ਵਾਰੇਨ ਬਫੇਟ ਨੇ 60 ਸਾਲ ''ਚ ਨਿਵੇਸ਼ਕਾਂ ਨੂੰ ਦਿੱਤਾ 37 ਲੱਖ ਫ਼ੀਸਦੀ ਰਿਟਰਨ, ਦੱਸੀ ਇਹ ਵਜ੍ਹਾ
Friday, Mar 03, 2023 - 11:38 AM (IST)
ਨਿਊਯਾਰਕ - 'ਓਰੈਕਲ ਆਫ਼ ਓਮਾਹਾ' ਨਾਂ ਨਾਲ ਮਸ਼ਹੂਰ ਨਿਵੇਸ਼ਕ ਵਾਰੇਨ ਬਫੇਟ ਦੀ ਕੰਪਨੀ ਬਰਕਸ਼ਾਇਰ ਹੈਥਵੇ ਨੇ 6 ਦਹਾਕਿਆਂ ਵਿਚ ਕੁੱਲ 37,87,464% ਰਿਟਰਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵੱਡਾ ਲਾਭ ਸਿਰਫ਼ ਕੁਝ ਫੈਸਲਿਆਂ ਦਾ ਨਤੀਜਾ ਹਨ। ਕੰਪਨੀ ਵਲੋਂ ਸ਼ੇਅਰਧਾਰਾਕਾਂ ਨੂੰ ਜਾਰੀ 2022 ਦੀ ਸਾਲਾਨਾ ਚਿੱਠੀ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : SEBI ਨੇ ਅਰਸ਼ਦ ਵਾਰਸੀ ਸਣੇ ਇਨ੍ਹਾਂ ਲੋਕਾਂ 'ਤੇ ਸ਼ੇਅਰ ਬਾਜ਼ਾਰ 'ਚ ਵਪਾਰ ਕਰਨ 'ਤੇ ਲਗਾਈ ਰੋਕ, ਜਾਣੋ ਕਿਉਂ
ਇਸ ਚਿੱਠੀ ਵਿਚ ਬਫੇਟ ਨੇ ਕੁਝ ਨਵੀਆਂ ਨੀਤੀਆਂ ਸ਼ੇਅਰ ਕੀਤੀਆਂ ਹਨ। ਇਸ ਵਿਚ ਬਫੇਟ ਨੇ ਦੱਸਿਆ ਕਿ ਨਿਵੇਸ਼ ਤੋਂ ਰਿਟਰਨ ਕਮਾਉਣ ਲਈ ਕੰਪਨੀ ਦੇ ਸੰਤੋਸ਼ਜਨਕ ਨਤੀਜੇ ਲਗਭਗ ਇਕ ਦਰਜਨ ਚੰਗੇ ਫੈਸਿਲਆਂ ਦੇ ਕਾਰਨ ਆਏ ਹਨ ਅਤੇ ਅਜਿਹੇ ਫੈਸਲੇ ਹਰ ਪੰਜ ਸਾਲ ਵਿਚ ਇਕ ਵਾਰ ਹੀ ਹੋਣਗੇ। ਇਸ ਲਈ ਇਹ ਨਹੀਂ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਆਸਾਨ ਅਤੇ ਹਰ ਵਾਰ ਕੀਤਾ ਜਾ ਸਕਣ ਵਾਲਾ ਕੰਮ ਹੈ। ਹਰ ਵੇਲੇ ਸਟੀਕ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਇਸ ਲਈ ਕੋਸ਼ਿਸ਼ ਹਮੇਸ਼ਾ ਜਾਰੀ ਰਹਿਣੀ ਚਾਹੀਦੀ ਹੈ।
ਬਫੇਟ ਨੇ ਆਪਣੀ ਚਿੱਠੀ ਵਿਚ ਲਿਖਿਆ, 'ਨਿਵੇਸ਼ਕ ਸਹੀ ਕੰਪਨੀ ਦੀ ਚੋਣ ਦਾ ਫੈਸਲਾ ਕਰਨ ਵਿਚ ਭਾਰੀ ਮਸ਼ੱਕਤ ਕਰਦੇ ਹਨ। ਪਰ ਜਿੱਥੋਂ ਤੱਕ ਮੇਰੀ ਗੱਲ ਹੈ ਸੂਚੀ ਨੂੰ ਹੋਰ ਛੋਟਾ ਕੀਤਾ ਜਾ ਸਕਦਾ ਹੈ। ਇਨ੍ਹਾਂ ਸਹੀ ਫ਼ੈਸਲਿਆਂ ਵਿਚੋਂ ਸਭ ਤੋਂ ਉੱਪਰ ਨੈਸ਼ਨਲ ਇਨਡੇਮਨਿਟੀ ਦਾ ਰਲੇਵਾਂ ਹੈ।
ਇਹ ਵੀ ਪੜ੍ਹੋ : RBI ਦਫ਼ਤਰ ਪਹੁੰਚੇ ਬਿਲ ਗੇਟਸ, ਸ਼ਕਤੀਕਾਂਤ ਦਾਸ ਨਾਲ ਕਈ ਮੁੱਦਿਆਂ 'ਤੇ ਕੀਤੀ ਚਰਚਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।