ਵੋਡਾਫੋਨ-ਆਈਡੀਆ ਦੇ 2,500 ਕਰਮਚਾਰੀ ਹੋ ਸਕਦੇ ਹਨ ਬੇਰੋਜ਼ਗਾਰ

Tuesday, Sep 11, 2018 - 08:11 AM (IST)

ਵੋਡਾਫੋਨ-ਆਈਡੀਆ ਦੇ 2,500 ਕਰਮਚਾਰੀ ਹੋ ਸਕਦੇ ਹਨ ਬੇਰੋਜ਼ਗਾਰ

ਨਵੀਂ ਦਿੱਲੀ—ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ 10 ਅਰਬ ਡਾਲਰ ਦੇ ਸਿਨਰਜੀ ਬੈਨਿਫਿਟਸ ਹਾਸਲ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਹੀ ਹੈ ਜਿਸ ’ਚ ਕੰਪਨੀ ਲਈ ਤਰਕਸੰਗਤ ਰੂਪ ਨਾਲ ਟਾਵਰਾਂ ਨੂੰ ਕਿਰਾਏ ’ਤੇ ਦੇਣਾ ਸ਼ਾਮਲ ਹੈ। ਕੰਪਨੀ ਕਰਮਚਾਰੀਆਂ ਦੀ ਗਿਣਤੀ ਨੂੰ ਵੀ 15,000 ਤੱਕ ਸੀਮਿਤ ਕਰ ਸਕਦੀ ਹੈ।

ਪਿਛਲੇ ਹਫਤੇ ਵੋਡਾਫੋਨ ਇੰਡੀਆ ਅਤੇ ਆਈਡੀਆ ਨੇ ਆਪਣੇ ਰਲੇਵੇਂ ਦੀ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਸੀ।ਇਹ ਰਲੇਵਾਂ ਤੈਅ ਸ਼ਡਿਊਲ ਦੇ ਲਗਭਗ 2 ਮਹੀਨੇ ਬਾਅਦ ਹੋਇਆ ਹੈ। ਕੰਪਨੀ ਨੂੰ ਆਪਣੇ 17,500-18,000 ਸਟਾਫ ’ਚੋਂ 2,500 ਕਰਮਚਾਰੀਆਂ ਦੀ ਛਾਂਟੀ ਕਰਨੀ ਪਵੇਗੀ ਜਦੋਂ ਕਿ ਇਨ੍ਹਾਂ ’ਚੋਂ ਕੁਝ ਨੂੰ ਪੇਰੈਂਟ ਕੰਪਨੀ ਵੋਡਾਫੋਨ ਗਰੁੱਪ ਅਤੇ ਆਦਿਤਿਅਾ ਬਿਰਲਾ ਗਰੁੱਪ ’ਚ ਜਗ੍ਹਾ ਦਿੱਤੀ ਜਾਵੇਗੀ। ਕੁਝ ਲੋਕ ਰਲੇਵੇਂ ਤੋਂ ਬਾਅਦ ਆਪਣੇ-ਆਪ ਹੀ ਨੌਕਰੀ ਛੱਡ ਕੇ ਜਾ ਸਕਦੇ ਹਨ। ਇਕ ਹਫਤਾ ਪੁਰਾਣੀ ਕੰਪਨੀ ਸੰਭਵ ਹੈ ਕਿ ਤਰੱਕੀ ਅਤੇ ਤਨਖਾਹ ਵਾਧਾ ਵੀ ਰੋਕ ਸਕਦੀ ਹੈ।ਇਹ ਜਾਣਕਾਰੀ ਮਾਮਲੇ ਤੋਂ ਜਾਣਕਾਰ ਲੋਕਾਂ ਨੇ ਦਿੱਤੀ ਹੈ। ਹਾਲਾਂਕਿ ਵੋਡਾਫੋਨ ਇੰਡੀਆ ਨੇ ਇਸ ਨੂੰ ‘ਅਟਕਲਬਾਜ਼ੀ’ ਦੱਸਿਆ ਹੈ। ਹਾਲਾਂਕਿ ਇਸ ਮਾਮਲੇ ਤੋਂ ਜਾਣਕਾਰ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੁਝ ਕਰਮਚਾਰੀਆਂ ਨੂੰ ਬਾਹਰ ਕੀਤਾ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਕੰਪਨੀ ਕਰਮਚਾਰੀਆਂ ਦੇ ਹਿੱਤ ਦਾ ਧਿਆਨ ਰੱਖੇਗੀ ਜਿਸ ’ਚ ਉਨ੍ਹਾਂ ਨੂੰ ਨੌਕਰੀ ਛੱਡਣ ਤੋਂ ਬਾਅਦ ਕੁਝ ਫਾਇਦੇ ਦਿੱਤੇ ਜਾ ਸਕਦੇ ਹਨ ਅਤੇ ਸੰਭਵ ਹੈ ਕਿ ਪੇਰੈਂਟ ਆਦਿਤਿਅਾ ਬਿਰਲਾ ਗਰੁੱਪ ’ਚ ਉਨ੍ਹਾਂ ਦਾ ਇੰਟਰਨਲ ਟਰਾਂਸਫਰ ਵੀ ਕੀਤਾ ਜਾ ਸਕਦਾ ਹੈ।


Related News