ਕਮਜ਼ੋਰ ਬਾਜ਼ਾਰ 'ਚ ਪ੍ਰਾਇਮਰੀ ਇਸਪਾਤ ਉਦਯੋਗ ਨੂੰ ਦੂਜੀ ਛਿਮਾਹੀ ’ਚ ਕਰਨਾ ਪਵੇਗਾ ਚੁਣੌਤੀਆਂ ਦਾ ਸਾਹਮਣਾ: ਇਕਰਾ

12/04/2023 4:10:20 PM

ਨਵੀਂ ਦਿੱਲੀ (ਭਾਸ਼ਾ)– ਪ੍ਰਾਇਮਰੀ ਇਸਪਾਤ ਉਦਯੋਗ ਨੂੰ ਕੱਚੇ ਮਾਲ ਦੀ ਵਧਦੀ ਲਾਗਤ ਅਤੇ ਇਸਪਾਤ ਦੀਆਂ ਕਮਜ਼ੋਰ ਕੀਮਤਾਂ ਦਰਮਿਆਨ ਵਿੱਤੀ ਸਾਲ 2023-24 ਦੀ ਦੂਜੀ ਛਿਮਾਹੀ ’ਚ ਚੁਣੌਤੀਪੂਰਣ ਮਾਹੌਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਟਿੰਗ ਏਜੰਸੀ ਇਕਰਾ ਨੇ ਇਹ ਜਾਣਕਾਰੀ ਦਿੱਤੀ। ਇਕਰਾ ਦੀ ਨਵੀਂ ਰਿਪੋਰਟ ਮੁਤਾਬਕ ਅਕਤੂਬਰ 2023 ਦੀ ਸ਼ੁਰੂਆਤ ਨਾਲ ਘਰੇਲੂ ਹੌਟ ਰੋਲਡ ਕੁਆਇਲ (ਐੱਚ. ਆਰ. ਸੀ.) ਦੀਆਂ ਕੀਮਤਾਂ ਵਿਚ 6.7 ਫ਼ੀਸਦੀ ਦੀ ਗਿਰਾਵਟ ਆਈ ਹੈ ਜਦ ਕਿ ਇਸੇ ਸਮੇਂ ਦੌਰਾਨ ਸਰੀਏ ਦੀਆਂ ਕੀਮਤਾਂ 4.7 ਫ਼ੀਸਦੀ ਡਿਗੀਆਂ।

ਇਹ ਵੀ ਪੜ੍ਹੋ - ਦਿੱਲੀ ਹਵਾਈ ਅੱਡੇ 'ਤੇ ਹੰਗਾਮਾ, ਯਾਤਰੀਆਂ ਨੇ ਸਪਾਈਸ ਜੈੱਟ ਖ਼ਿਲਾਫ਼ ਜੰਮ ਕੇ ਕੱਢੀ ਭੜਾਸ (ਵੀਡੀਓ)

ਵਿੱਤੀ ਸਾਲ 2023-2024 ਦੀ ਦੂਜੀ ਛਿਮਾਹੀ ਵਿੱਚ ਸਮੁੱਚੇ ਉਦਯੋਗ ਦਾ ਸੰਚਾਲਨ ਲਾਭ ਪਹਿਲੀ ਛਿਮਾਹੀ ਤੋਂ ਘੱਟ ਰਹਿਣ ਦੀ ਉਮੀਦ ਹੈ। ਇਸ ਦਾ ਮੁੱਖ ਕਾਰਨ ਬਲਾਸਟ ਫਰਨੇਸ ਸੰਚਾਲਕਾਂ ਦਾ ਘਟਦਾ ਮੁਨਾਫਾ ਹੈ। ICRA ਦੇ ਅਨੁਸਾਰ, “ਇਹ ਉਮੀਦ ਕੀਤੀ ਜਾਂਦੀ ਹੈ ਕਿ ਘਰੇਲੂ ਸਟੀਲ ਉਦਯੋਗ ਦਾ ਸੰਚਾਲਨ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ਵਿੱਚ ਵਧੇਰੇ ਚੁਣੌਤੀਪੂਰਨ ਹੋ ਜਾਵੇਗਾ, ਕਿਉਂਕਿ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਕਮਜ਼ੋਰ ਸਟੀਲ ਦੀਆਂ ਕੀਮਤਾਂ ਮੁਨਾਫੇ ਨੂੰ ਪ੍ਰਭਾਵਤ ਕਰ ਰਹੀਆਂ ਹਨ।'' 

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


rajwinder kaur

Content Editor

Related News