ਵੋਡਾਫੋਨ ਆਈਡੀਆ ਡ੍ਰੀਮ 11 ਆਈ. ਪੀ. ਐੱਲ. ਦੀ ਸਹਿ ਪ੍ਰਾਯੋਜਕ ਬਣੀ

09/12/2020 9:46:39 PM

ਨਵੀਂ ਦਿੱਲੀ- ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਅਗਲੇ ਡ੍ਰੀਮ 11 ਆਈ. ਪੀ. ਐੱਲ. 2020 ਲਈ ਕੋ-ਪ੍ਰੇਜ਼ੈਂਟਿੰਗ ਪ੍ਰਾਯੋਜਕ ਬਣੀ ਹੈ।  ਆਈ. ਪੀ. ਐੱਲ. ਟੀ-20 ਕ੍ਰਿਕਟ ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। 

ਕੰਪਨੀ ਹੁਣ ਵੀ. ਆਈ. ਬ੍ਰਾਂਡ ਨਾਂ ਤੋਂ ਜਾਣੀ ਜਾਂਦੀ ਹੈ। ਵੋਡਾਫੋਨ ਅਤੇ ਆਈਡੀਆ ਦਾ ਪਹਿਲਾਂ ਆਈ. ਪੀ. ਐੱਲ. ਕ੍ਰਿਕਟ ਟੂਰਨਾਮੈਂਟ ਨਾਲ ਸਬੰਧ ਰਿਹਾ ਹੈ ਪਰ ਅਗਸਤ 2018 ਵਿਚ ਹੋਂਦ ਵਿਚ ਆਉਣ ਦੇ ਬਾਅਦ ਵੋਡਾਫੋਨ ਆਈਡੀਆ ਨੇ ਪਹਿਲਾਂ ਪ੍ਰਾਯੋਜਨ ਦਾ ਕਰਾਰ ਕੀਤਾ ਹੈ।

ਕੰਪਨੀ ਨੇ ਆਬੂ ਧਾਬੀ, ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੀ ਟੀ-20 ਪ੍ਰੀਮੀਅਮ ਲੀਗ ਦੇ ਸਿੱਧੇ ਪ੍ਰਸਾਰਣ ਦਾ ਸਹਿ-ਪ੍ਰਾਯੋਜਨ ਅਧਿਕਾਰ ਹਾਸਲ ਕੀਤਾ ਹੈ। ਇਸ ਦਾ ਪ੍ਰਸਾਰਣ ਸਟਾਪ ਸਪੋਰਟਸ ਨੈੱਟਵਰਕ 'ਤੇ ਹੋਣਾ ਹੈ।  ਵੀ ਆਈ. ਐੱਲ. ਨੇ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਵੀ. ਆਈ. ਦੀ ਮੁੱਖ ਡਿਜੀਟਲ ਪਰਿਵਰਤਨ ਅਤੇ ਬਰਾਂਡ ਅਧਿਕਾਰੀ ਕਵਿਤਾ ਨਾਇਰ ਨੇ ਕਿਹਾ ਕਿ ਕੰਪਨੀ ਦੇ ਰੂਪ ਵਿਚ ਅਸੀਂ ਲੰਬੇ ਸਮੇਂ ਤੋਂ ਆਈ. ਪੀ. ਐੱਲ. ਨਾਲ ਜੁੜੇ ਰਹੇ ਹਾਂ। ਇਸ ਦੇ ਬਾਅਦ ਡਰੀਮ 11 ਨੇ 222 ਕਰੋੜ ਰੁਪਏ ਵਿਚ ਆਈ. ਪੀ. ਐੱਲ. 2020 ਦਾ ਪ੍ਰਾਯੋਜਨ ਅਧਿਕਾਰ ਹਾਸਲ ਕੀਤਾ ਸੀ। 


Sanjeev

Content Editor

Related News