ਵੋਡਾਫੋਨ ਆਈਡੀਆ ਨੇ ਕਿਹਾ, 2020 ਤੱਕ ਸਪੈਕਟਰਮ ਨੀਲਾਮੀ ਦੀ ਲੋੜ ਨਹੀਂ

12/16/2018 4:11:33 PM

ਨਵੀਂ ਦਿੱਲੀ—ਦੂਰਸੰਚਾਰ ਉਦਯੋਗ ਦੇ ਵਧਦੇ ਵਿੱਤੀ ਸੰਕਟ ਦੇ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਦੂਰਸੰੰਚਾਰ ਕੰਪਨੀ ਵੋਡਾਫੋਨ ਆਈਡੀਆ ਨੇ ਦੂਰਸੰਚਾਰ ਵਿਭਾਗ ਨੂੰ 2020 ਤੱਕ ਸਪੈਕਟਰਮ ਦੀ ਨੀਲਾਮੀ ਨਹੀਂ ਕਰਨ ਲਈ ਕਿਹਾ ਹੈ।ਇਕ ਸਰਕਾਰੀ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ 5ਜੀ ਇਕੋਲਜੀ ਤੰਤਰ ਤਿਆਰ ਹੋਣ ਦੇ ਬਾਅਦ ਹੀ ਹੋਰ ਸਪੈਕਟਰਮ ਦੀ ਲੋੜ ਹੋਵੇਗੀ। ਸੂਤਰ ਨੇ ਦੱਸਿਆ ਕਿ ਵੋਡਾਫੋਨ ਆਈਡੀਆ ਲਿ. ਨੇ ਇਸ ਬਾਰੇ 'ਚ ਦੂਰਸੰਚਾਰ ਵਿਭਾਗ ਨੂੰ ਪੱਤਰ ਲਿਖਿਆ ਹੈ। 
ਇਸ ਬਾਰੇ 'ਚ ਸੰਪਰਕ ਕਰਨ 'ਤੇ ਵੋਡਾਫੋਨ ਆਈਡੀਆ ਲਿ. ਨੇ ਈਮੇਲ ਰਾਹੀਂ ਭੇਜੇ ਜਵਾਬ 'ਚ ਕਿਹਾ ਕਿ 5ਜੀ ਦੇ ਕੰਮ ਕਰਨ ਦੇ ਲਈ ਇਕ ਮਜ਼ਬੂਤ 4ਜੀ ਢਾਂਚਾ ਜ਼ਰੂਰੀ ਹੈ। ਇਸ ਦੇ ਅਨੁਰੂਪ ਦੂਰਸੰਚਾਰ ਸੇਵਾ ਪ੍ਰਦਾਤਾ 4ਜੀ ਨੈੱਟਵਰਕ ਸਭ ਤੋਂ ਵੱਡਾ ਕਰਨ 'ਤੇ ਧਿਆਨ ਦੇ ਰਹੇ ਹਨ ਅਤੇ ਉਸ ਨੂੰ 5ਜੀ ਦੇ ਲਈ ਤਿਆਰ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂ ਦੇ ਕੋਲ ਪੂਰਾ ਸਪੈਕਟਰਮ ਹੈ। ਕੰਪਨੀ ਨੇ ਕਿਹਾ ਕਿ ਇਕ ਵਾਰ 5ਜੀ ਇਕੋਲਜੀ ਤੰਤਰ ਤਿਆਰ ਹੋਣ ਦੇ ਬਾਅਦ ਜ਼ਿਆਦਾ ਗੁਣਵੱਤਾ ਵਾਲੇ ਸਪੈਕਟਰਮ ਦੀ ਲੋੜ ਪੈਦਾ ਹੋਵੇਗੀ। ਇਹ ਸਥਿਤੀ 2020 'ਚ ਬਣੇਗੀ।


Aarti dhillon

Content Editor

Related News