ਜਦੋਂ ਵਟਸਐਪ ਦਾ ਸਰਵਰ ਹੋਇਆ ਡਾਊਨ, ਲੋਕਾਂ ''ਚ ਮਚੀ ਹਾਹਾਕਾਰ!

05/04/2017 4:15:13 AM

 

ਨਵੀਂ ਦਿੱਲੀ — ਸੋਸ਼ਲ ਮੀਡੀਆ ਦਾ ਇਸਤੇਮਾਲ ਅੱਜਕੱਲ੍ਹ ਹਰ ਇਕ ਦੀ ਜ਼ਰੂਰਤ ਬਣ ਚੁੱਕਿਆ ਹੈ। ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਵਰਗੀਆਂ ਸੋਸ਼ਲ ਸਾਇਟਾਂ ''ਤੇ ਲੋਕ ਘੰਟਿਆਂ ਬੱਧੀ ਬਿਤਾਉਂਦੇ ਹਨ। ਅਜਿਹੇ ''ਚ ਵਟਸਐਪ ਦੀ ਵਰਤੋਂ ਕਰਨ ਵਾਲਿਆਂ ਨੂੰ ਉਦੋਂ ਵੱਡਾ ਝਟਕਾ ਲੱਗਾ ਜਦ ਦੇਰ ਰਾਤ ਵਟਸਐਪ ਦਾ ਸਰਵਰ ਅਚਾਨਕ ਹੀ ਡਾਊਨ ਹੋ ਗਿਆ। ਇਸ ਤੋਂ ਨਾ ਤਾਂ ਕੋਈ ਮੈਸੇਜ ਆ ਰਿਹਾ ਸੀ ਅਤੇ ਨਾ ਹੀ ਜਾ ਰਿਹਾ ਸੀ। ਜਿਸ ਕਾਰਨ ਲੋਕਾਂ ''ਚ ਹਫ਼ੜਾ-ਦਫੜੀ ਦਾ ਮਾਹੌਲ ਬਣ ਗਿਆ ਸੀ।  

ਹੁਣ ਰਾਹਤ ਦੀ ਖਬਰ ਇਹ ਆ ਰਹੀ ਹੈ ਕਿ ਇਸ ਸੇਵਾ ਨੇ ਦੁਬਾਰਾ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

 


Related News