ਵਿਸਤਾਰਾ ਅਤੇ ਏਅਰ ਇੰਡੀਆ ਦਾ ਹੋਵੇਗਾ ਰਲੇਵਾਂ, CCI ਨੇ ਦਿੱਤੀ ਮਨਜ਼ੂਰੀ

09/02/2023 1:25:16 PM

ਬਿਜ਼ਨੈੱਸ ਡੈਸਕ : ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਵਿਸਤਾਰਾ ਏਅਰਲਾਈਨ ਨੂੰ ਏਅਰ ਇੰਡੀਆ ਨਾਲ ਰਲੇਵੇਂ ਦੀ ਇਜਾਜ਼ਤ ਦੇ ਦਿੱਤੀ ਹੈ। ਟਾਟਾ ਐੱਸਆਈਏ ਏਅਰਲਾਈਨਜ਼ ਭਾਰਤ ਵਿੱਚ ਵਿਸਤਾਰਾ ਨਾਮ ਦੀ ਇੱਕ ਏਅਰਲਾਈਨ ਚਲਾਉਂਦੀ ਹੈ। ਇਹ ਟਾਟਾ ਸੰਨਜ਼ ਅਤੇ ਸਿੰਗਾਪੁਰ ਏਅਰਲਾਈਨ ਦਾ ਸਾਂਝਾ ਉੱਦਮ ਹੈ। ਇਸ ਦੇ ਨਾਲ ਹੀ ਸੀਸੀਆਈ ਨੇ ਸਿੰਗਾਪੁਰ ਏਅਰਲਾਈਨਜ਼ ਨੂੰ ਏਅਰ ਇੰਡੀਆ ਦੇ ਕੁਝ ਸ਼ੇਅਰਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਦੇ ਲਈ ਸਿੰਗਾਪੁਰ ਏਅਰਲਾਈਨਜ਼ ਨੂੰ ਕੁਝ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ।

ਇਹ ਵੀ ਪੜ੍ਹੋ : RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਚੋਟੀ ਦੇ ਬੈਂਕਰ ਦਾ ਸਨਮਾਨ, PM ਮੋਦੀ ਨੇ ਦਿੱਤੀ ਵਧਾਈ

ਵਿਸਤਾਰਾ ਅਤੇ ਏਅਰ ਇੰਡੀਆ ਟਾਟਾ ਸਮੂਹ ਦਾ ਹਿੱਸਾ ਹੈ। ਵਿਸਤਾਰਾ ਵਿੱਚ ਸਿੰਗਾਪੁਰ ਏਅਰਲਾਈਨਜ਼ ਦੀ 49 ਫ਼ੀਸਦੀ ਹਿੱਸੇਦਾਰੀ ਹੈ। ਪਿਛਲੇ ਸਾਲ ਨਵੰਬਰ ਵਿੱਚ ਟਾਟਾ ਗਰੁੱਪ ਨੇ ਇੱਕ ਸੌਦੇ ਦੇ ਤਹਿਤ ਵਿਸਤਾਰਾ ਨੂੰ ਏਅਰ ਇੰਡੀਆ ਵਿੱਚ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਸਿੰਗਾਪੁਰ ਏਅਰਲਾਈਨਜ਼ ਵੀ ਏਅਰ ਇੰਡੀਆ 'ਚ 25.1 ਫ਼ੀਸਦੀ ਹਿੱਸੇਦਾਰੀ ਹਾਸਲ ਕਰੇਗੀ। ਇਸ ਸੌਦੇ ਲਈ ਇਸ ਸਾਲ ਅਪ੍ਰੈਲ 'ਚ ਸੀਸੀਆਈ ਤੋਂ ਮਨਜ਼ੂਰੀ ਮੰਗੀ ਗਈ ਸੀ। ਟਾਟਾ ਸਨਜ਼ ਪ੍ਰਾਈਵੇਟ ਲਿਮਟਿਡ (TSPL), ਏਅਰ ਇੰਡੀਆ ਲਿਮਟਿਡ, ਟਾਟਾ SIA ਏਅਰਲਾਈਨਜ਼ ਲਿਮਿਟੇਡ (TSAL) ਅਤੇ ਸਿੰਗਾਪੁਰ ਏਅਰਲਾਈਨਜ਼ ਲਿਮਟਿਡ ਇਸ ਦੇ ਹਿਸੇਦਾਰ ਹਨ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਟਾਟਾ ਐੱਸਆਈਏ ਏਅਰਲਾਈਨਜ਼ ਭਾਰਤ ਵਿੱਚ ਵਿਸਤਾਰਾ ਨਾਮ ਦੀ ਇੱਕ ਏਅਰਲਾਈਨ ਚਲਾਉਂਦੀ ਹੈ। ਇਹ ਕੰਪਨੀ ਦਾ ਗਠਨ ਨਵੰਬਰ 2013 ਨੂੰ ਕੀਤਾ ਗਿਆ ਸੀ। ਵਿਸਤਾਰਾ ਏਅਰਲਾਈਨਜ਼ ਨੇ ਆਪਣੇ ਕਮਰਸ਼ੀਅਲ ਆਪਰੇਸ਼ਨ ਦੀ ਸ਼ੁਰੂਆਤ ਸਾਲ 2015 ਵਿੱਚ ਜਨਵਰੀ ਤੋਂ ਕੀਤੀ ਸੀ। ਕੰਪਨੀ ਕੋਲ 50 ਹਵਾਈ ਜਹਾਜ਼ਾਂ ਦਾ ਬੇੜਾ ਹੈ। ਹਾਲਾਂਕਿ ਇਸ ਗੱਲਬਾਤ ਨੂੰ ਲੈ ਕੇ ਏਅਰ ਇੰਡੀਆ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News