AGR ਬਕਾਇਆ ਚੁਕਾਉਣ ਲਈ ਤਿਆਰ ਹੋਈ ਵੋਡਾਫੋਨ, SC ਦੇ ਅਗਲੇ ਆਦੇਸ਼ ''ਤੇ ਕੰਪਨੀ ਦਾ ਭਵਿੱਖ ਨਿਰਭਰ

02/15/2020 6:45:34 PM

ਨਵੀਂ ਦਿੱਲੀ — ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਵਿਵਸਥਿਤ ਕੁੱਲ ਆਮਦਨੀ (ਏਜੀਆਰ) ਦੇ ਤਹਿਤ ਉਹ ਕਿੰਨੀ ਰਕਮ ਵਾਪਸ ਕਰ ਸਕਦੀ ਹੈ। ਕੰਪਨੀ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਏਜੀਆਰ ਦੇ ਬਕਾਏ ਦਾ ਭੁਗਤਾਨ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਕਿਹਾ ਕਿ ਭਾਰਤ ਵਿਚ ਕਾਰੋਬਾਰ ਜਾਰੀ ਰੱਖਣ ਦਾ ਫੈਸਲਾ ਸੁਪਰੀਮ ਕੋਰਟ ਦੇ ਫੈਸਲੇ 'ਚ ਸੋਧ ਲਈ ਦਾਇਰ ਕੀਤੀ ਗਈ ਪਟੀਸ਼ਨ ਦੇ ਨਤੀਜੇ 'ਤੇ ਨਿਰਭਰ ਕਰੇਗਾ। ਵੋਡਾਫੋਨ-ਆਈਡੀਆ ਨੇ ਬੀ.ਐਸ.ਈ. ਨੂੰ ਦੱਸਿਆ, 'ਕੰਪਨੀ ਇਸ ਵੇਲੇ ਮੁਲਾਂਕਣ ਕਰ ਰਹੀ ਹੈ ਕਿ ਉਹ ਦੂਰਸੰਚਾਰ ਵਿਭਾਗ ਨੂੰ AGR 'ਤੇ ਅਧਾਰਿਤ ਬਕਾਏ ਦੀ ਕਿੰਨੀ ਰਾਸ਼ੀ ਦਾ ਭੁਗਤਾਨ ਕਰ ਸਕਦੀ ਹੈ।'

ਵੋਡਾਫੋਨ-ਆਈਡੀਆ ਨੇ ਕਿਹਾ, 'ਕੰਪਨੀ ਅਗਲੇ ਦਿਨਾਂ ਵਿਚ ਮੁਲਾਂਕਣ ਕੀਤੀ ਗਈ ਰਕਮ ਵਾਪਸ ਕਰਨ ਦੀ ਪੇਸ਼ਕਸ਼ ਕਰਦੀ ਹੈ।' ਵੋਡਾਫੋਨ-ਆਈਡੀਆ ਲਿਮਟਿਡ ਦੀ ਕੁੱਲ 53,038 ਕਰੋੜ ਰੁਪਏ ਦੀ ਦੇਣਦਾਰੀ ਹੈ, ਜਿਸ ਵਿਚੋਂ 24,729 ਕਰੋੜ ਰੁਪਏ ਸਪੈਕਟ੍ਰਮ ਵਰਤੋਂ ਫੀਸ(ਚਾਰਜ) ਲਈ ਦੇਣੇ ਹਨ, ਜਦੋਂਕਿ 28,309 ਕਰੋੜ ਰੁਪਏ ਲਾਇਸੈਂਸ ਫੀਸ ਵਜੋਂ ਦੇਣੇ ਪੈਣਗੇ। ਕੰਪਨੀ ਨੇ ਦੱਸਿਆ, 'ਜਿਵੇਂ ਕਿ 31 ਦਸੰਬਰ 2019 ਨੂੰ ਖਤਮ ਹੋਈ ਤਿਮਾਹੀ ਲਈ ਕੰਪਨੀ ਦੇ ਵਿੱਤੀ ਬਿਆਨਾਂ ਵਿਚ ਕਿਹਾ ਗਿਆ ਹੈ, ਕੰਪਨੀ ਦੀ ਸੰਚਾਲਨ ਕਰਨ ਦੀ ਸਮਰੱਥਾ ਲਾਜ਼ਮੀ ਤੌਰ 'ਤੇ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਪੂਰਕ ਆਦੇਸ਼ ਵਿਚ ਸੋਧ ਲਈ ਉਸ ਦੀ ਅਰਜ਼ੀ ਦੇ ਸਕਾਰਾਤਮਕ ਨਤੀਜੇ ਆਉਣ। ਕੇਸ ਦੀ ਅਗਲੀ ਸੁਣਵਾਈ 17 ਮਾਰਚ 2020 ਨੂੰ ਪ੍ਰਸਤਾਵਿਤ ਹੈ।


Related News