ਅੰਕ ਭਾਵ 0.29 ਫੀਸਦੀ ਦੀ ਗਿਰਾਵਟ ਦੇ ਨਾਲ 18075 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਮੰਗਲਵਾਰ ਨੂੰ ਕਿੰਝ ਰਹੀ ਬਾਜ਼ਾਰ ਦੀ ਚਾਲ
ਆਖਿਰੀ ਕਾਰੋਬਾਰੀ ਘੰਟਿਆਂ 'ਚ ਆਈ ਮੁਨਾਫਾ ਵਸੂਲੀ ਦੇ ਚੱਲਦੇ 18 ਜਨਵਰੀ ਨੂੰ ਕਾਰੋਬਾਰ 'ਚ ਬੈਂਚਮਾਰਕ ਇੰਡੈਕਸ 1 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਏ। ਨਿਫਟੀ ਅੱਜ 18200 ਦੇ ਹੇਠਾਂ ਫਿਸਲ ਗਿਆ। ਉਧਰ ਲਗਭਗ ਸਾਰੇ ਸੈਕਟਰਾਂ 'ਚ ਆਈ ਬਿਕਵਾਲੀ ਦੇ ਚੱਲਦੇ ਸੈਂਸੈਕਸ ਨੇ 500 ਅੰਕਾਂ ਤੋਂ ਜ਼ਿਆਦਾ ਦਾ ਗੋਤਾ ਲਗਾਇਆ। 
ਬਾਜ਼ਾਰ ਅੱਜ ਵਾਧੇ ਦੇ ਨਾਲ ਖੁੱਲ੍ਹਿਆ ਸੀ ਪਰ ਇਸ ਨੇ ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਾਲੇ ਆਪਣਾ ਸਾਰਾ ਵਾਧਾ ਖੋਹ ਦਿੱਤਾ ਸੀ। ਅਮਰੀਕਾ 'ਚ ਵੱਧਦੇ ਟ੍ਰੇਜਰੀ ਯੀਲਡ, ਸੰਯੁਕਤ ਅਰਬ ਅਮੀਰਾਤ 'ਤੇ ਹੁਤੀ ਵਿਦਰੋਹੀਆਂ ਦੇ ਡਰੋਨ ਅਟੈਕ ਦੇ ਚੱਲਦੇ ਕੱਚੇ ਤੇਲ ਦੀ ਸਪਲਾਈ ਨੂੰ ਲੈ ਕੇ ਪੈਦਾ ਹੋਈ ਚਿੰਤਾ ਅਤੇ ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ ਆਏ ਉਛਾਲ ਨੇ ਬਾਜ਼ਾਰ ਦੇ ਮੱਥੇ 'ਤੇ ਵਲ ਪਾ ਦਿੱਤੇ ਹਨ। ਹਾਲਾਂਕਿ ਦੁਪਹਿਰ ਦੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ-ਨਿਫਟੀ ਆਪਣੇ ਖੋਏ ਹੋਏ ਵਾਧੇ ਦਾ ਕੁੱਝ ਹਿੱਸਾ ਹਾਸਲ ਕਰਦੇ ਹੋਏ ਨਜ਼ਰ ਆਇਆ ਪਰ ਕਾਰੋਬਾਰ ਸੈਸ਼ਨਾਂ ਦੇ ਅੰਤਿਮ ਘੰਟਿਆਂ 'ਚ ਆਈ ਮੁਨਾਫਾ ਵਸੂਲੀ ਨੇ ਬਾਜ਼ਾਰ ਨੂੰ ਦਿਨ ਦੇ ਹੇਠਲੇ ਪੱਧਰ ਦੇ ਕਰੀਬ ਪਹੁੰਚ ਦਿੱਤਾ।
ਕਾਰੋਬਾਰ ਦੇ ਅੰਤ 'ਚ ਸੈਂਸੈਕਸ 554.05 ਅੰਕ ਭਾਵ 0.90 ਫੀਸਦੀ ਦੀ ਗਿਰਾਵਟ ਦੇ ਨਾਲ 60,754.86 ਦੇ ਪੱਧਰ 'ਤੇ ਬੰਦ ਹੋਇਆ। ਉਧਰ ਨਿਫਟੀ 195.05 ਅੰਕ ਭਾਵ 1.07 ਫੀਸਦੀ ਟੁੱਟ ਕੇ 18,113.05 ਦੇ ਪੱਧਰ 'ਤੇ ਬੰਦ ਹੋਇਆ।


author

Aarti dhillon

Content Editor

Related News