ਵੋਡਾਫੋਨ-ਆਈਡੀਆ ਦਾ ''Kia Motors'' ਨਾਲ ਇੰਟਰਨੈੱਟ ਨਾਲ ਜੁੜੀਆਂ ਕਾਰ ਸੇਵਾਵਾਂ ਦੇਣ ਲਈ ਸਮਝੌਤਾ
Monday, Oct 07, 2019 - 05:20 PM (IST)

ਨਵੀਂ ਦਿੱਲੀ — ਟੈਲੀਕਾਮ ਸਰਵਿਸ ਦੇਣ ਵਾਲੀ ਵੋਡਾਫੋਨ ਆਈਡੀਆ ਨੇ ਭਾਰਤ ਵਿਚ 'ਕੀਆ ਮੋਟਰਜ਼' ਨਾਲ ਸਾਂਝੇਦਾਰੀ ਕੀਤੀ ਹੈ। ਇਹ ਸਮਝੌਤਾ 'ਕੀਆ ਮੋਟਰਜ਼' ਦੀ ਐਸ.ਯੂ.ਵੀ. ਸੇਲਟਾਸ ਵਿਚ ਕਨੈਕਟਿਡ (ਇੰਟਰਨੈਟ ਨਾਲ ਜੁੜੀਆਂ) ਕਾਰ ਸੇਵਾਵਾਂ ਲਈ ਇੰਟਰਨੈਟ ਉਪਲੱਬਧ ਕਰਵਾਏਗੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਸਾਂਝੇਦਾਰੀ ਤਹਿਤ ਉਹ ਕੀਆ ਮੋਟਰਜ਼ ਦੀ 'ਇੰਟਰਨੈੱਟ ਆਫ ਥਿੰਗਜ਼' (ਆਈ.ਓ.ਟੀ.) ਕਾਰੋਬਾਰੀ ਸੇਵਾਵਾਂ ਦੇ ਹੱਲ ਅਤੇ ਕਈ ਹੋਰ ਸੇਵਾਵਾਂ ਪ੍ਰਦਾਨ ਕਰੇਗੀ। ਇਸ 'ਚ ਨਕਸ਼ੇ ਅਤੇ ਰੀਅਲ-ਟਾਈਮ 'ਚ ਟ੍ਰੈਫਿਕ ਸਬੰਧੀ ਜਾਣਕਾਰੀ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਕੰਪਨੀ ਦੀ ਵਾਹਨਾਂ ਲਈ ਆਈ.ਓ.ਟੀ. ਹੱਲ ਦੀ ਮਾਹਰ ਕੀਆ ਨੂੰ ਘਰੇਲੂ ਬਜ਼ਾਰ ਵਿਚ ਮਜ਼ਬੂਤ ਪਕੜ ਬਣਾਉਣ 'ਚ ਮਦਦ ਕਰੇਗੀ। ਇਸਦੇ ਲਈ ਕੰਪਨੀ ਈ-ਸਿਮ ਨੂੰ ਵੁਆਇਸ, 3 ਜੀ ਜਾਂ 4 ਜੀ, ਐਸ.ਐਮ.ਐਸ. ਅਤੇ ਸੁਰੱਖਿਅਤ ਏਪੀਐਨ ਸੇਵਾਵਾਂ ਦਾ ਏਕੀਕ੍ਰਿਤ ਹੱਲ ਪੇਸ਼ ਕਰੇਗੀ। ਇਸ ਮੌਕੇ ਕੰਪਨੀ ਦੇ ਮੁੱਖ ਕਾਰੋਬਾਰੀ ਅਧਿਕਾਰੀ ਨਿਕ ਗਲੀਡਾਨ ਨੇ ਕਿਹਾ ਕਿ ਕਨੈਕਟਿਡ ਕਾਰ, ਜੋ ਕਿ ਭਾਰਤੀ ਬਾਜ਼ਾਰ ਵਿਚ ਇਕ ਨਵੀਂ ਅਤੇ ਅਭਿਲਾਸ਼ਾਵਾਦੀ ਸੋਚ ਹੈ, ਹੁਣ ਇਕ ਹਕੀਕਤ 'ਚ ਤਬਦੀਲ ਹੋ ਚੁੱਕੀ ਹੈ। ਕੀਆ ਮੋਟਰਜ਼ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਸੇਲਜ਼ ਐਂਡ ਮਾਰਕਿਟਿੰਗ ਦੇ ਮੁਖੀ ਮਨੋਹਰ ਭੱਟ ਨੇ ਕਿਹਾ ਕਿ ਇਹ ਸਾਂਝੇਦਾਰੀ ਕੰਪਨੀ ਨੂੰ ਉਸਦੀ ਸੇਲਟਾਸ 'ਚ ਨਿਰਵਿਘਨ ਇੰਟਰਨੈਟ ਸੇਵਾ ਦਾ ਤਜਰਬਾ ਹਾਸਲ ਕਰਨ 'ਚ ਮਦਦ ਕਰੇਗੀ।