Voda-Idea ਦੇ ਨਿਰਦੇਸ਼ਕ ਮੰਡਲ ਨੇ ਰਾਈਟ ਇਸ਼ੂ ਲਈ 12.50 ਰੁਪਏ ਪ੍ਰਤੀ ਸ਼ੇਅਰ ਦੀ ਦਰ ਤੈਅ ਕੀਤੀ

03/21/2019 12:53:05 AM

ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਦੇ ਨਿਰਦੇਸ਼ਕ ਮੰਡਲ ਨੇ 12.50 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 25,000 ਕਰੋੜ ਰੁਪਏ ਦੇ ਪ੍ਰਸਤਾਵਿਤ ਰਾਈਟ ਇਸ਼ੂ ਨੂੰ ਮਨਜ਼ੂਰੀ ਦੇ ਦਿੱਤੀ। ਰਾਈਟ ਇਸ਼ੂ ਲਈ ਸ਼ੇਅਰ ਮੁੱਲ ਬਾਜ਼ਾਰ ਦਰ ਤੋਂ 61 ਫੀਸਦੀ ਘੱਟ 'ਤੇ ਤੈਅ ਕੀਤਾ ਗਿਆ ਹੈ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਕੰਪਨੀ ਦੇ ਯੋਗ ਸ਼ੇਅਰਧਾਰਕਾਂ ਨੂੰ ਹਰ 38 ਇਕਵਿਟੀ ਸ਼ੇਅਰਾਂ ਲਈ 87 ਇਕਵਿਟੀ ਸ਼ੇਅਰ ਦਿੱਤੇ ਜਾਣਗੇ। ਇਸ ਦੇ ਲਈ ਰਿਕਾਰਡ ਤਰੀਕ 2 ਅਪ੍ਰੈਲ 2019 ਤੈਅ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਇਸ਼ੂ 10 ਅਪ੍ਰੈਲ ਨੂੰ ਖੁੱਲ੍ਹੇਗਾ ਅਤੇ 24 ਅਪ੍ਰੈਲ ਨੂੰ ਬੰਦ ਹੋਵੇਗਾ। ਕੰਪਨੀ ਦੇ ਪ੍ਰਮੋਟਰਜ਼ ਵੋਡਾਫੋਨ ਸਮੂਹ ਅਤੇ ਆਦਿੱਤਿਆ ਬਿਰਲਾ ਸਮੂਹ ਨੇ ਨਿਰਦੇਸ਼ਕ ਮੰਡਲ ਨੂੰ ਦੱਸਿਆ ਕਿ ਰਾਈਟ ਇਸ਼ੂ ਤਹਿਤ ਉਹ ਕ੍ਰਮਵਾਰ 11,000 ਕਰੋੜ ਅਤੇ 7,250 ਕਰੋੜ ਰੁਪਏ ਲਾਉਣਗੇ।


Karan Kumar

Content Editor

Related News