Vistara Crisis: 100 ਨਾਲੋਂ ਵੱਧ ਫਲਾਈਟਸ ਕੈਂਸਲ, MOCA ਨੇ ਮੰਗੀ ਰਿਪੋਰਟ
Tuesday, Apr 02, 2024 - 06:03 PM (IST)
ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਕੰਪਨੀ ਵਿਸਤਾਰਾ ਦੀ ਬੀਤੇ ਕੁਝ ਦਿਨਾਂ ’ਚ ਫਲਾਈਟਸ ਕੈਂਸਲ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਕੁਝ ਦਿਨਾਂ ’ਚ ਵਿਸਤਾਰਾ ਦੀਆਂ 100 ਨਾਲੋਂ ਵੱਧ ਫਲਾਈਟਸ ਕੈਂਸਲ ਹੋ ਚੁੱਕੀਆਂ ਹਨ। ਉਥੇ ਹੀ, ਅੱਜ ਵੀ ਇਸ ਏਅਰਲਾਈਨ ਕੰਪਨੀ ਦੀਆਂ ਲੱਗਭਗ 60 ਉਡਾਣਾਂ ਰੱਦ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਏਅਰਲਾਈਨਜ਼ ਨੇ ਲੱਗਭਗ 50 ਉਡਾਨਾ ਰੱਦ ਕੀਤੀਆਂ ਸਨ।
ਇਹ ਵੀ ਪੜ੍ਹੋ : ਨਵੀਂ ਟੈਕਸ ਪ੍ਰਣਾਲੀ ਬਾਰੇ ਅਫਵਾਹਾਂ ਤੋਂ ਸਾਵਧਾਨ! ਵਿੱਤ ਮੰਤਰਾਲੇ ਨੇ ਜਾਰੀ ਕੀਤਾ ਸਪੱਸ਼ਟੀਕਰਨ
ਮਿਨੀਸਟ੍ਰੀ ਆਫ ਸਿਵਲ ਐਵੀਏਸ਼ਨ (ਐੱਮ.ਓ.ਸੀ.ਏ.) ਨੇ 2 ਅਪ੍ਰੈਲ ਨੂੰ ਵਿਸਤਾਰਾ ਤੋਂ ਉਡਾਣ ਰੱਦ ਹੋਣ ਅਤੇ ਬਹੁਤ ਦੇਰੀ ਦੇ ਸਬੰਧ ’ਚ ਇਕ ਵਿਸਤ੍ਰਿਤ ਰਿਪੋਰਟ ਮੰਗੀ ਹੈ। ਏਅਰਲਾਈਨ ਨੇ ਪਿਛਲੇ ਹਫਤੇ ’ਚ 100 ਤੋਂ ਵੱਧ ਉਡਾਣਾਂ ਰੱਦ ਜਾਂ ਦੇਰੀ ਦੀ ਐੱਮ.ਓ.ਸੀ.ਏ. ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਹੈ।
ਇਹ ਹਨ ਕਾਰਨ
ਵਿਸਤਾਰਾ ਏਅਰਲਾਈਨਜ਼ ਪਾਇਲਟਸ ਦੀ ਕਮੀ ਅਤੇ ਸੰਚਾਲਨ ਸਬੰਧੀ ਪ੍ਰੇਸ਼ਾਨੀ ਨਾਲ ਜੂਝ ਰਹੀ ਹੈ, ਏਅਰਲਾਈਨ ਕੰਪਨੀ ਕਾਰਨ ਪੈਸੇਂਜਰਸ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਹੋਰ ਉਡਾਣਾਂ ਰੱਦ ਹੋਣ ਦਾ ਖਦਸ਼ਾ ਹੈ ਅਤੇ ਇਹ ਗਿਣਤੀ 70 ਤੱਕ ਜਾ ਸਕਦੀ ਹੈ। ਕੰਪਨੀ ਨੇ ਵੀ ਇਸ ਨੂੰ ਸਵੀਕਾਰ ਕੀਤਾ ਹੈ। ਸੋਮਵਾਰ ਨੂੰ ਵਿਸਤਾਰਾ ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਇਸ ਨੂੰ ਸੁਧਾਰਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਜੇਲ੍ਹ 'ਚ ਇਹ 3 ਕਿਤਾਬਾਂ ਮੰਗਵਾਉਣ ਦੀ ਕੀਤੀ ਬੇਨਤੀ, ਜਾਣੋ ਕੀ ਹੋਵੇਗੀ ਰੋਜ਼ਾਨਾ ਦੀ ਰੁਟੀਨ
ਮੀਡੀਆ ਰਿਪੋਰਟਸ ਮੁਤਾਬਕ ਏਅਰਲਾਈਨਜ਼ ਦੇ ਬੁਲਾਰੇ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ’ਚ ਵੱਖ-ਵੱਖ ਆਪ੍ਰੇਸ਼ਨਲ ਕਾਰਨਾਂ ਕਾਰਨ ਵਿਸਤਾਰਾ ਏਅਰਲਾਈਨਜ਼ ਨੂੰ ਫਲਾਈਟਸ ਦੇ ਰੱਦ ਹੋਣ ਨੂੰ ਲੈ ਕੇ ਉਡਾਣਾਂ ’ਚ ਦੇਰੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਏਅਰਲਾਈਨਜ਼ ਹਾਲਾਤ ਨੂੰ ਆਮ ਕਰਨ ਦੀ ਲਗਾਤਾਰ ਕੋਸ਼ਿਸ਼ਾਂ ’ਚ ਜੁਟੀ ਹੈ।
ਫਲਾਈਟ ਚਲਾਉਣ ਦੇ ਲਈ ਨਹੀਂ ਹਨ ਪਾਇਲਟ
ਮੀਡੀਆ ਰਿਪੋਰਟ ਦੇ ਮੁਤਾਬਕ ਵਿਸਤਾਰਾ ਨੇ ਉਡਾਣਾਂ ’ਚ ਲਗਾਤਾਰ ਦੇਰੀ ਅਤੇ ਰੱਦ ਹੋਣ ਲਈ ‘ਕਰੂ ਦੀ ਕਮੀ’ ਦਾ ਹਵਾਲਾ ਦਿੱਤਾ। ਵਿਸਤਾਰਾ ਦੇ ਬੁਲਾਰਾ ਨੇ ਜਾਰੀ ਬਿਆਨ ’ਚ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ ਕਰੂ ਦੇ ਨਾ ਹੋਣ ਕਾਰਨ ਵੱਡੀ ਗਿਣਤੀ ’ਚ ਫਲਾਈਟ ਦੇ ਰੱਦ ਹੋਣ ਅਤੇ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ। ਅਸੀਂ ਇਸ ਨੂੰ ਸਵੀਕਾਰ ਕਰਦੇ ਹਾਂ ਅਤੇ ਕਸਟਮਰਸ ਨੂੰ ਹੋਈ ਇਸ ਅਸੁਵਿਧਾ ਲਈ ਸਾਨੂੰ ਖੇਦ ਹੈ। ਕੰਪਨੀ ਨੇ ਕਿਹਾ ਕਿ ਉਹ ਲੋੜੀਂਦੀ ਕੁਨੈਕਟੀਵਿਟੀ ਯਕੀਨੀ ਬਣਾਉਣ ਲਈ ਅਸਥਾਈ ਤੌਰ ’ਤੇ ਉਡਾਣਾਂ ਦੀ ਗਿਣਤੀ ਨੂੰ ਸੀਮਤ ਕਰਨ ਜਾ ਰਹੇ ਹਨ।
ਨਹੀਂ ਮਿਲ ਰਿਹਾ ਰਿਫੰਡ
ਵਿਸਤਾਰਾ ਦੀ ਸਰਵਿਸ ’ਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਪੈਸੇਂਜਰਸ ਨੇ ਇੰਟਰਨੈੱਟ ’ਤੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ। ਕਈ ਯੂਜਰਜ਼ ਨੇ ਪਿਛਲੇ ਦਿਨਾਂ ’ਚ 5-5 ਘੰਟੇ ਉਡਾਣ ’ਚ ਦੇਰੀ ਦੀ ਸ਼ਿਕਾਇਤ ਕੀਤੀ ਹੈ। ਕਈ ਯਾਤਰੀਆਂ ਨੇ ਫਲਾਈਟ ਰੱਦ ਹੋਣ ਦੇ ਬਾਵਜੂਦ ਪੂਰਾ ਰਿਫੰਡ ਨਾ ਦੇਣ ਦੀ ਵੀ ਸ਼ਿਕਾਇਤ ਕੀਤੀ ਹੈ।
ਵਿਸਤਾਰਾ ਉਡਾਣ ਰੱਦ ਹੋਣ ਤੇ ਦੇਰੀ ’ਤੇ ਦੈਨਿਕ ਰੂਪ ਨਾਲ ਜਾਣਕਾਰੀ ਦੇਣ : ਡੀ.ਜੀ.ਸੀ.ਏ.
ਹਵਾਬਾਜ਼ੀ ਨਿਗਰਾਨੀ ਸੰਸਥਾ ਡੀ.ਜੀ.ਸੀ.ਏ. ਨੇ ਵਿਸਤਾਰਾ ਨੂੰ ਉਡਾਨ ਰੱਦ ਹੋਣ ਦੇ ਨਾਲ-ਨਾਲ ਦੇਰੀ ’ਤੇ ਦੈਨਿਕ ਰੂਪ ’ਤੇ ਜਾਣਕਾਰੀ ਦੇਣ ਨੂੰ ਕਿਹਾ ਹੈ। ਨਾਗਰ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਕਿਹਾ ਕਿ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ, ਇਹ ਯਕੀਨੀ ਕਰਨ ਲਈ ਉਹ ਵਿਸਤਾਰਾ ਦੇ ਉਡਾਣ ਰੱਦ ਕਰਨ ਦੇ ਮਾਮਲਿਆਂ ’ਤੇ ਕਰੀਬੀ ਨਜ਼ਰ ਰੱਖ ਰਹੀ ਹੈ। ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਝ ਕਮਾਂਡਰ ਦੇ ਨਾਲ-ਨਾਲ ਇਸ ਦੇ ਏ320 ਬੇੜੇ ਦੇ ਪਹਿਲੇ ਅਧਿਕਾਰੀ ਵੀ ਨਵੇਂ ਠੇਕਿਆਂ ’ਚ ਤਨਖਾਹ ਸੋਧ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਗਟਾਉਂਦੇ ਹੋਏ ਬੀਮਾਰ ਹੋਣ ਦੀ ਸੂਚਨਾ ਦੇ ਰਹੇ ਹਨ। ਚਾਲਕ ਦਲ ਦੀ ਅਣਉਪਲਬਧਤਾ ਅਤੇ ਹੋਰ ਸੰਚਾਲਨ ਕਾਰਨਾਂ ਕਰਕੇ ਕੈਰੀਅਰ ਦੁਆਰਾ ਸੰਚਾਲਨ ਘਟਾਉਣ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ ਇਹ ਗੱਲ ਸਾਹਮਣੇ ਆਈ ਹੈ।
ਡੀ.ਜੀ.ਸੀ.ਏ. ਦੇ ਅਧਿਕਾਰੀ ਉਡਾਣ ਰੱਦ ਹੋਣ ਅਤੇ ਦੇਰੀ ਦੀ ਸਥਿਤੀ ’ਚ ਯਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਰੂਰੀ ਲੋੜਾਂ ਦੀ ਪਾਲਣਾ ਨੂੰ ਯਕੀਨੀ ਕਰਨ ਲਈ ਵੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਰੈਗੂਲੇਟਰ ਨੇ ਕਿਹਾ ਕਿ ਇਹ ਯਾਤਰੀਆਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਹੈ। ਨਾਗਰ ਹਵਾਬਾਜ਼ੀ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵਿਸਤਾਰਾ ਦੀਆਂ ਉਡਾਣਾਂ ਰੱਦ ਹੋਣ ਦੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ।
ਕੰਪਨੀ ਨੇ ਕੀ ਕਿਹਾ?
ਵਿਸਤਾਰਾ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਏਅਰਲਾਈਨ ਨੂੰ ਚਾਲਕ ਦਲ ਦੀ ਕਮੀ ਸਮੇਤ ਕਈ ਕਾਰਨਾਂ ਕਰਕੇ ਵੱਡੀ ਗਿਣਤੀ 'ਚ ਉਡਾਣਾਂ ਰੱਦ ਕਰਨੀਆਂ ਪਈਆਂ ਅਤੇ ਕਈ ਮਾਮਲਿਆਂ 'ਚ ਦੇਰੀ ਹੋਈ। ਬੁਲਾਰੇ ਨੇ ਕਿਹਾ- ਅਸੀਂ ਆਪਣੇ ਨੈੱਟਵਰਕ ਵਿੱਚ ਢੁਕਵੀਂ ਕਨੈਕਟੀਵਿਟੀ ਯਕੀਨੀ ਬਣਾਉਣ ਲਈ ਅਸਥਾਈ ਤੌਰ 'ਤੇ ਆਪਣੀਆਂ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। ਬੁਲਾਰੇ ਨੇ ਇਹ ਵੀ ਕਿਹਾ ਕਿ ਸਥਿਤੀ ਨੂੰ ਆਮ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਨਿਯਮਤ ਕਾਰਵਾਈਆਂ ਮੁੜ ਸ਼ੁਰੂ ਹੋ ਜਾਣਗੀਆਂ।
ਸਮੱਸਿਆ ਕੀ ਹੈ?
ਸੂਤਰਾਂ ਨੇ ਕਿਹਾ ਕਿ ਵਿਸਤਾਰਾ ਨੂੰ ਨਵੇਂ ਕੰਟਰੈਕਟ ਦੇ ਤਹਿਤ ਆਪਣੇ ਏ320 ਫਲੀਟ ਦੇ ਪਹਿਲੇ ਅਫਸਰਾਂ ਲਈ ਮਹੀਨਾਵਾਰ ਤਨਖਾਹਾਂ ਦੇ ਸੰਸ਼ੋਧਨ ਤੋਂ ਬਾਅਦ ਪਾਇਲਟਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਸੂਤਰ ਨੇ ਕਿਹਾ ਕਿ ਬਿਮਾਰ ਹੋਣ ਦੀ ਰਿਪੋਰਟ ਕਰਨ ਵਾਲੇ ਅਧਿਕਾਰੀਆਂ ਨੇ ਏਅਰਲਾਈਨ ਨੂੰ ਉਡਾਣਾਂ ਰੱਦ ਕਰਨ ਲਈ ਮਜਬੂਰ ਕੀਤਾ ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਗਈ ਸੀ। ਉਸਨੇ ਦਾਅਵਾ ਕੀਤਾ ਕਿ ਤਨਖਾਹ ਦੇ ਕੁਝ ਹਿੱਸੇ ਘਟਾਏ ਗਏ ਹਨ, ਜਦੋਂ ਕਿ ਉਡਾਣ ਦੇ ਘੰਟਿਆਂ ਨਾਲ ਜੁੜੇ ਪ੍ਰੋਤਸਾਹਨ ਵਧਾਏ ਗਏ ਹਨ।
ਏਅਰ ਇੰਡੀਆ ਅਤੇ ਵਿਸਤਾਰਾ ਦਾ ਰਲੇਵਾਂ
ਹਾਲ ਹੀ 'ਚ ਏਅਰ ਇੰਡੀਆ-ਵਿਸਤਾਰਾ ਦੇ ਰਲੇਵੇਂ ਨੂੰ ਸਿੰਗਾਪੁਰ ਰੈਗੂਲੇਟਰ ਦੀ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਦੋਵਾਂ ਹਵਾਬਾਜ਼ੀ ਕੰਪਨੀਆਂ ਦੇ ਰਲੇਵੇਂ ਦਾ ਰਾਹ ਸਾਫ਼ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵਿਸਤਾਰਾ ਦੇ ਏਅਰ ਇੰਡੀਆ ਦੇ ਨਾਲ ਰਲੇਵੇਂ ਦਾ ਐਲਾਨ ਨਵੰਬਰ 2022 ਵਿੱਚ ਕੀਤਾ ਗਿਆ ਸੀ। ਇਸ ਦੇ ਤਹਿਤ ਸਿੰਗਾਪੁਰ ਏਅਰਲਾਈਨਜ਼ ਨੂੰ ਏਅਰ ਇੰਡੀਆ 'ਚ 25.1 ਫੀਸਦੀ ਹਿੱਸੇਦਾਰੀ ਮਿਲੇਗੀ। ਵਿਸਤਾਰਾ ਸਿੰਗਾਪੁਰ ਏਅਰਲਾਈਨਜ਼ ਅਤੇ ਟਾਟਾ ਗਰੁੱਪ ਦਾ ਸਾਂਝਾ ਉੱਦਮ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਨੋਟਿਸ ਮਾਮਲੇ 'ਚ ਕਾਂਗਰਸ ਨੂੰ ਵੱਡੀ 'ਰਾਹਤ', SC ਨੇ ਜਾਰੀ ਕੀਤਾ ਇਹ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8