ਵੋਡਾਫੋਨ ਐੱਮ-ਪੈਸਾ ਦਾ ਕੰਮਕਾਜ਼ ਬੰਦ, RBI ਨੇ ਅਧਿਕਾਰ ਪ੍ਰਮਾਣ ਪੱਤਰ ਕੀਤਾ ਰੱਦ

01/21/2020 4:20:54 PM

ਮੁੰਬਈ—ਵੋਡਾਫੋਨ ਨੇ ਆਪਣੀ ਪੇਮੈਂਟ ਬੈਂਕ ਇਕਾਈ 'ਐੱਮ-ਪੈਸਾ' ਦਾ ਕੰਮਕਾਜ਼ ਬੰਦ ਕਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਵੋਡਾਫੋਨ ਐੱਮ-ਪੈਸਾ ਦੇ ਵੰਡ ਅਧਿਕਾਰ ਪ੍ਰਮਾਣ ਪੱਤਰ (ਸੀ.ਓ.ਏ.) ਰੱਦ ਕਰ ਦਿੱਤਾ ਹੈ। ਕੰਪਨੀ ਦੇ ਸਵੈਚਲਤਾ ਨਾਲ ਪ੍ਰਣਾਣ ਪੱਤਰ ਸੌਂਪੇ ਜਾਣ ਦੇ ਬਾਅਦ ਇਸ ਨੂੰ ਰੱਦ ਕੀਤਾ ਗਿਆ ਹੈ। ਆਰ.ਬੀ.ਆਈ. ਨੇ ਮੰਗਲਵਾਰ ਨੂੰ ਕਿਹਾ ਕਿ ਸੀ.ਈ.ਓ. ਰੱਦ ਹੋਣ ਦੇ ਬਾਅਦ ਕੰਪਨੀ ਪ੍ਰੀਪੇਡ ਭੁਗਤਾਨ ਨਾਲ ਜੁੜੇ ਕਾਰਜ ਨਹੀਂ ਕਰ ਸਕੇਗੀ। ਹਾਲਾਂਕਿ ਗਾਹਕਾਂ ਜਾਂ ਵਪਾਰੀਆਂ ਦਾ ਭੁਗਤਾਨ ਪ੍ਰਣਾਲੀ ਸੰਚਾਲਨ (ਪੀ.ਐੱਸ.ਓ.) ਦੇ ਰੂਪ 'ਚ ਕੰਪਨੀ ਦੇ ਉੱਪਰ ਕੋਈ ਵੈਧ ਦਾਅਵਾ ਹੈ ਤਾਂ ਉਹ ਸੀ.ਓ.ਏ. ਰੱਦ ਹੋਣ ਦੇ ਤਿੰਨ ਸਾਲ ਦੇ ਅੰਦਰ ਭਾਵ 30 ਸਤੰਬਰ 2022 ਤੱਕ ਦਾਅਵਾ ਕਰ ਸਕਦੇ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਵੋਡਾਫੋਨ ਐੱਮ-ਪੈਸਾ ਨੇ ਸਵੈਚਲਤਾ ਨਾਲ ਅਧਿਕਾਰ ਪੱਤਰ ਵਾਪਸ ਕਰ ਦਿੱਤਾ ਹੈ। ਪਿਛਲੇ ਸਾਲ ਵੋਡਾਫੋਨ ਆਈਡੀਆ ਨੇ ਆਦਿੱਤਯ ਬਿਡਲਾ ਆਈਡੀਆ ਪੇਮੈਂਟ ਬੈਂਕ ਲਿਮਟਿਡ (ਏ.ਬੀ.ਆਈ.ਪੀ.ਬੀ.ਐੱਲ.) ਦੇ ਬੰਦ ਹੋਣ ਦੇ ਬਾਅਦ ਐੱਮ-ਪੈਸਾ ਇਕਾਈ ਨੂੰ ਬੰਦ ਕਰ ਦਿੱਤਾ ਸੀ। ਵੋਡਾਫੋਨ ਐੱਮ-ਪੈਸਾ ਉਨ੍ਹਾਂ 11 ਕੰਪਨੀਆਂ 'ਚ ਸ਼ਾਮਲ ਹੈ ਜਿਸ ਨੂੰ ਆਰ.ਬੀ.ਆਈ. ਨੇ 2015 'ਚ ਪੇਮੈਂਟ ਬੈਂਕ ਦਾ ਲਾਈਸੈਂਸ ਦਿੱਤਾ ਸੀ।


Aarti dhillon

Content Editor

Related News