ਇੰਡਸ ਟਾਵਰਜ਼ ਵਿਚ ਹਿੱਸੇਦਾਰੀ ਵੇਚ ਕੇ 4 ਹਜ਼ਾਰ ਕਰੋੜ ਰੁਪਏ ਜੁਟਾਏਗੀ ਵੋਡਾਫੋਨ ਆਈਡੀਆ

Tuesday, Sep 01, 2020 - 10:05 PM (IST)

ਇੰਡਸ ਟਾਵਰਜ਼ ਵਿਚ ਹਿੱਸੇਦਾਰੀ ਵੇਚ ਕੇ 4 ਹਜ਼ਾਰ ਕਰੋੜ ਰੁਪਏ ਜੁਟਾਏਗੀ ਵੋਡਾਫੋਨ ਆਈਡੀਆ

ਮੁੰਬਈ- ਵੋਡਾਫੋਨ ਆਈਡੀਆ ਇੰਡਸ ਕੰਪਨੀ ਟਾਵਰਜ਼ ਵਿਚ ਆਪਣੀ 11.15 ਫੀਸਦੀ ਹਿੱਸੇਦਾਰੀ ਵੇਚ ਕੇ 4000 ਕਰੋੜ ਰੁਪਏ ਜੁਟਾਵੇਗੀ।

ਦੂਜੇ ਪਾਸੇ ਭਾਰਤੀ ਇੰਫਰਾਟੈੱਲ ਆਪਣੇ ਟਾਵਰਜ਼ ਦਾ ਇੰਡਸ ਟਾਵਰਜ਼ ਵਿਚ ਰਲੇਵਾਂ ਬੰਦ ਕਰਕੇ ਅੱਗੇ ਵਧੇਗੀ। ਇਸ ਡੀਲ ਨਾਲ ਵੋਡਾਫੋਨ ਨੂੰ ਮਦਦ ਮਿਲ ਸਕੇਗੀ। ਅੱਜ ਹੀ ਸੁਪਰੀਮ ਕੋਰਟ ਨੇ ਏ. ਜੀ. ਆਰ ਦੀ ਬਕਾਇਆ ਰਕਮ ਚੁਕਾਉਣ ਲਈ ਟੈਲੀਕਾਮ ਕੰਪਨੀਆਂ ਨੂੰ 10 ਸਾਲ ਦਾ ਸਮਾਂ ਦਿੱਤਾ ਹੈ। ਇਸ ਵਿਚੋਂ 10 ਫੀਸਦੀ ਰਾਸ਼ੀ ਪਹਿਲਾਂ ਹੀ ਚੁਕਾਉਣੀ ਪਵੇਗੀ। 

ਡਾਇਰੈਕਟਰਜ਼ ਦੇ ਬੋਰਡ ਨੇ 31 ਅਗਸਤ ਨੂੰ ਆਪਣੀ ਬੈਠਕ ਵਿਚ ਇੰਡਸ ਟਾਵਰਜ਼ ਅਤੇ ਭਾਰਤੀ ਇੰਫਰਾਟੈੱਲ ਵਿਚਕਾਰ ਅਰੇਜਮੈਂਟ ਯੋਜਨਾ ਦੀ ਸਥਿਤੀ ਅਤੇ ਸਬੰਧਤ ਸਮਝੌਤਿਆਂ 'ਤੇ ਵਿਚਾਰ ਕੀਤਾ। ਭਾਰਤੀ ਇੰਫਰਾਟੈੱਲ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਸੂਚਨਾ ਵਿਚ ਕਿਹਾ ਕਿ ਬੋਰਡ ਨੇ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਚੇਅਰ ਮੈਨ ਨੂੰ ਅਧਿਕਾਰਕ ਕੀਤਾ ਹੈ। ਇਸ ਦੇ ਨਾਲ ਹੀ ਰਲੇਵੇਂ ਨੂੰ ਪੂਰਾ ਕਰਨ ਲਈ ਹੋਰ ਜ਼ਰੂਰਤਾਂ ਦਾ ਪਾਲਣ ਕਰਨ ਦਾ ਫੈਸਲਾ ਕੀਤਾ ਹੈ। ਇਸ ਯੋਜਨਾ ਵਿਚ ਕੁਝ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ ਨੂੰ ਪਾਇਆ ਜਾਵੇਗਾ। 


author

Sanjeev

Content Editor

Related News