ਰੇਰਾ ਨਿਯਮਾਂ ਦਾ ਉਲੰਘਣ, ਹੋਵੇਗੀ ਕਾਰਵਾਈ

08/19/2017 10:06:53 AM

ਨਵੀਂ ਦਿੱਲੀ—ਮਹਾਰਾਸ਼ਟਰ 'ਚ ਰੇਰਾ ਨਿਯਮਾਂ ਦੇ ਉਲੰਘਣ ਦੇ 30 ਤੋਂ ਜ਼ਿਆਦਾ ਮਾਮਲੇ ਦਰਜ ਹੋਏ ਹਨ। ਸੂਬੇ 'ਚ ਰੇਰਾ ਦੇ ਚੇਅਰਮੈਨ ਗੌਤਮ ਚੈਟਰਜੀ ਦਾ ਕਹਿਣਾ ਹੈ ਕਿ ਬਿਲਡਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 
ਗੱਲਬਾਤ 'ਚ ਗੌਤਮ ਚੈਟਰਜੀ ਨੇ ਅੱਗੇ ਕਿਹਾ ਕਿ ਅਜੇ ਤੱਕ ਉਨ੍ਹਾਂ ਕੋਲ ਡੈਵਲਪਰਸ ਦੇ ਖਿਲਾਫ 30 ਸ਼ਿਕਾਇਤਾਂ ਆਈਆਂ ਹਨ। ਅਜੇ ਤੱਕ ਰੈਗੂਲੇਟਰ ਦੇ ਕੋਲ 12700 ਅਰਜ਼ੀਆਂ ਆਈਆਂ ਹਨ ਅਤੇ 8000 'ਤੇ ਕੰਮ ਹੋ ਗਿਆ ਹੈ ਬਾਕੀ ਅਰਜ਼ੀਆਂ 6-7 ਦਿਨ੍ਹਾਂ 'ਚ ਪੂਰੀਆਂ ਹੋ ਜਾਣਗੀਆਂ। ਇਨ੍ਹਾਂ 12700  'ਚੋਂ 500 ਨਵੇਂ ਅਰਜ਼ੀਆਂ ਲਾਂਚ ਕੀਤੀਆਂ ਹਨ। ਇਸ ਤੋਂ ਬਾਅਦ ਜੋ ਡੈਵਲਪਰਸ ਨੇ ਰਜਿਸਟਰੇਸ਼ਨ ਨਹੀਂ ਕੀਤਾ ਹੈ ਉਨ੍ਹਾਂ ਖਿਲਾਫ ਸਖਤ ਕਦਮ ਚੁੱਕੇ ਜਾਣਗੇ।


Related News