ਅਗਲੇ ਸਾਲ ਤੋਂ ਮਹਿੰਗਾ ਹੋ ਸਕਦੈ ਫੋਨ ’ਤੇ ਗੱਲ ਕਰਨਾ, 20 ਫੀਸਦੀ ਤਕ ਵਧ ਸਕਦੀਆਂ ਹਨ ਕੀਮਤਾਂ

Monday, Nov 16, 2020 - 04:13 PM (IST)

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਅਗਲੇ ਸਾਲ ਯਾਨੀ 2021 ਤੋਂ ਆਪਣੇ ਟੈਰਿਫ ਦੀਆਂ ਕੀਮਤਾਂ ’ਚ 15-20 ਫੀਸਦੀ ਤਕ ਵਧਾਉਣ ਦੀ ਤਿਆਰੀ ’ਚ ਹੈ। ਕੰਪਨੀ ਨੂੰ ਅਜੇ ਕਾਫੀ ਨੁਕਸਾਨ ਹੋ ਰਿਹਾ ਹੈ, ਅਜਿਹੇ ’ਚ ਕੰਪਨੀ ਆਪਣੇ ਨੁਕਸਾਨ ਨੂੰ ਕਵਰ ਕਰਨ ਲਈ ਟੈਰਿਫ ਦੀਆਂ ਕੀਮਤਾਂ ਵਧਾ ਸਕਦੀ ਹੈ। ਉਥੇ ਹੀ ਭਾਰਤੀ ਏਅਰਟੈੱਲ ਵੀ ਵੋਡਾਫੋਨ-ਆਈਡੀਆ ਦੀ ਤਰ੍ਹਾਂ ਟੈਰਿਫ ਦੀਆਂ ਕੀਮਤਾਂ ਵਧਾ ਸਕਦੀ ਹੈ। ਹਾਲਾਂਕਿ, ਇਨ੍ਹਾਂ ਦੋਵਾਂ ਕੰਪਨੀਆਂ ਦੀ ਆਪਣੇ ਵਿਰੋਧੀ ਰਿਲਾਇੰਸ ’ਤੇ ਖ਼ਾਸ ਨਜ਼ਰ ਰਹੇਗੀ ਅਤੇ ਉਸੇ ਦੇ ਮੁਤਾਬਕ ਬਾਕੀ ਕੰਪਨੀਆਂ ਵੀ ਟੈਰਿਫ ਦੀਆਂ ਕੀਮਤਾਂ ’ਚ ਬਦਲਾਅ ਕਰਨਗੀਆਂ। ਇਹ ਜਾਣਕਾਰੀ ਮਾਮਲੇ ਨਾਲ ਜੁੜੇ ਦੋ ਲੋਕਾਂ ਨੇ ਦਿੱਤੀ ਹੈ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ

ਇਸ ਤੋਂ ਪਹਿਲਾਂ ਦਸੰਬਰ ’ਚ ਵਧੀਆਂ ਸਨ ਕੀਮਤਾਂ
ਇਕ ਸ਼ਖ਼ਸ ਨੇ ਦੱਸਿਆ ਕਿ ਅਜੇ ਟੈਲੀਕਾਮ ਕੰਪਨੀਆਂ ਰੈਗੁਲੇਟਰ ਵਲੋਂ ਫਲੋਰ ਪ੍ਰਾਈਜ਼ ਫਿਕਸ ਕਰਨ ਦਾ ਇੰਤਜ਼ਾਰ ਕਰਨਗੀਆਂ। ਉਂਝ ਤਾਂ ਖ਼ਾਸ ਗੱਲ ਇਹ ਹੋ ਰਹੀ ਹੈ ਕਿ ਕੰਪਨੀਆਂ ਕਰੀਬ 25 ਫੀਸਦੀ ਤਕ ਟੈਰਿਫ ਦੀਆਂ ਕੀਮਤਾਂ ਵਧਾ ਸਕਦੀਆਂ ਹਨ ਪਰ ਇਕ ਹੀ ਵਾਰ ’ਚ ਇੰਨਾ ਵਾਧਾ ਕਰਨਾ ਕਾਫੀ ਮੁਸ਼ਕਲ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ਦੀਆਂ ਇਨ੍ਹਾਂ ਤਿੰਨਾਂ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਦਸੰਬਰ 2019 ’ਚ ਟੈਰਿਫ ਦੀਆਂ ਦਰਾਂ ਵਧਾਈਆਂ ਸਨ। 2016 ’ਚ ਰਿਲਾਇੰਸ ਜੀਓ ਦੀ ਐਂਟਰੀ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਟੈਲੀਕਾਮ ਕੰਪਨੀਆਂ ਨੇ ਕੀਮਤਾਂ ਵਧਾਈਆਂ ਸਨ। 

ਇਹ ਵੀ ਪੜ੍ਹੋ– PUBG Mobile ਤੋਂ ਬਾਅਦ TikTok ਦੀ ਵੀ ਹੋਵੇਗੀ ਵਾਪਸੀ! ਪੜ੍ਹੋ ਇਹ ਰਿਪੋਰਟ

ਕਿੰਨਾ ਕਮਾ ਰਹੀਆਂ ਹਨ ਇਹ ਕੰਪਨੀਆਂ
ਵੋਡਾਫੋਨ-ਆਈਡੀਆ ਦੇ ਐੱਮ.ਡੀ. ਰਵਿੰਦਰ ਟੱਕਰ ਵੀ ਕਹਿ ਚੁੱਕੇ ਹਨ ਕਿ ਅਜੇ ਜੋ ਕੀਮਤਾਂ ਹਨ ਉਹ ਟਿਕਣ ਵਾਲੀਆਂ ਨਹੀਂ ਹਨ, ਕੀਮਤਾਂ ਅਜੇ ਵਧਣਗੀਆਂ। ਉਨ੍ਹਾਂ ਨੂੰ ਇਹ ਵੀ ਉਮੀਦ ਹੈ ਕਿ ਬਾਕੀ ਵਿਰੋਧੀ ਕੰਪਨੀਆਂ ਵੀ ਕੀਮਤਾਂ ਵਧਾਉਣਗੀਆਂ। ਟੱਕਰ ਨੇ ਦੂਜੀ ਤਿਮਾਹੀ ਦੇ ਨਤੀਜਿਆਂ ਤੋਂ ਬਾਅਦ ਹੀ ਕਹਿ ਦਿੱਤਾ ਸੀ ਕਿ ਡਾਟਾ ਲਈ ਫਲੋਰ ਦੇ ਫੈਸਲੇ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਅਤੇ ਟੈਰਿਫ ਦੀਆਂ ਕੀਮਤਾਂ ਵਧਣਗੀਆਂ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਧਿਆਨ ਰੱਖਣਾ ਹੋਵੇਗਾ ਕਿ ਕੀਮਤਾਂ ਵਧਾਉਣ ਦਾ ਸਮਾਂ ਸਹੀ ਹੋਵੇ। ਉਹ ਬੋਲੇ ਕਿ ਇਹ ਤੈਅ ਸਮਝੀਏ ਕਿ ਜਲਦ ਹੀ ਟੈਰਿਫ ਰੇਟ ਵਧਣਗੇ। ਦੱਸ ਦੇਈਏ ਕਿ ਅਜੇ ਵੋਡਾਫੋਨ ਪ੍ਰਤੀ ਯੂਜ਼ਰ 119 ਰੁਪਏ, ਏਅਰਟੈੱਲ 162 ਰੁਪਏ ਅਤੇ ਰਿਲਾਇੰਸ ਜੀਓ 145 ਰੁਪਏ ਪ੍ਰਤੀ ਯੂਜ਼ਰ ਦੇ ਹਿਸਾਬ ਨਾਲ ਕਮਾਈ ਕਰ ਰਹੇ ਹਨ। 


Rakesh

Content Editor

Related News